12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਚੰਦਰੇਸ਼ਵਰ ਸਿੰਘ ਮੋਹੀ ਨੂੰ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ

ਨਾਭਾ, 11 ਅਗਸਤ (ਵਰਿੰਦਰ ਵਰਮਾ)- ਮਨਜੀਤ ਸਿੰਘ ਅਤੇ ਥੂਹੀ ਦੇ ਸਰਪੰਚ ਅਤੇ ਪੰਚਾਂ ਵਲੋਂ ਪਿੰਡ ਥੂਹੀ ਵਾਸੀਆ ਨੇ ਐਸ. ਸੀ.

ਅਜੀਤ ਡੈਸਕ 12-08-2026
ਨਾਭਾ, 11 ਅਗਸਤ (ਵਰਿੰਦਰ ਵਰਮਾ)- ਮਨਜੀਤ ਸਿੰਘ ਅਤੇ ਥੂਹੀ ਦੇ ਸਰਪੰਚ ਅਤੇ ਪੰਚਾਂ ਵਲੋਂ ਪਿੰਡ ਥੂਹੀ ਵਾਸੀਆ ਨੇ ਐਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਸੀਨੀਅਰ ਕਾਂਗਰਸੀ ਆਗੂ ਚੰਦਰੇਸ਼ਵਰ ਸਿੰਘ ਮੋਹੀ ਜੋ ਕਿ ਨਾਭਾ ਵਿਚ ਲੰਮੇ ਸਮੇਂ ਤੋਂ ਨੌਜਵਾਨਾਂ ਦੇ ਦਿਲਾਂ ਵਿਚ ਅਤੇ ਨਾਭਾ ਵਾਸੀਆਂ ਦੇ ਦੁੱਖ-ਸੁੱਖ ਵਿੱਚ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਪੰਜਾਬ ਕਾਂਗਰਸ ਐਸ.ਸੀ.ਡਿਪਾਰਟਮੈਂਟ ਸੈੱਲ ਦਾ ਕਾਰਜਕਾਰੀ ਚੇਅਰਮੈਨ ਬਣ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥੂਹੀ ਵਾਸੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਅਜਿਹੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਕਾਂਗਰਸ ਦੀ ਸੋਚ ਅਤੇ ਭਵਿੱਖ ਲਈ ਚੰਗੀ ਰਣਨੀਤੀ ਤੈਅ ਕਰਦੀ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਚੰਦਰੇਸ਼ਵਰ ਸਿੰਘ ਮੋਹੀ ਨੂੰ ਨਾਭਾ ਤੋਂ ਸੇਵਾ ਕਰਨ ਦਾ ਮੌਕਾ ਦੇਵੇ, ਅਸੀਂ ਸਾਰੇ ਦਿਨ-ਰਾਤ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਵਾਂਗੇ ਅਤੇ ਪਾਰਟੀ ਨੂੰ ਨਾਭਾ ਸੀਟ ਤੋਂ ਜਿਤਾ ਕੇ ਹਾਈਕਮਾਂਡ ਦੇ ਹੱਥਾਂ ਵਿਚ ਸੌਂਪਾਂਗੇ। ਇਸ ਮੌਕੇ ਚੰਦਰੇਸ਼ਵਰ ਸਿੰਘ ਮੋਹੀ ਦਾ ਸਨਮਾਨ ਕਰਨ ’ਤੇ ਪਿੰਡ ਥੂਹੀ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਨਾਭਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਨਾਭਾ ’ਚ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈਕਮਾਂਡ ਮੈਨੂੰ ਸੇਵਾ ਕਰਨ ਦਾ ਮੌਕਾ ਦੇਵੇਗੀ, ਮੈਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਹੈ ਅਤੇ ਮੈਂ ਨਾਭਾ ਦਾ ਬੇਟਾ ਬਣ ਕੇ ਨਾਭਾ ਦਾ ਆਗੂ ਬਣ ਕੇ ਪਹਿਲ ਦੇ ਆਧਾਰ ’ਤੇ ਨਾਭਾ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਵਾਂਗਾ। ਇਸ ਮੌਕੇ ਮਨਜੀਤ ਸਿੰਘ ਥੂਹੀ, ਅਮਿੰਦਰ ਸਿੰਘ ਥੂਹੀ, ਈਹਰਸ਼ਦੀਪ ਸਿੰਘ, ਈਹਰਜਿੰਦਰ ਸਿੰਘ ਪੰਚ, ਅਸ਼ੋਰ ਸਿੰਘ ਸਰਪੰਚ ਥੂਹੀ , ਸੁਖਜੀਤ ਸਿੰਘ ਸਰਪੰਚ ਥੂਹਾ ਪੱਤੀ, ਇਜਸਵੀਰ ਸਿੰਘ ਬਲਾਕ ਹੈੱਡ ਐਸ.ਸੀ. ਸੈੱਲ ਨਾਭਾ, ਬਾਬਾ ਹਰਪ੍ਰੀਤ ਸਿੰਘ ਜਸਮਾਂ, ਬਲਾਕ ਚੇਅਰਮੈਨ ਈਮਾਨੂ ਡੱਲਾ, ਅਵਤਾਰ ਸਿੰਘ, ਮਨਿੰਦਰ ਸਿੰਘ ਥੂਹੀ, ਅਹਿਲਦੀਪ ਸਿੰਘ, ਸੈਬਲੀਵਾਲ, ਧਾਰੋਂਕੀ ਅਹਰਪ੍ਰੀਤ ਸਿੰਘ, ਜਸਪਾਲ ਸਿੰਘ, ਅਬਲਜੀਤ ਸਿੰਘ, ਹਰਬੰਸ ਸਿੰਘ, ਜਗਤਾਰ ਸਿੰਘ ਅਗੇਤਾ, ਲਵਪ੍ਰੀਤ ਸਿੰਘ ਆਦਿ ਵੱਡੀ ਗਿਣਤੀ ’ਚ ਹਾਜ਼ਰ ਸਨ।
ਪਿਛਲੀ ਖ਼ਬਰ 2 ਮੋਟਰਸਾਈਕਲਾਂ ਦੀ ਆਪਸ ’ਚ ਟੱਕਰ, ਦੋਨੋਂ ਮੋਟਰਸਾਈਕਲ ਸਵਾਰ ਜਖ਼ਮੀ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਦੋ ਹੋਰ ਬੱਸਾਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।