ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ ਨੇ ਮੈਡੀਕਲ ਨਿਰੀਖਣ ਕੈਂਪ ਲਗਾਇਆ
ਸਨੌਰ, 10 ਅਗਸਤ (ਮੋਹਣ ਸਿੰਘ ਭੱਟੀ)-ਪਿਛਲੇ 16 ਸਾਲਾਂ ਤੋਂ ਨਿਰੰਤਰ ਯਤਨਸ਼ੀਲ ਸੰਸਥਾ ‘ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ’ ਵਲੋਂ ਸਮਾਜ ਭਲਾਈ ਦੀ ਇਸੇ ਲੜੀ ਨੂੰ ਅੱਗੇ ਤੋਰਦਿਆਂ ਪ੍ਰੋਫ਼ੈਸਰ ਕਾਲੋਨੀ ਪਟਿਆਲਾ ਸਥਿਤ ‘ਸ਼ਾਨ ਹੈਲਥ ਕੇਅਰ’ ਵਿਖੇ ‘ਪਾਰਕ ਹਸਪਤਾਲ ਪਟਿਆਲਾ’ ਦੇ ਵਿਸ਼ੇਸ਼ ਸਹਿਯੋਗ ਨਾਲ ਮੁਫ਼ਤ ਮੈਡੀਕਲ ਨਿਰੀਖਣ ਕੈਂਪ ਲਗਾਇਆ। ਇਸ ਵਿਸ਼ੇਸ਼ ਕੈਂਪ ਦੌਰਾਨ ਪਾਰਕ ਹਸਪਤਾਲ ਪਟਿਆਲਾ ਦੇ ਸੀਨੀਅਰ ਤੇ ਤਜਰਬੇਕਾਰ ਮਾਹਿਰ ਡਾਕਟਰਾਂ ਦੀ ਟੀਮ, ਜਿਨ੍ਹਾਂ ਵਿਚ ਡਾ.
ਸਨੌਰ, 10 ਅਗਸਤ (ਮੋਹਣ ਸਿੰਘ ਭੱਟੀ)-ਪਿਛਲੇ 16 ਸਾਲਾਂ ਤੋਂ ਨਿਰੰਤਰ ਯਤਨਸ਼ੀਲ ਸੰਸਥਾ ‘ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ’ ਵਲੋਂ ਸਮਾਜ ਭਲਾਈ ਦੀ ਇਸੇ ਲੜੀ ਨੂੰ ਅੱਗੇ ਤੋਰਦਿਆਂ ਪ੍ਰੋਫ਼ੈਸਰ ਕਾਲੋਨੀ ਪਟਿਆਲਾ ਸਥਿਤ ‘ਸ਼ਾਨ ਹੈਲਥ ਕੇਅਰ’ ਵਿਖੇ ‘ਪਾਰਕ ਹਸਪਤਾਲ ਪਟਿਆਲਾ’ ਦੇ ਵਿਸ਼ੇਸ਼ ਸਹਿਯੋਗ ਨਾਲ ਮੁਫ਼ਤ ਮੈਡੀਕਲ ਨਿਰੀਖਣ ਕੈਂਪ ਲਗਾਇਆ। ਇਸ ਵਿਸ਼ੇਸ਼ ਕੈਂਪ ਦੌਰਾਨ ਪਾਰਕ ਹਸਪਤਾਲ ਪਟਿਆਲਾ ਦੇ ਸੀਨੀਅਰ ਤੇ ਤਜਰਬੇਕਾਰ ਮਾਹਿਰ ਡਾਕਟਰਾਂ ਦੀ ਟੀਮ, ਜਿਨ੍ਹਾਂ ਵਿਚ ਡਾ. ਵਤਨ, ਡਾ. ਰੀਨਾ, ਡਾ. ਰਮਨ ਵਰਮਾ, ਜਸਪ੍ਰੀਤ ਤੇ ਕੀਰਤ ਸ਼ਾਮਿਲ ਸਨ, ਵਲੋਂ ਕੈਂਪ ਵਿਚ ਪਹੁੰਚੇ ਸੈਂਕੜੇ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਮਾਤਾ ਗੁਜਰੀ ਇੰਸਟੀਚਿਊਟ ਸਰਹਿੰਦ ਦੇ ਡਾਇਰੈਕਟਰ ਡਾ. ਸੋਮਨਾਥ ਵਰਮਾ, ਡਿਸਕ ਤੇ ਸਪਾਈਨ ਮਾਹਿਰ ਡਾ. ਜਗਦੀਪ ਸਿੰਘ ਚੌਹਾਨ, ਡਾ. ਪੂਜਾ ਕਸ਼ਯਪ, ਲੈਬ ਅਟੈਂਡੈਂਟ ਰਵੀ ਕੁਮਾਰ, ਨੀਤੂ ਸ਼ਰਮਾ ਤੇ ਅਰਪਿਤਾ ਨੇ ਵੀ ਮਰੀਜ਼ਾਂ ਦੀ ਬਰੀਕੀ ਨਾਲ ਜਾਂਚ ਕਰਦਿਆਂ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ। ਕੈਂਪ ਦੇ ਸ਼ੁਰੂਆਤੀ ਦੌਰ ਵਿਚ ਸ਼ਾਨ ਹੈਲਥ ਕੇਅਰ ਅਤੇ ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ ਦੇ ਡਾਇਰੈਕਟਰ ਡਾ. ਗੁਰਧਿਆਨ ਸਿੰਘ ਨੇ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ, ਮਾਹਿਰ ਡਾਕਟਰਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬਾਅਦ ਵਿਚ ਆਏ ਮਹਿਮਾਨਾਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ । ਇਸ ਮੁਫ਼ਤ ਮੈਡੀਕਲ ਕੈਂਪ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਸਨੌਰ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਸ. ਵਿਰਕ ਨੇ ਆਖਿਆ ਕਿ ਅੱਜ ਦੇ ਦੌਰ ਵਿਚ ਹਰ ਇਨਸਾਨ ਨੂੰ ਆਪਣੀ ਸਿਹਤ ਪ੍ਰਤੀ ਸੰਜੀਦਾ ਅਤੇ ਜਾਗਰੂਕ ਹੋਣ ਦੀ ਸਖ਼ਤ ਲੋੜ ਹੈ। ਸਮਾਗਮ ਦੌਰਾਨ ਗੁਰਵਿੰਦਰ ਸਿੰਘ ਮੱਲ, ਠੇਕੇਦਾਰ ਸੁਰਜੀਤ ਸਿੰਘ, ਠੇਕੇਦਾਰ ਹੈਪੀ, ਬਲਜੀਤ ਸਿੰਘ, ਜਰਨੈਲ ਸਿੰਘ, ਭਰਪੂਰ ਸਿੰਘ, ਬਲਵਿੰਦਰ ਸਿੰਘ ਨੂਰਖੇੜੀ, ਐਡਵੋਕੇਟ ਭੁਵਨ ਸ਼ਰਮਾ, ਤਰਸੇਮ ਸਿੰਘ, ਨਿਰਮਲ ਸਿੰਘ ਬਾਜਵਾ ਸਮੇਤ ਇਲਾਕੇ ਦੇ ਹੋਰ ਕਈ ਪ੍ਰਮੁੱਖ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।