18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੀ.ਆਰ.ਟੀ.ਸੀ ਪੈਨਸ਼ਨਰਾਂ ਦੀ ਮੀਟਿੰਗ 'ਚ ਰਹਿੰਦੇ ਬਕਾਏ ਦੇਣ ਦੀ ਕੀਤੀ ਮੰਗ

ਅਜੀਤ ਡੈਸਕ 21-05-2026
ਪਟਿਆਲਾ, 20 ਮਈ (ਅ.ਸ. ਆਹਲੂਵਾਲੀਆ)-ਪੀ.ਆਰ.ਟੀ.ਸੀ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਪੁਰਾਣੇ ਬੱਸ ਸਟੈਂਡ ਵਿਖੇ ਹੋਈ | ਜਿਸ ਵਿਚ ਵੱਖ-ਵੱਖ ਡੀਪੂਆਂ ਤੋਂ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਆਪਣੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਉਪਰੰਤ, ਸੂਬਾ ਪ੍ਰਧਾਨ ਵਲੋਂ ਪਿਛਲੇ ਦਿਨੀਂ ਹੋਈ ਮੈਨੇਜਮੈਂਟ ਨਾਲ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਨੇ ਸਾਡੀ ਮੰਗ ਅਨੁਸਾਰ ਅਪ੍ਰੈਲ ਮਹੀਨੇ ਦੀ ਪੈਨਸ਼ਨ 4 ਮਈ ਨੂੰ ਪਾ ਦਿੱਤੀ ਵੱਖ-ਵੱਖ ਡੀਪੂਆਂ ਵਲੋਂ ਆਈ ਮੰਗ ਅਨੁਸਾਰ ਸੋਧੀ ਗੈ੍ਰਚੁਟੀ ਅਤੇ 5 ਮਹੀਨੇ ਦੇ ਮੈਡੀਕਲ ਬਿੱਲਾਂ ਦੇ ਬਕਾਏ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਸੋਧੇ ਗ੍ਰੇਡਾਂ, 2016 ਦੇ ਬਕਾਇਆਂ ਦੀ ਪਹਿਲੀ ਕਿਸ਼ਤ ਮਈ ਦੀ ਪੈਨਸ਼ਨ ਦੇ ਨਾਲ ਜਾਂ 2-4 ਦਿਨ ਬਾਅਦ ਦੇ ਦਿੱਤੀ ਜਾਏਗੀ |
ਸਮੁੱਚੇ ਡੀਪੂਆਂ ਦੇ ਬੁਲਾਰਿਆਂ ਨੇ ਕੇਂਦਰੀ ਬਾਡੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਰਹਿੰਦੇ ਕੁੱਝ ਹੋਰ ਬਕਾਇਆਂ ਦੀ ਅਦਾਇਗੀ ਕਰਾਉਣ ਦੀ ਮੰਗ ਕੀਤੀ | ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਇਹ ਪ੍ਰਾਪਤੀ ਸਾਡੇ ਏਕੇ ਨਾਲ ਹੋਈ ਹੈ ਅਤੇ ਇਸ ਨੰੂ ਬਰਕਰਾਰ ਰੱਖਣਾ ਹੈ | ਉਨ੍ਹਾਂ ਨੇ ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਕਰ ਰਹੇ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਕਾਮਿਆਂ 'ਤੇ ਸਰਕਾਰੀ ਤਸ਼ੱਦਦ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ 'ਤੇ ਬਣਾਏ ਕੇਸ ਵਾਪਸ ਲੈ ਕੇ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਕੀਤੀ | ਉਨ੍ਹਾਂ ਨੇ ਅਦਾਰੇ ਅੰਦਰ ਕਿੱਲੋਮੀਟਰ ਸਕੀਮ ਦੀ ਥਾਂ ਪੀ.