22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸੁੱਖੀ ਬੱਲ ਨੂੰ ਪ੍ਰੀਤ ਗਰੁੱਪ ਵਲੋਂ ਕੀਤਾ ਗਿਆ ਸਨਮਾਨਿਤ

ਅਜੀਤ ਡੈਸਕ 07-05-2026
ਨਾਭਾ, 6 ਮਈ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਦੇ ਪਿੰਡ ਚਹਿਲ ਦੀ ਰਹਿਣ ਵਾਲੀ ਸੁੱਖੀ ਬੱਲ ਜੋ ਕਿ ਪੰਜਾਬ ਦੀ ਪਹਿਲੀ ਪੰਜਾਬਣ ਹੈ ਜਿਸ ਵਲੋਂ ਨੇਪਾਲ ਦੀ ਖਤਰਨਾਕ ਚੋਟੀ ਅਮਾ ਡਬਲਾਮ ਨੂੰ ਫਤਿਹ ਕੀਤਾ ਗਿਆ, ਜਿਸ ਦਾ ਦੇਸ਼ ਵਿੱਚ ਛੇਵਾਂ ਨੰਬਰ ਹੈ | ਸੁੱਖੀ ਬੱਲ ਦਾ ਪ੍ਰੀਤ ਗਰੁੱਪ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਪ੍ਰੀਤ ਗਰੁੱਪ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਪ੍ਰੀਤ ਨਾਲ ਨਾਭਾ ਦੇ ਰਿਪੁਦਮਨ ਕਾਲਜ ਵਿੱਚ ਪੜਦੀ ਸੁੱਖੀ ਬੱਲ ਦਾ ਸਨਮਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਕਾਲਜ ਟਾਈਮ ਦੇ ਸਾਥੀ ਵੀ ਉਚੇਚੇ ਤੌਰ 'ਤੇ ਮੌਜੂਦ ਰਹੇ | ਗੱਲਬਾਤ ਦੌਰਾਨ ਸੁੱਖੀ ਬੱਲ ਨੇ ਦੱਸਿਆ ਕਿ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਧੀ ਨੇ ਮਿਹਨਤ ਕੀਤੀ ਅਤੇ ਇਹ ਮੁਕਾਮ ਹਾਸਿਲ ਕੀਤਾ | ਸੁੱਖੀ ਬੱਲ ਨੇ ਦੱਸਿਆ ਕਿ ਉਸ ਨੂੰ ਇਸ ਚੋਟੀ ਤੇ ਚੜਨ ਲਈ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ | ਸੁੱਖੀ ਮੁਤਾਬਕ ਆਉਣ ਵਾਲੇ ਸਮੇਂ ਦਾ ਉਸਦਾ ਇਸ ਤੋਂ ਵੀ ਵੱਡਾ ਤੇ ਉੱਚਾ ਮੁਕਾਮ ਹੋਵੇਗਾ ਜਿਸ ਨੂੰ ਉਹ ਫਤਿਹ ਕਰਨ ਲਈ ਮਿਹਨਤ ਕਰੇਗੀ | ਸੁੱਖੀ ਬੱਲ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰੀਤ ਗਰੁੱਪ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਪ੍ਰੀਤ ਦਾ ਅਤੇ ਸਨਮਾਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਕਾਲਜ ਟਾਈਮ ਦੇ ਦੋਸਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਪ੍ਰੀਤ ਗਰੁੱਪ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਪ੍ਰੀਤ ਨੇ ਕਿਹਾ ਕਿ ਸੁੱਖੀ ਬੱਲ ਦੀ ਇਸ ਕਾਮਯਾਬੀ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ | ਉਨ੍ਹਾਂ ਕਿਹਾ ਕਿ ਕਾਲਜ ਟਾਈਮ ਤੋਂ ਹੀ ਸੁੱਖੀ ਬੱਲ ਮਿਹਨਤੀ ਲੜਕੀ ਹੈ, ਖੇਡਾਂ ਤੇ ਸੋਸ਼ਲ ਐਕਟੀਵਿਟੀਆ ਵਿੱਚ ਸੁੱਖੀ ਬੱਲ ਵਲੋਂ ਹਰ ਸਮੇਂ ਭਾਗ ਲਿਆ ਜਾਂਦਾ ਸੀ | ਇਸ ਮੌਕੇ ਪ੍ਰੋਫੈਸਰ ਹਰਵਿੰਦਰ ਸਿੰਘ ਡਿੰਪਲ, ਸੁਖਜੀਤ ਸਿੰਘ ਸੋਨੀ, ਪ੍ਰੋਫੈਸਰ ਕੁਲਦੀਪ ਸਿੰਘ, ਪ੍ਰੋਫੈਸਰ ਲਖਵਿੰਦਰ ਸਿੰਘ, ਪ੍ਰੋਫੈਸਰ ਰਾਜਵੀਰ ਕੌਰ, ਮਾਸਟਰ ਸ਼ੁਭ ਕਰਮਨ ਸਿੰਘ ਸੁੱਖੀ ਚੌਹਾਨ, ਲੈਟੀ ਖਹਿਰਾ, ਤਜਿੰਦਰ ਸਿੰਘ ਭੰਗੂ, ਮੈਡਮ ਜਸਪ੍ਰੀਤ ਕੌਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਅੰਬੇਡਕਰ ਬੁੱਤ ਨੇੜੇ ਨੌਜਵਾਨ ਦੀ ਕੀਤੀ ਕੁੱਟਮਾਰ 15 ਵਿਅਕਤੀਆਂ ਖਿਲਾਫ ਕੇਸ ਦਰਜ ਅਗਲੀ ਖ਼ਬਰ ਹਵਾਲਾਤੀ ਤੋਂ ਮੋਬਾਈਲ ਤੇ ਨਸ਼ੀਲਾ ਪਦਾਰਥ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।