20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜ਼ੋਨ ਪਟਿਆਲਾ -2 ਨੇ ਲੜਕੀਆਂ ਦਾ ਜ਼ੋਨਲ ਲਾਅਨ ਟੈਨਿਸ ਟੂਰਨਾਮੈਂਟ ਕਰਵਾਇਆ

ਪਟਿਆਲਾ ,18 ਅਗਸਤ (ਧਰਮਿੰਦਰ ਸਿੰਘ ਸਿੱਧੂ)- ਜ਼ੋਨ ਪਟਿਆਲਾ-2 ਦੇ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦੀ ਅਗਵਾਈ ਹੇਠ ਤੇ ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਦੇ ਤਾਲਮੇਲ ਨਾਲ ਅੰਡਰ 14,17 ਤੇ 19 ਲੜਕੀਆਂ ਦੇ ਲਾਅਨ ਟੈਨਿਸ ਜੋਨਲ ਟੂਰਨਾਮੈਂਟ ਆਰਮੀ ਦੇ ਲਾਅਨ ਟੈਨਿਸ ਕੋਰਟ ਵਿੱਚ ਕਰਵਾਏ ਗਏ।

ਅਜੀਤ ਡੈਸਕ 19-08-2026
ਪਟਿਆਲਾ ,18 ਅਗਸਤ (ਧਰਮਿੰਦਰ ਸਿੰਘ ਸਿੱਧੂ)- ਜ਼ੋਨ ਪਟਿਆਲਾ-2 ਦੇ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦੀ ਅਗਵਾਈ ਹੇਠ ਤੇ ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਦੇ ਤਾਲਮੇਲ ਨਾਲ ਅੰਡਰ 14,17 ਤੇ 19 ਲੜਕੀਆਂ ਦੇ ਲਾਅਨ ਟੈਨਿਸ ਜੋਨਲ ਟੂਰਨਾਮੈਂਟ ਆਰਮੀ ਦੇ ਲਾਅਨ ਟੈਨਿਸ ਕੋਰਟ ਵਿੱਚ ਕਰਵਾਏ ਗਏ। ਲੈਫਟੀਨੈਂਟ ਕਰਨਲ ਨਿਸ਼ੂ ਅਤੇ ਲੈਫਟੀਨੈਂਟ ਕਰਨਲ ਬਿਕਰਮਜੀਤ ਸਿੰਘ ਬਾਜਵਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਲੈਫਟੀਨੈਂਟ ਕਰਨਲ ਨਿਸ਼ੂ ਨੂੰ ਜੋਨਲ ਟੂਰਨਾਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ।ਇਸ ਮੌਕੇ ਤੇ ਅਨਿਲ ਕੁਮਾਰ (ਕੋਚ ਫੁੱਟਬਾਲ), ਭਗਵਤੀ ਧਿਆਨੀ, ਗਗਨਦੀਪ ਸਿੰਘ (ਕੋਚ ਲਾਅਨ ਟੈਨਿਸ), ਮਨਪ੍ਰੀਤ ਸਿੰਘ, ਬਲਕਾਰ ਸਿੰਘ (ਖਜਾਨਚੀ) ਗੁਰਦੀਪ ਸਿੰਘ (ਐਥਲੈਟਿਕਸ ਕੋਚ), ਜਸਦੇਵ ਸਿੰਘ ਡੀਪੀਈ, ਸੁਰਿੰਦਰਪਾਲ ਸਿੰਘ (ਐਸਪੀ), ਚਰਨਜੀਤ ਸਿੰਘ (ਵੁਸ਼ੂ ਕੋਚ) ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਗਰਲਜ਼ ਵਿਖੇ ਮਨਾਇਆ ‘ਮੇਲਾ ਧੀਆਂ ਦਾ’ ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਸਰਕਾਰ ਵਲੋਂ ਮਹਿੰਗਾਈ ਭੱਤੇ ਦਾ ਫ਼ੈਸਲਾ ਲਾਗੂ ਨਾ ਕਰਨ ਦੀ ਨਿਖੇਧੀ-ਮਨਜੀਤ ਸਿੰਘ ਚਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।