19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਕੰਮ ਦਾ ਨਿਰੀਖਣ

ਅਜੀਤ ਡੈਸਕ 01-06-2026
• ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਜਨਗਣਨਾ ਦੇ ਕਾਰਜ ਵਿਚ ਸਹਿਯੋਗ ਕਰਨ ਦੀ ਅਪੀਲ
ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਵਿਖੇ 6 ਤਹਿਸੀਲਾਂ ਰਾਜਪੁਰਾ, ਪਟਿਆਲਾ, ਪਾਤੜਾਂ, ਸਮਾਣਾ, ਦੂਧਨਸਾਧਾਂ ਅਤੇ ਨਾਭਾ ਸਮੇਤ 5 ਨਗਰ ਕÏਸਲਾਂ ਨਾਭਾ, ਰਾਜਪੁਰਾ, ਪਾਤੜਾਂ, ਸਮਾਣਾ, ਸਨੌਰ ਅਤੇ 4 ਨਗਰ ਪੰਚਾਇਤਾਂ ਘਨÏਰ, ਘੱਗਾ, ਭਾਦਸੋਂ ਅਤੇ ਦੇਵੀਗੜ੍ਹ ਵਿਚ ਜਨਗਣਨਾ 2027 ਦਾ ਫੀਲਡ ਵਰਕ, ਡਿਪਟੀ ਕਮਿਸ਼ਨਰ-ਪਿ੍ੰਸੀਪਲ ਸੈਂਸੇਜ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਜ਼ਿਲ੍ਹੇ ਦੇ ਸੈਂਸੇਜ ਨੋਡਲ ਅਫ਼ਸਰ ਤੇ ਏਡੀਸੀ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ 15 ਮਈ ਤੋਂ ਸ਼ੁਰੂ ਹੋ ਗਿਆ ਹੈ¢ ਇਸ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲਗਭਗ 3000 ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦਾ ਸਟਾਫ ਜਨਗਣਨਾ ਦੇ ਕੰਮ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਲਈ ਲਗਾਇਆ ਗਿਆ ਹੈ¢ ਇਸ ਦÏਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ¢ ਜਨਗਣਨਾ ਦੇ ਕੰਮ ਦੀ ਸੰਪੂਰਨਤਾ, ਸਟੀਕਤਾ ਅਤੇ ਉੱਚ ਗੁਣਵੱਤਾ ਨੂੰ ਬਣਾਈ ਰੱਖਣ ਲਈ, ਸਹਾਇਕ ਖੋਜ ਅਫ਼ਸਰ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਸੈਸੰਜ ਅਫ਼ਸਰ, ਜਸਵਿੰਦਰ ਕÏਰ ਨੇ ਤਹਿਸੀਲ ਪਟਿਆਲਾ ਦੇ ਪਿੰਡਾਂ ਲਚਕਾਣੀ, ਜੱਸੋਵਾਲ, ਰÏਾਗਲਾ, ਬਖਸ਼ੀਵਾਲਾ ਉਰਫ ਕਿਸ਼ਨਪੁਰਾ ਅਤੇ ਸਿੱਧੂਵਾਲ ਆਦਿ ਵਿੱਚ ਖੁਦ ਜਾ ਕੇ ਸੈਸੰਜ ਦੇ ਕੰਮ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ¢
ਇਸ ਦÏਰਾਨ ਉਨ੍ਹਾਂ ਨੇ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਕਿ ਜਨਗਣਨਾ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਮਿਤੀ ਬੱਧ ਕੰਮ ਹੈ¢ ਦੇਸ਼ ਵਿੱਚ ਸਾਰੀਆਂ ਨਵੀਆਂ ਨੀਤੀਆ/ਸਕੀਮਾਂ ਇਸ ਡੇਟਾ ਦੇ ਅਧਾਰ 'ਤੇ ਬਣਾਈਆਂ ਜਾਣੀਆਂ ਹਨ, ਇਸ ਲਈ ਇਹ ਡੇਟਾ ਉੱਚ ਗੁਣਵੱਤਾ ਵਾਲਾ ਅਤੇ ਸਟੀਕ ਹੋਣਾ ਬਹੁਤ ਜਰੂਰੀ ਹੈ¢ ਜਸਵਿੰਦਰ ਕÏਰ ਨੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਫੇਜ ਵਿੱਚ (15 ਮਈ 2026 ਤੋਂ 13 ਜੂਨ 2026 ਤੱਕ) ਹਾਊਸ ਲਿਸਟਿੰਗ ਵਜੋਂ ਕੰਮ ਕੀਤਾ ਜਾ ਰਿਹਾ¢ ਉਨ੍ਹਾਂ ਕਿਹਾ ਕਿ ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰ ਰਹੇ ਹਨ¢ ਇਸ ਚੈਕਿੰਗ ਦÏਰਾਨ ਟੈਕਨੀਕਲ ਸਹਾਇਕ ਹਰਵਿੰਦਰ ਸਿੰਘ ਅਤੇ ਸਬੰਧਤ ਗਿਣਤੀਕਾਰ ਅਤੇ ਸੁਪਰਵਾਈਜਰ ਮÏਜੂਦ ਰਹੇ ਹਨ¢
ਪਿਛਲੀ ਖ਼ਬਰ ਨਗਰ ਕੌਂਸਲ ਸਮਾਣਾ ਵਿਚ 'ਆਪ' ਦੀ ਜਿੱਤ ਪੰਜਾਬ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ-ਰੱਖੜਾ ਅਗਲੀ ਖ਼ਬਰ ਹਰ ਵਰਕਰ ਤੇ ਆਗੂ ਪਾਰਟੀ ਦੀ ਆਵਾਜ਼ ਘਰ-ਘਰ ਤੱਕ ਪਹੁੰਚਾਏ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।