12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵੁਸ਼ੂ ਚੈਂਪੀਅਨਸ਼ਿਪ ਮੁਕਾਬਲੇ 'ਚ ਸ. ਹਰਦਮ ਪਬਲਿਕ ਹਾਈ ਸਕੂਲ ਜਿੰਦਲਪੁਰ ਦਾ ਸ਼ਾਨਦਾਰ ਪ੍ਰਦਰਸ਼ਨ

ਸ. ਹਰਦਮ ਪਬਲਿਕ ਸਕੂਲ ਜਿੰਦਲਪੁਰ ਵੁਸ਼ੂ ਚੈਂਪੀਅਨਸ਼ਿਪ 'ਚ ਤਗਮੇ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਪਿ੍ੰਸੀਪਲ ਸੰਗੀਤਾ ਜ਼ਖਮੀ, ਨਾਜ਼ਰ ਸਿੰਘ ਟਿਵਾਣਾ ਤੇ ਹੋਰ | ਅਜੀਤ ਤਸਵੀਰ <br/> 25-05-2026
ਭਾਦਸੋਂ, 24 ਮਈ (ਪ੍ਰਦੀਪ ਦੰਦਰਾਲਾ)-ਸ. ਹਰਦਮ ਪਬਲਿਕ ਹਾਈ ਸਕੂਲ ਜਿੰਦਲਪੁਰ ਦੇ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ 14ਵੀਆਂ ਜ਼ਿਲ੍ਹਾ ਪਟਿਆਲਾ ਵੁਸ਼ੂ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 2026 ਦੇ ਮੁਕਾਬਲੇ ਵੁਸ਼ੂ ਹਾਲ ਐਨ.ਐੱਸ.ਐਨ.ਆਈ.ਐੱਸ. ਪਟਿਆਲਾ ਵਿਖੇ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ | ਲੜਕਿਆਂ ਦੇ ਜੂਨੀਅਰ ਅਤੇ ਯੂਥ ਮੁਕਾਬਲੇ ਵਿਚ ਵਿਲਅਮਜੀਤ ਸਿੰਘ, ਹਰਫਤਿਹ ਸਿੰਘ, ਫਤਿਹਵੀਰ ਸਿੰਘ, ਚੰਦੇਸ਼ਵਰ ਕੁਮਾਰ ਨੇ ਸੋਨ ਤਗਮੇ ਹਾਸਲ ਕੀਤੇ | ਪ੍ਰਭਨੂਰ ਸਿੰਘ, ਮਨਵੀਰ ਸਿੰਘ, ਜਗਵੀਰ ਸਿੰਘ, ਯਸ਼ਰਾਜ ਸਿੰਘ, ਦਿਲਜੋਤ ਸਿੰਘ, ਗੁਰਨੂਰ ਸਿੰਘ ਭੰਗੂ, ਕਰਨਵੀਰ ਸਿੰਘ, ਗੁਰਸ਼ਾਂਤ ਸਿੰਘ, ਜਗਪ੍ਰਤਾਪ ਸਿੰਘ, ਮਹਿਤਾਬ ਸਿੰਘ, ਗੁਰਨੂਰ ਸਿੰਘ, ਅਰਮਾਨਦੀਪ ਸਿੰਘ, ਕਰਨਵੀਰ ਸਿੰਘ, ਸ਼ੁਭਮ, ਗੁਰਜੋਤ ਸਿੰਘ, ਏਕਮਜੋਤ ਤੇਜੇ, ਮਹਿਕਪ੍ਰੀਤ ਸਿੰਘ, ਗੁਰਵਿੰਦਰ ਸਿੰਘ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ | ਸੁਖਮਨਦੀਪ ਸਿੰਘ ਅਤੇ ਸਾਹਿਬਦੀਪ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ | ਲੜਕੀਆਂ ਦੇ ਜੂਨੀਅਰ ਅਤੇ ਯੂਥ ਮੁਕਾਬਲੇ ਵਿਚ ਅਵਲਨੂਰ ਕੌਰ, ਜੋਬਨਪ੍ਰੀਤ ਕੌਰ, ਹਸ਼ਪਿੰਦਰ ਕੌਰ ਨੇ ਸੋਨ ਤਗਮੇ ਹਾਸਲ ਕੀਤਾ | ਇਸ ਤੋਂ ਇਲਾਵਾ ਨਿਮਰਤ ਕੌਰ, ਮਨਰੀਤ ਕੌਰ, ਜਪਕੀਰਤ ਕੌਰ, ਦਿ੍ਸ਼ਟੀ ਸਭਰਵਾਲ, ਗਲੋਰੀ ਏਜੰਲ, ਸ਼ਾਹਿਦਾ ਖਾਨ, ਖੁਸਪ੍ਰੀਤ ਕੌਰ, ਸਕਿੰਦਰ ਕੌਰ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ | ਇਸ ਤੋਂ ਬਿਨਾਂ ਗੁਰਨੂਰ ਕੌਰ, ਇਸਾਨਪ੍ਰੀਤ ਕੌਰ, ਗੁਰਸ਼ਾਨ ਕੌਰ, ਆਲੀਆ, ਮਿਰਸ਼ਟੀ ਸ਼ਰਮਾ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ | ਸ. ਹਰਦਮ ਪਬਲਿਕ ਹਾਈ ਸਕੂਲ ਜਿੰਦਲਪੁਰ ਦੀ ਪਿ੍ੰਸੀਪਲ ਸੰਗੀਤਾ ਜ਼ਖ਼ਮੀ, ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਮੈਨੇਜਰ ਨਾਜ਼ਰ ਸਿੰਘ ਟਿਵਾਣਾ ਨੇ ਬੱਚਿਆਂ ਦੀ ਮਿਹਨਤ ਅਤੇ ਕੋਚ ਬਿਪਨ ਚੰਦ ਦੀ ਲਗਨ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ |
ਪਿਛਲੀ ਖ਼ਬਰ ਸੋਲਰ ਰੂਫਟਾਪ ਪਲਾਂਟ ਲੱਗਣ ਨਾਲ ਸਾਲਾਨਾ 97 ਲੱਖ ਬਿਜਲੀ ਦੇ ਖ਼ਰਚੇ ਦੀ ਬੱਚਤ ਹੋਵੇਗੀ-ਮਨੀਸ਼ਾ ਰਾਣਾ ਅਗਲੀ ਖ਼ਬਰ ਭਾਜਪਾ ਪਾਰਟੀ ਦੇ 22 ਉਮੀਦਵਾਰਾਂ ਨੇ ਦਲ ਨਾ ਬਦਲਣ ਦੀ ਲਈ ਕਸਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।