ਆਰ.ਟੀ.ਸੀ ਦੀਆਂ ਆਪਣੀਆਂ ਬੱਸਾਂ ਪਾਉਣ ਦੀ ਮੰਗ ਕੀਤੀ | ਉਨ੍ਹਾਂ ਨੇ ਕੀਤੀਆਂ ਅਦਾਇਗੀਆਂ ਲਈ ਪੀ.ਆਰ.ਟੀ.ਸੀ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਰਹਿੰਦੇ ਬਕਾਇਆਂ ਦੀ ਵੀ ਅਦਾਇਗੀ ਕਰਨ ਦੀ ਮੰਗ ਕੀਤੀ | ਉਨ੍ਹਾਂ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਏਕਾ ਬਣਾਈ ਰੱਖਣ 'ਤੇ ਜ਼ੋਰ ਦਿੱਤਾ | ਇਸ ਮੀਟਿੰਗ ਨੂੰ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਹਰਭਜਨ ਸਿੰਘ ਚੰਡੀਗੜ੍ਹ ਡਿਪੂ, ਹਰਦੇਵ ਸਿੰਘ ਲੁਧਿਆਣਾ, ਤਰਸੇਮ ਸਿੰਘ ਸੈਣੀ ਕਪੂਰਥਲਾ, ਪ੍ਰੀਤਮ ਸਿੰਘ ਬਾਗੜ ਬਠਿੰਡਾ, ਮਦਨਮੋਹਨ ਬਰਨਾਲਾ, ਸੁਖਦੇਵ ਸਿੰਘ ਜਖੇਪਲ ਬੁਢਲਾਢਾ, ਲਖਵੀਰ ਸਿੰਘ ਲੱਖੀ ਸੰਗਰੂਰ, ਕਾਲਾ ਸਿੰਘ ਕੋਟਕਪੂਰਾ ਫ਼ਰੀਦਕੋਟ ਅਤੇ ਜੋਗਿੰਦਰ ਸਿੰਘ ਪਟਿਆਲਾ ਨੇ ਵੀ ਸੰਬੋਧਨ ਕੀਤਾ | ਇਸ ਮੀਟਿੰਗ 'ਚ ਬਖ਼ਸ਼ੀਸ਼ ਸਿੰਘ ਦਫ਼ਤਰ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਬੀਰ ਸਿੰਘ, ਮਹਿੰਦਰ ਸਿੰਘ ਸੋਹੀ, ਸੂਰਜਭਾਨ ਜਨਰਲ ਸਕੱਤਰ ਪਟਿਆਲਾ, ਸੰਤੋਸ਼ ਕਿ੍ਸ਼ਨ ਚਪੜ, ਗੁਰਦੀਪ ਸਿੰਘ, ਬਲਵੰਤ ਸਿੰਘ ਕੈਸ਼ੀਅਰ, ਰਾਮੇਸ਼ਵਰ ਦਾਸ, ਸ਼ਾਮ ਸੁੰਦਰ, ਦਵਿੰਦਰ ਸਿੰਘ ਟਿਵਾਣਾ ਅਤੇ ਬਲਰਾਜ ਸਿੰਘ ਟਿਵਾਣਾ ਨੇ ਭਰਪੂਰ ਯੋਗਦਾਨ ਪਾਇਆ | ਸਟੇਜ ਦੀ ਜ਼ਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖ਼ੂਬੀ ਨਿਭਾਈ |
ਪਿਛਲੀ ਖ਼ਬਰ ਪੀ.ਐਸ.ਪੀ.ਸੀ.ਐਲ. ਤੇ ਐਸ.ਬੀ.ਆਈ. ਵਲੋਂ ਕਰਮਚਾਰੀਆਂ ਨੂੰ ਅਪਗ੍ਰੇਡਡ ''ਕਾਰਪੋਰੇਟ ਸੈਲਰੀ ਪੈਕੇਜ'' ਅਤੇ ਵਧੇਰੇ ਬੀਮਾ ਲ... ਅਗਲੀ ਖ਼ਬਰ ਪੰਜਾਬੀ 'ਵਰਸਿਟੀ ਨੇ ਯੂ. ਜੀ. ਤੇ ਪੀ. ਜੀ. ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਧਾ ਕੇ 22 ਮਈ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।