20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਰਾਜਪੁਰਾ ਦਲਜੀਤ ਸਿੰਘ ਵਿਰਕ ਨੇ ਡੀ.ਐੱਸ.ਪੀ. ਘਨੌਰ ਵਜੋਂ ਅਹੁਦਾ ਸੰਭਾਲਿਆ

ਸਰਕਲ ਘਨੌਰ ਦੇ ਅਹੁਦਾ ਸੰਭਾਲਣ 'ਤੇ ਡੀ.ਐੱਸ.ਪੀ. ਦਲਜੀਤ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਦੇ ਹੋਏ ਸਰਕਲ ਘਨੌਰ ਦੇ 3 ਥਾਣਿਆਂ ਦੇ ਮੁਖੀ ਅਤੇ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 21-04-2026
ਰਾਜਪੁਰਾ, 20 ਅਪ੍ਰੈਲ (ਜੀ.ਪੀ. ਸਿੰਘ)-ਡੀ.ਐੱਸ.ਪੀ. ਦਲਜੀਤ ਸਿੰਘ ਵਿਰਕ ਨੇ ਸਰਕਲ ਘਨੌਰ ਦੇ ਡੀ.ਐੱਸ.ਪੀ. ਵਜੋਂ ਅੱਜ ਅਹੁਦਾ ਸੰਭਾਲ ਲਿਆ | ਉਨ੍ਹਾਂ ਨੇ ਹਰਮਨਪ੍ਰੀਤ ਸਿੰਘ ਚੀਮਾ ਦੀ ਥਾਂ 'ਤੇ ਲਗਾਇਆ ਗਿਆ ਹੈ | ਜਿਨ੍ਹਾਂ ਨੂੰ ਸੰਗਰੂਰ ਬਦਲ ਦਿੱਤਾ ਗਿਆ ਹੈ | ਡੀ.ਐੱਸ.ਪੀ. ਦਿਲਜੀਤ ਸਿੰਘ ਵਲੋਂ ਅਹੁਦਾ ਸੰਭਾਲਣ 'ਤੇ ਸਰਕਲ ਘਨੌਰ ਦੇ ਸਾਰੇ ਥਾਣਿਆਂ ਦੇ ਮੁਖੀ ਸਵਰਨ ਸਿੰਘ ਥਾਣਾ ਸ਼ੰਭੂ, ਜਰਨੈਲ ਸਿੰਘ ਥਾਣਾ ਖੇੜੀ ਗੰਡਿਆਂ ਅਤੇ ਗੁਰਮੁੱਖ ਸਿੰਘ ਥਾਣਾ ਘਨੌਰ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਅਤੇ ਸਨਮਾਨਿਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐੱਸ.ਪੀ. ਦਲਜੀਤ ਸਿੰਘ ਵਿਰਕ ਦੱਸਿਆ ਕਿ ਕਿਸੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਕਿ ਗੈਰ ਕਾਨੂੰਨੀ ਕੰਮ ਕਰਦੇ ਹਨ |
ਪਿਛਲੀ ਖ਼ਬਰ ਪੁਨਰ ਸੁਰਜੀਤ ਅਤੇ ਵਾਰਸ ਪੰਜਾਬ ਦੇ ਹੋਏ ਗੱਠਜੋੜ ਨੇ ਪੰਥਕ ਏਕਤਾ ਦਾ ਮੁੱਢ ਬੰਨਿਆ - ਕਰਨ ਸਿੰਘ ਡੀਟੀਓ ਅਗਲੀ ਖ਼ਬਰ ਪੰਜਾਬ 'ਤੇ ਵਧਦਾ ਕਰਜ਼ਾ, ਉਦਯੋਗਿਕ ਪਲਾਂਟ ਖਾਲੀ ਅਤੇ ਕਾਨੂੰਨ-ਵਿਵਸਥਾ 'ਤੇ ਚਿੰਤਾ-ਸ਼ੈਰੀ ਰਿਆੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।