11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਡੀ. ਏ. ਵੀ. ਪਬਲਿਕ ਸਕੂਲ ’ਚ ਭਾਰਤ ਕਵੈਸਟ : ਦ ਇੰਡੀਪੈਂਡੈਂਸ ਚੈਲੇਂਜ ਗਿਆਨ ਰਾਹੀਂ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਦਿੱਤੀ ਸ਼ਰਧਾਂਜਲੀ

ਪਟਿਆਲਾ, 10 ਅਗਸਤ (ਧਰਮਿੰਦਰ ਸਿੰਘ ਸਿੱਧੂ)-ਡੀ. ਏ.

ਅਜੀਤ ਡੈਸਕ 11-08-2026
ਪਟਿਆਲਾ, 10 ਅਗਸਤ (ਧਰਮਿੰਦਰ ਸਿੰਘ ਸਿੱਧੂ)-ਡੀ. ਏ. ਵੀ. ਪਬਲਿਕ ਸਕੂਲ ਦੇ ਸਮਾਜਿਕ ਵਿਗਿਆਨ ਵਿਭਾਗ ਅਤੇ ਹੈਰੀਟੇਜ ਕਲੱਬ ਵਲੋਂ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਸੀਨੀਅਰ ਵਰਗ ਦੀ ਇਕ ਗਿਆਨ ਵਰਧਕ ਤੇ ਰੋਮਾਂਚਕ ਅੰਤਰ-ਟੀਮ ਪ੍ਰਸ਼ਨੋਤਰੀ ਪ੍ਰਤੀਯੋਗਤਾ ‘ਭਾਰਤ ਕਵੈਸਟ : ਦ ਇੰਡੀਪੈਂਡੈਂਸ ਚੈਲੇਂਜ’ ਕਰਵਾਈ ਗਈ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਭਾਰਤ ਦੇ ਸ਼ਾਨਦਾਰ ਆਜ਼ਾਦੀ ਸੰਘਰਸ਼ ਪ੍ਰਤੀ ਡੂੰਘੀ ਸਮਝ ਵਿਕਸਿਤ ਕਰਨਾ ਤੇ ਉਨ੍ਹਾਂ ’ਚ ਦੇਸ਼-ਭਗਤੀ, ਰਾਸ਼ਟਰੀ ਮਾਣ ਅਤੇ ਦੇਸ਼ ਦੀ ਅਮੀਰ ਇਤਿਹਾਸਕ ਤੇ ਸਭਿਆਚਾਰਕ ਵਿਰਾਸਤ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ। ਇਸ ਪ੍ਰਸ਼ਨੋਤਰੀ ਦਾ ਕੇਂਦਰ 1857 ਤੋਂ 1947 ਤੱਕ ਦਾ ਮਹੱਤਵਪੂਰਨ ਇਤਿਹਾਸਕ ਦੌਰ ਰਿਹਾ। ਸਕੂਲ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰਤੀਯੋਗਤਾ ਰਾਹੀਂ ਵਿਦਿਆਰਥੀਆਂ ਨੂੰ ਭਾਰਤ ਦੀ ਆਜ਼ਾਦੀ ਵੱਲ ਵਧਣ ਵਾਲੀ ਇਤਿਹਾਸਕ ਯਾਤਰਾ ਦੇ ਵੱਖ-ਵੱਖ ਮਹੱਤਵਪੂਰਨ ਪੜਾਵਾਂ ਨਾਲ ਜਾਣੂ ਕਰਵਾਇਆ। ਇਸ ਉਪਰਾਲੇ ਦਾ ਉਦੇਸ਼ ਕੇਵਲ ਵਿਦਿਆਰਥੀਆਂ ਦੇ ਤੱਥਾਤਮਕ ਗਿਆਨ ਦੀ ਪਰਖ ਕਰਨਾ ਹੀ ਨਹੀਂ ਸੀ, ਸਗੋਂ ਉਨ੍ਹਾਂ ਨੂੰ ਅਣਗਿਣਤ ਸੂਰਬੀਰਾਂ ਤੇ ਵੀਰਾਂਗਣਾਵਾਂ ਦੇ ਤਿਆਗ, ਸਾਹਸ, ਦਿ੍ੜ੍ਹ ਇਰਾਦੇ ਤੇ ਅਦਮਯ ਦੇਸ਼-ਭਗਤੀ ਤੋਂ ਜਾਣੂ ਕਰਵਾਉਣਾ ਵੀ ਸੀ। ਪ੍ਰਤੀਯੋਗਤਾ ’ਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੇ ਪੂਰੇ ਜੋਸ਼, ਆਤਮ-ਵਿਸ਼ਵਾਸ, ਟੀਮ ਭਾਵਨਾ, ਤੁਰੰਤ ਸੋਚਣ ਦੀ ਸਮਰੱਥਾ ਤੇ ਸ਼ਾਨਦਾਰ ਹਾਜ਼ਰ ਜਵਾਬੀ ਦਾ ਪ੍ਰਦਰਸ਼ਨ ਕੀਤਾ। ਭਾਗ ਲੈਣ ਵਾਲੀਆਂ ਟੀਮਾਂ ’ਚ ਪ੍ਰਤੀਯੋਗਤਾ ’ਚ ਜੋਸ਼-ਏ-ਹਿੰਦ, ਉਡਾਨ, ਅੰਮਿ੍ਰਤ ਗਾਰਡੀਅਨਜ, ਵੀਰ ਭਾਰਤ ਅਤੇ ਮਿਸ਼ਨ ਤਿਰੰਗਾ ਟੀਮਾਂ ਨੇ ਭਾਗ ਲਿਆ। ਇਹ ਸਮਾਗਮ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਗੌਰਵਮਈ ਵਿਰਾਸਤ ਨੂੰ ਸੰਭਾਲਣ ਅਤੇ ਉਨ੍ਹਾਂ ਮਹਾਨ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕਰਨ ਵਾਲਾ ਇਕ ਸਾਰਥਿਕ ਉਪਰਾਲਾ ਸਾਬਤ ਹੋਇਆ। ਇਸ ਮੌਕੇ ਹਰਕੋਮਲ, ਹੇਮਨਿਆ, ਅਰਸੀਆ, ਦਿਲਜੋਤ, ਗ਼ਜ਼ਲ, ਮਨਰਾਜ ਸਿੰਘ, ਅਨਨਿਆ, ਐਂਜਲ ਆਦਿ ਵਿਦਿਆਰਥੀਆਂ ਨੇ ਹਿੱਸਾ ਲਿਆ।
ਪਿਛਲੀ ਖ਼ਬਰ ਸਿਡਬੀ ਤੇ ਆਈ. ਐੱਮ. ਏ. ਪਟਿਆਲਾ ਵਲੋਂ ਸਿਹਤ ਖੇਤਰ ਲਈ ਵਿੱਤੀ ਸਹਾਇਤਾ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਸਾਧੂ ਸਿੰਘ ਧਰਮਸੋਤ ਦੀ ਅਗਵਾਈ ’ਚ ਸੰਦੀਪ ਸਿੰਘ ਹਲੋਤਾਲੀ ਕਾਂਗਰਸ ’ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।