12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜੰਗਲਾਤ ਵਿਭਾਗ ਵਿਚ ਵਣ ਰੇਂਜਰਾਂ ਦੀਆਂ 96 ਪੋਸਟਾਂ ਖ਼ਾਲੀ ਹੋਣ ਕਾਰਨ ਵਿਭਾਗ ਦੀ ਕਾਰਗੁਜ਼ਾਰੀ ਪ੍ਰਭਾਵਿਤ

ਅਜੀਤ ਡੈਸਕ 22-05-2026
ਕਪੂਰਥਲਾ, 21 ਮਈ (ਅਮਰਜੀਤ ਕੋਮਲ)-ਵਣ ਰੇਂਜਰ ਤੇ ਉੱਪ ਵਣ ਰੇਂਜਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਇਕਬਾਲ ਸਿੰਘ, ਜਨਰਲ ਸਕੱਤਰ ਰੀਤ ਮਹਿੰਦਰਪਾਲ ਸਿੰਘ, ਸਹਾਇਕ ਸਕੱਤਰ ਮੋਹਣ ਸਿੰਘ ਸਵੈਚ, ਕੋਆਰਡੀਨੇਟਰ ਰਘਬੀਰ ਸਿੰਘ ਚੌਧਰੀ ਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਜੰਗਲਾਤ ਮੰਤਰੀ ਨੂੰ ਅਪੀਲ ਕੀਤੀ ਕਿ ਵਣ ਰੇਂਜਰਾਂ ਦੇ ਗਰੁੱਪ ਬੀ ਦੇ ਰੂਲਾਂ ਨੂੰ ਪੰਜਾਬ ਕੈਬਨਿਟ ਵਿਚੋਂ ਪਾਸ ਕਰਵਾ ਕੇ ਵਿਭਾਗ, ਸਰਕਾਰ ਤੇ ਵਾਤਾਵਰਣ ਦੇ ਹਿਤ ਵਿਚ ਵਣ ਰੇਂਜਰਾਂ ਦੀਆਂ ਬਣਦੀਆਂ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣ | ਪੰਜਾਬ ਦੇ ਜੰਗਲਾਤ ਮੰਤਰੀ ਵਲੋਂ ਐਸੋਸੀਏਸ਼ਨ ਨਾਲ ਪਿਛਲੇ ਸਮੇਂ ਦੌਰਾਨ ਹੋਈ ਇਕ ਮੀਟਿੰਗ ਵਿਚ ਭਰੋਸਾ ਦਿਵਾਇਆ ਗਿਆ ਸੀ ਕਿ ਵਣ ਰੇਂਜਰਾਂ ਦੇ ਗਰੁੱਪ ਬੀ ਦੇ ਰੂਲ ਨੂੰ ਕੈਬਨਿਟ ਵਿਚ ਪਹਿਲ ਦੇ ਆਧਾਰ 'ਤੇ ਪਾਸ ਕਰਵਾ ਕੇ ਵਣ ਰੇਂਜਰਾਂ ਦੀ ਭਰਤੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸੋਸੀਏਸ਼ਨ ਬੀਤੀ 31 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤੀ ਪੱਤਰ ਭੇਜ ਕੇ ਵੀ ਮੰਗ ਕਰ ਚੁੱਕੀ ਹੈ | ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਵਣ ਵਿਭਾਗ ਪੰਜਾਬ ਵਿਚ ਵਣ ਰੇਂਜਰਾਂ ਦੀਆਂ ਕੁੱਲ 107 ਪੋਸਟਾਂ ਦਾ ਪ੍ਰਵਾਨਿਤ ਕੇਡਰ ਹੈ ਤੇ ਸਾਲ 2006 ਵਿਚ ਵਣ ਰੇਂਜਰਾਂ ਦੇ ਪ੍ਰਵਾਨਿਤ ਨਿਯਮ ਅਨੁਸਾਰ 70 ਫੀਸਦੀ ਪੋਸਟਾਂ ਭਾਵ 75 ਪੋਸਟਾਂ ਵਣ ਰੇਂਜਰਾਂ ਦੀ ਸਿੱਧੀ ਭਰਤੀ ਰਾਹੀਂ 30 ਫੀਸਦੀ ਵਣ ਰੇਂਜਰਾਂ ਦੀਆਂ ਬਣਦੀਆਂ 32 ਪੋਸਟਾਂ ਤਰੱਕੀ ਕੋਟੇ ਰਾਹੀਂ ਭਰੀਆਂ ਜਾਣੀਆਂ ਹਨ | ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸਾਲ 2000 ਤੋਂ ਬਾਅਦ ਵੀ ਸਰਕਾਰ ਵਲੋਂ ਕੋਈ ਵੀ ਵਣ ਰੇਂਜਰ ਭਰਤੀ ਨਹੀਂ ਕੀਤਾ ਗਿਆ ਤੇ ਇਸ ਸਮੇਂ ਵਿਭਾਗ ਦੀਆਂ 107 ਪੋਸਟਾਂ ਵਿਚੋਂ 96 ਪੋਸਟਾਂ ਖਾਲੀ ਚੱਲੀਆਂ ਆ ਰਹੀਆਂ ਹਨ, ਜਿਸ ਨਾਲ ਵਿਭਾਗ ਦੀ ਕਾਰਗੁਜ਼ਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ |

ਪਿਛਲੀ ਖ਼ਬਰ 25 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ 'ਆਪ' ਉਮੀਦਵਾਰ ਗਗਨਦੀਪ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।