20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਧਰਮਸੋਤ ਦੀ ਅਗਵਾਈ ਹੇਠ ਕਰਵਾਇਆ ਬੂਥ ਇੰਚਾਰਜਾਂ ਲਈ ਟ੍ਰੇਨਿੰਗ ਪ੍ਰੋਗਰਾਮ

ਅਜੀਤ ਡੈਸਕ 21-04-2026
ਨਾਭਾ, 20 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਸਥਾਨਕ ਪਟਿਆਲਾ ਗੇਟ ਸਥਿਤ ਰੋਟਰੀ ਕਲੱਬ ਵਿਖੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਬੂਥ ਪੱਧਰ ਦੇ ਇੰਚਾਰਜਾਂ ਲਈ ਇੱਕ ਵਿਸ਼ਾਲ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਭਾਜਪਾ 'ਤੇ ਵੋਟ ਚੋਰੀ ਦੇ ਇਲਜ਼ਾਮ ਲਗਾਏ ਗਏ | ਉਨ੍ਹਾਂ ਜਾਣਕਾਰੀ ਦਿੱਤੀ ਕਿ ਕਿਵੇਂ ਨਵੀਂ ਵੋਟ ਬਣਾਈ ਜਾਂਦੀ ਹੈ, ਕਿਵੇਂ ਪੁਰਾਣੀ ਵੋਟ ਕਟਵਾਈ ਜਾਂਦੀ ਹੈ ਅਤੇ ਕਿਵੇਂ ਆਪਣੀ ਵੋਟ ਦੀ ਰੱਖਿਆ ਕੀਤੀ ਜਾਂਦੀ ਹੈ | ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ 'ਚ ਹਲਕੇ ਦੇ ਕਾਂਗਰਸੀ ਅਹੁਦੇਦਾਰ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਪ੍ਰੋਗਰਾਮ ਨੂੰ ਸਾਬਕਾ ਸੂਬਾ ਚੇਅਰਮੈਨ ਮਹੰਤ ਹਰਵਿੰਦਰ ਖਨੌੜ ਵੱਲੋਂ ਵੀ ਸੰਬੋਧਨ ਕੀਤਾ ਗਿਆ | ਮੁੱਖ ਮਹਿਮਾਨ ਹਰਦੀਪ ਕਿੰਗਰਾਂ ਨੇ ਕਿਹਾ ਕਿ ਮਹਿਲਾ ਰਾਖਵੇਕਰਨ ਦੇ ਨਾ ਉੱਤੇ ਹੱਦ ਬੰਦੀ ਸਬੰਧੀ ਫੈਸਲਾ ਕਿਸੇ ਵੀ ਪੱਖੋਂ ਕਬੂਲ ਨਹੀਂ ਕੀਤਾ ਜਾ ਸਕਦਾ, ਕਿਉਂ ਕਿ ਕੇਂਦਰ ਸਰਕਾਰ ਮਹਿਲਾ ਰਾਖਵੇਂਕਰਨ ਬਿੱਲ ਨੂੰ ਲਾਗੂ ਕਰਨ ਦੇ ਬਹਾਨੇ ਹੱਦਬੰਦੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ ਜੋ ਲੋਕਤੰਤਰਕ ਢਾਂਚੇ ਲਈ ਚਿੰਤਾਜਨਕ ਗੱਲ ਸੀ | ਉਨ੍ਹਾਂ ਸਪਸ਼ਟ ਕੀਤਾ ਕਿ ਸੰਵਿਧਾਨ ਅਨੁਸਾਰ ਜਨਗਣਨਾ ਤੋਂ ਬਾਅਦ ਹੀ ਹਦਬੰਦੀ ਦੀ ਪ੍ਰਕਿਰਿਆ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਰੇ ਰਾਜਾਂ ਨੂੰ ਸਮਾਨ ਤੇ ਅਨੁਪਾਤਿਕ ਪ੍ਰਤਿਨਿਧਤਾ ਮਿਲ ਸਕੇ | ਉਹਨਾਂ ਕਿਹਾ ਕਿ ਮਹਿਲਾਵਾਂ ਦੇ ਹੱਕ 'ਚ ਪਾਸ ਹੋਇਆ ਰਾਖਵਾਂ ਕਰਨ ਬਿਲ 2023 ਹੀ ਸਰਬ ਸੰਮਤੀ ਨਾਲ ਪਾਸ ਹੋਇਆ ਸੀ, ਜਿਸ 'ਤੇ ਕਾਂਗਰਸ ਦੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਮੁੱਚੀ ਵਿਰੋਧੀ ਧਿਰ ਨੂੰ ਇੱਕਜੁੱਟ ਕਰਕੇ ਮਹਿਲਾਵਾਂ ਦੇ ਨਾਂ 'ਤੇ ਕੇਂਦਰ ਸਰਕਾਰ ਦੇ ਹੱਦਬੰਦੀ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਵਿਧੀ ਸੋਧ ਬਿਲ ਨੂੰ ਖਾਰਜ ਕਰਵਾਉਣ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਉਨਾਂ ਕਿਹਾ ਕਿ ਹੱਦ ਬੰਦੀ ਸੋਧ ਬਿਲ ਦੇਸ਼ ਦੇ ਛੋਟੇ ਸੂਬੇ ਜਿਸ 'ਚ ਪੰਜਾਬ ਸੂਬਾ ਵੀ ਆਉਂਦਾ ਹੈ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦਾ ਖਦਸਾ ਹੈ ਜਿਸ ਨਾਲ ਪੰਜਾਬ ਦੀ ਕੇਂਦਰ 'ਚ ਰਾਜਨੀਤਿਕ ਹੋਂਦ ਖਤਰੇ 'ਚ ਪੈ ਸਕਦੀ ਹੈ | ਉਨਾਂ ਕਿਹਾ ਕਿ ਬਿਲਾਂ ਦਾ ਖਾਰਜ ਹੋਣਾ ਭਾਰਤ ਦੇ ਲੋਕਤੰਤਰ ਸੰਗੀ ਢਾਂਚੇ ਅਤੇ ਸੰਵਿਧਾਨ ਦੀ ਜਿੱਤ ਹੈ | ਇਸ ਮੌਕੇ ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ, ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢਿੰਗੀ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਾਬਕਾ ਚੇਅਰਮੈਨ ਇਛਿਆਮਾਨ ਸਿੰਘ ਭੋਜੋਮਾਜਰੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖਟੜਾ, ਸਾਬਕਾ ਪ੍ਰਧਾਨ ਨਗਰ ਕੌਂਸਲ ਜੀ.ਐਸ ਭੱਟੀ, ਮਨਜਿੰਦਰ ਸਿੰਘ ਜਿੰਦਰੀ, ਠੇਕੇਦਾਰ ਕੁਲਬੀਰ ਸਿੰਘ, ਸਾਬਕਾ ਪ੍ਰਧਾਨ ਹਰੀ ਸੇਠ,ਅਸ਼ੋਕ ਬਿੱਟੂ, ਸੰਤੋਖ ਸਿੰਘ ਬੁੱਗਾ, ਇੰਦਰਜੀਤ ਸਿੰਘ ਚੀਕੂ ਥੂਹੀ, ਗੁਰਬਚਨ ਸਿੰਘ ਬਿੱਲੂ ਮੱਲੇਵਾਲ, ਤੇਜਿੰਦਰ ਸਿੰਘ ਸੇਠੀ, ਗੁਰਚਰਨ ਸਿੰਘ ਦੁਲੱਦੀ ਸਾਬਕਾ ਸਰਪੰਚ, ਪੰਜਾਬ ਸਿੰਘ ਛੀਟਾਵਾਲਾ, ਕੇਵਲ ਕਿ੍ਸ਼ਨ ਸ਼ਰਮਾ ਲੱਧਾਹੇੜੀ, ਰਵਿੰਦਰ ਸਿੰਘ ਮੂੰਗੋ, ਕਰਨੈਲ ਸਿੰਘ ਸੋਹੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਦਿਉਗੜ੍ਹ ਦੇ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਪਿੰਡ ਖਾਂਨੇਵਾਲ ਦੇ ਸਕੇ ਭਰਾਵਾਂ ਸਮੇਤ 5 ਦੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।