ਜ਼ੋਨਲ ਟੂਰਨਾਮੈਂਟ ’ਚ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਸਾਬਕਾ ਪੰਚ ਹਰੀ ਸਿੰਘ ਕੰਗ ਨੂੰ ਸ਼ਰਧਾਂਜਲੀਆਂ ਭੇਟ
ਭਾਦਸੋਂ, 10 ਅਗਸਤ (ਪ੍ਰਦੀਪ ਦੰਦਰਾਲਾ)-ਪਿਛਲੇ ਦਿਨੀਂ ਸਾਹਿਬ ਸਿੰਘ ਕੰਗ ਦੇ ਪਿਤਾ ਸਾਬਕਾ ਪੰਚ ਹਰੀ ਸਿੰਘ ਕੰਗ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ ਸੰਤ ਬਾਵਾ ਪੂਰਨ ਦਾਸ ਜੀ ਦੇ ਤਪ ਅਸਥਾਨ ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਗ
ਗੁਰਦੁਆਰਾ ਰੋੜੇਵਾਲ ਸਾਹਿਬ ਹਰੀ ਸਿੰਘ ਕੰਗ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ ਵੱਖ ਆਗੂ। ਤਸਵੀਰਾਂ :ਦੰਦਰਾਲਾ
11-08-2026
ਭਾਦਸੋਂ, 10 ਅਗਸਤ (ਪ੍ਰਦੀਪ ਦੰਦਰਾਲਾ)-ਪਿਛਲੇ ਦਿਨੀਂ ਸਾਹਿਬ ਸਿੰਘ ਕੰਗ ਦੇ ਪਿਤਾ ਸਾਬਕਾ ਪੰਚ ਹਰੀ ਸਿੰਘ ਕੰਗ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ ਸੰਤ ਬਾਵਾ ਪੂਰਨ ਦਾਸ ਜੀ ਦੇ ਤਪ ਅਸਥਾਨ ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਸਮੇਂ ਬਾਬਾ ਗੁਰਚਰਨ ਸਿੰਘ ਗੱਦੀਨਸ਼ੀਨ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕਰਦਿਆਂ ਮਨੁੱਖ ਨੂੰ ਨਾਮ ਜਪਣ ਤੇ ਸੇਵਾ ਸਿਮਰਨ ਦੇ ਧਾਰਨੀ ਬਣ ਕੇ ਹੀ ਇਸ ਆਵਾਗਮਨ ਦੇ ਚੱਕਰ ਤੋਂ ਮੁਕਤੀ ਪਾਈ ਜਾ ਸਕਦੀ ਹੈ, ਬਾਰੇ ਗੁਰਮਤਿ ਵਿਚਾਰਾਂ ਕੀਤੀਆਂ। ਇਸ ਮੌਕੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਭਾਜਪਾ ਪਟਿਆਲਾ ਦਿਹਾਤੀ, ਲਖਵੀਰ ਸਿੰਘ ਲੌਟ ਅਕਾਲੀ ਦਲ ਵਾਰਿਸ ਪੰਜਾਬ, ਗੁਰਪ੍ਰੀਤ ਸਿੰਘ ਸ਼ਾਹਪੁਰ ਭਾਜਪਾ ਆਗੂ ਨੇ ਆਖਿਆ ਕਿ ਸ. ਹਰੀ ਸਿੰਘ ਕੰਗ ਨੇ ਖੇਤੀਬਾੜੀ ਕਰਦੇ ਹੋਏ ਆਪਣੀ ਸਖ਼ਤ ਮਿਹਨਤ, ਦਿ੍ੜਤਾ ਨਾਲ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਤਰੱਕੀ ਦੇ ਨਾਲ-ਨਾਲ ਹੋਰਨਾਂ ਪਰਿਵਾਰਾਂ ਨੂੰ ਵੀ ਉੱਚਾ ਚੁੱਕਣ ਵਿਸ਼ੇਸ਼ ਭੂਮਿਕਾ ਨਿਭਾਈ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਬਾਬਾ ਬਘੇਲ ਸਿੰਘ, ਰਣਬੀਰ ਸਿੰਘ ਖੱਟੜਾ ਆਈ. ਜੀ. ਰਿਟਾ., ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਸਰਹਿੰਦ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਸਰਪੰਚ ਬਲਵਿੰਦਰ ਸਿੰਘ ਕੰਗ, ਅਮਰੀਕ ਸਿੰਘ ਸਿਊਨਾ ਸਾ.ਸਰਪੰਚ, ਗੁਰਬਾਜ ਸਿੰਘ ਸੇਖੋਂ ਐਮ.ਡੀ., ਹਰਬੰਸ ਸਿੰਘ ਲੰਗ, ਨਰਿੰਦਰਜੀਤ ਸਿੰਘ ਗਿੱਲ ਲੰਗ, ਕਰਨੈਲ ਸਿੰਘ ਆਲੋਵਾਲ, ਹਰਫੂਲ ਸਿੰਘ ਭੰਗੂ, ਕਰਮਜੀਤ ਸਿੰਘ ਕਾਕਾ, ਠੇਕੇਦਾਰ ਗੁਰਮੁੱਖ ਸਿੰਘ, ਰਣਧੀਰ ਸਿੰਘ ਟਿਵਾਣਾ ਰਾਇਮਲ ਮਾਜਰੀ, ਦਰਬਾਰਾ ਸਿੰਘ, ਬਲਵਿੰਦਰ ਸਿੰਘ ਲੰਗ, ਬੁੱਧ ਸਿੰਘ ਦਿਆਗੜ, ਜੱਗੀ ਲੰਗ, ਹਨੀ ਖਰੌੜ, ਜਗਦੀਸ਼ ਸਿੰਘ ਐਸ. ਡੀ. ਓ., ਨੰਬਰਦਾਰ ਜਗਤਾਰ ਸਿੰਘ, ਬਲਜੀਤ ਸਿੰਘ ਪ੍ਧਾਨ, ਦਰਸ਼ਨ ਸਿੰਘ ਪੰਚ, ਗੁਰਜੰਟ ਸਿੰਘ ਸੇਖੋਂ, ਰਾਜਿੰਦਰ ਕਾਲਾ, ਗੁਰਤੇਜ ਸਿੰਘ ਸਿੱਧੂਵਾਲ, ਹਰਬੰਸ ਸ਼ਰਮਾ, ਪੰਡਤ ਹੀਰਾ ਲਾਲ, ਬਹਾਦਰ ਸਿੰਘ, ਤਰਸੇਮ ਕਸਿਆਣਾ, ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਵਾਸੀ ਤੇ ਸਮੂਹ ਰਿਸ਼ਤੇਦਾਰ ਹਾਜ਼ਰ ਸਨ। ਸ਼ਰਧਾਂਜਲੀ ਸਮਾਗਮ ਦੇ ਅਖੀਰ ਵਿਚ ਸਾਹਿਬ ਸਿੰਘ ਕੰਗ ਦੇ ਸਮੂਹ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।