12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੁਖਬੀਰ ਸਿੰਘ ਬਾਦਲ ਨੇ ਨਕੱਈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 25-05-2026
ਸਮਾਣਾ, 24 ਮਈ (ਪ੍ਰੀਤਮ ਸਿੰਘ ਨਾਗੀ)-ਸਰਦਾਰਨੀ ਜੋਗਿੰਦਰ ਕੌਰ ਨਕੱਈ ਜੋ ਇੱਥੋਂ ਦੇ ਐਨ.ਆਰ.ਆਈ. ਪਿ੍ਤਪਾਲ ਸਿੰਘ ਨਕੱਈ ਤੇ ਹਰਪਾਲ ਸਿੰਘ ਨਕੱਈ ਦੇ ਸਤਿਕਾਰਯੋਗ ਮਾਤਾ ਸਨ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਉਚੇਚੇ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਬਾਦਲ ਨੇ ਇਸ ਸਮੇਂ ਕਿਹਾ ਕਿ ਬਜ਼ੁਰਗ ਪਰਿਵਾਰ ਦੀ ਸ਼ਾਨ ਹੁੰਦੇ ਹਨ ਤੇ ਸਰਦਾਰਨੀ ਜੋਗਿੰਦਰ ਕੌਰ ਨੇ ਸਾਦਗੀ ਅਤੇ ਮਿਹਨਤ ਨਾਲ ਵਾਹਿਗੁਰੂ ਦੀ ਰਜਾ ਵਿਚ ਰਹਿ ਕੇ ਪਰਿਵਾਰ ਨੂੰ ਉੱਚੀਆਂ ਬੁਲੰਦੀਆਂ ਤੱਕ ਲੈ ਕੇ ਗਏ ਜਿਸ ਕਾਰਨ ਨਕੱਈ ਪਰਿਵਾਰ ਦਾ ਪੰਜਾਬ ਸਮੇਤ ਅਮਰੀਕਾ ਵਿਚ ਵੀ ਕਾਫ਼ੀ ਨਾਮ ਹੈ | ਇਸ ਮੌਕੇ ਪਿ੍ਤਪਾਲ ਸਿੰਘ ਨਕੱਈ, ਹਰਪਾਲ ਸਿੰਘ ਨਕੱਈ, ਅਜੈਪਾਲ ਸਿੰਘ ਨਕੱਈ, ਅਮਰਜੀਤ ਕੌਰ, ਦੀਪਇੰਦਰ ਕੌਰ, ਜਗਮੀਤ ਸਿੰਘ ਹਰਿਆਊ, ਨਿਸ਼ਾਨ ਸਿੰਘ ਸੰਧੂ, ਰਾਜ ਸਿੰਘ ਸੰਧੂ ਵੀ ਹਾਜ਼ਰ ਸਨ | ਸ. ਬਾਦਲ ਨੇ ਲਗਭਗ ਅੱਧਾ ਘੰਟਾ ਪਰਿਵਾਰ ਵਿਚ ਰਹਿ ਕੇ ਯਾਦਾਂ ਤਾਜ਼ੀਆਂ ਕੀਤੀਆਂ | ਸਰਦਾਰਨੀ ਜੋਗਿੰਦਰ ਕੌਰ ਨਕਈ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 28 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਥੜ੍ਹਾ ਸਾਹਿਬ ਸਮਾਣਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ |
ਪਿਛਲੀ ਖ਼ਬਰ ਵਾਰਡ ਨੰਬਰ 19 ਤੋਂ ਭਾਜਪਾ ਪਾਰਟੀ ਦੀ ਉਮੀਦਵਾਰ ਰਸਮੀ ਸਿੰਗਲਾ ਨੇ ਕੱਢਿਆ ਰੋਡ ਸ਼ੋਅ ਅਗਲੀ ਖ਼ਬਰ ਚੋਰੀ ਕੀਤੀ ਟੋਕੇ ਵਾਲੀ ਮੋਟਰ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।