11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੇ ਕਮਿਸ਼ਨ ਦਾ ਬਕਾਇਆ ਨਾ ਦੇਣ ਤੋਂ ਭੜਕੇ ਕਰਮਚਾਰੀਆਂ ਨੇ ਮਕੈਨੀਕਲ ਮੰਡਲ ਦਫ਼ਤਰ ਘੇਰ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 10 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੀ. ਡਬਲਿਯੂ.

ਪੀ. ਡਬਲਿਯੂ. ਡੀ. ਤੇ ਵਰਕਸ਼ਾਪ ਵਰਕਰ ਯੂਨੀਅਨ ਪਟਿਆਲਾ ਬ੍ਰਾਂਚ ਵਲੋਂ ਪ੍ਰਧਾਨ ਧਰਮਪਾਲ ਲੋਟ ਅਤੇ ਗੁਰਚਰਨ ਸਿੰਘ ਧਨੋਆ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਦਿ੍ਸ਼। ਅਜੀਤ ਤਸਵੀਰ 11-08-2026
ਪਟਿਆਲਾ, 10 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੀ. ਡਬਲਿਯੂ. ਡੀ. ਤੇ ਵਰਕਸ਼ਾਪ ਵਰਕਰ ਯੂਨੀਅਨ ਪਟਿਆਲਾ ਬ੍ਰਾਂਚ ਵਲੋਂ ਪ੍ਰਧਾਨ ਧਰਮਪਾਲ ਲੋਟ ਤੇ ਗੁਰਚਰਨ ਸਿੰਘ ਧਨੋਆ ਦੀ ਅਗਵਾਈ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ, ਮਕੈਨੀਕਲ ਵਲੋਂ ਫੀਲਡ ਕਰਮਚਾਰੀਆਂ ਦਾ ਸਾਲ 1 ਜਨਵਰੀ 2016 ਪੇ ਕਮਿਸ਼ਨ ਬਕਾਇਆ ਨਾ ਦੇਣ ’ ਤੇ ਰੋਸ ਵਜੋਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮਕੈਨੀਕਲ ਮੰਡਲ ਦਫ਼ਤਰ ਦਾ ਘਿਰਾਉ ਕਰਕੇ ਰੋਸ਼ ਪ੍ਰਦਰਸ਼ਨ ਕੀਤਾ। ਆਗੂਆਂ ਨੇ ਦੱਸਿਆ ਕਿ ਸੰਘਰਸ਼ ਦੇ ਦਬਾਉ ’ਚ ਦਫਤਰ ਦੇ ਅਧਿਕਾਰੀਆਂ ਵਲੋਂ ਦੋ ਦਿਨਾਂ ’ਚ ਬਕਾਇਆ ਦੇਣ ਦਾ ਵਿਸ਼ਵਾਸ ਦਿਵਾਇਆ ਅਤੇ ਕਾਰਜਕਾਰੀ ਇੰਜੀਨੀਅਰ ਮੰਡਲ ਮਕੈਨੀਕਲ ਵਲੋਂ ਮੰਗਾਂ ਦੇ ਹੱਲ ਲਈ 12 ਅਗਸਤ ਨੂੰ ਦੁਪਹਿਰ ਦੇ ਸਮੇਂ ਮੀਟਿੰਗ ਦਾ ਸਮਾਂ ਦਿੱਤਾ। ਰੋਸ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਆਗੂ ਰਾਜਪਾਲ ਸਿੰਘ ਲਸੋਈ, ਜਸਵੀਰ ਸਿੰਘ ਖੋਖਰ ਆਦਿ ਆਗੂਆਂ ਨੇ ਦੱਸਿਆ ਕਿ ਉਕਤ ਦਫਤਰ ਵਲੋਂ ਫੀਲਡ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਇਨ੍ਹਾਂ ਦਾ ਬਕਾਇਆ ਨਹੀਂ ਦਿੱਤਾ ਗਿਆ ਜਦਕਿ ਦਫਤਰੀ ਅਮਲੇ ਦਾ ਸੇਵਾਦਾਰ ਤੋਂ ਲੈ ਕੇ ਕਾਰਜਕਾਰੀ ਇੰਜੀਨੀਅਰ ਤੱਕ ਦਾ ਸਾਰੇ ਅਮਲੇ ਦਾ ਬਕਾਇਆ ਖਾਤਿਆਂ ਵਿਚ ਪਾ ਦਿੱਤਾ ਹੈ, ਜਿਸ ਕਾਰਨ ਫੀਲਡ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਕਾਇਆ ਤੇ ਹੋਰ ਮੰਗਾਂ ਦਾ ਹਲ 12 ਅਗਸਤ ਦੀ ਮੀਟਿੰਗ ਵਿਚ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਗਰਸੈਨ, ਮਨਿੰਦਰ ਸਿੰਘ, ਰਾਮ ਅਧਾਰ, ਕੁਲਦੀਪ ਵਰਮਾ, ਦੀਪਕ ਕੁਮਾਰ, ਕੁੰਭਕਰਨ, ਮਨਪ੍ਰੀਤ ਸਿੰਘ, ਮਨਮੋਹਨ ਸਿੰਘ, ਮਨਿੰਦਰ ਸਿੰਘ ਭੁਨਰਹੇੜੀ, ਬਲਵਿੰਦਰ ਸਿੰਘ ਪ੍ਰਧਾਨ ਡਰਾਈਵਰ ਯੂਨੀਅਨ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਬੱਚਿਆਂ ਨੂੰ ਖੁਆਈਆਂ ਅਲਬੈਂਡਾਜੋਲ ਦੀ ਗੋਲੀ ਅਗਲੀ ਖ਼ਬਰ ਸਿਡਬੀ ਤੇ ਆਈ. ਐੱਮ. ਏ. ਪਟਿਆਲਾ ਵਲੋਂ ਸਿਹਤ ਖੇਤਰ ਲਈ ਵਿੱਤੀ ਸਹਾਇਤਾ ਸੰਬੰਧੀ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।