ਭਾਦਸੋਂ, 14 ਅਪ੍ਰੈਲ (ਗੁਰਬਖਸ ਸਿੰਘ ਵੜੈਚ)-ਸ਼੍ਰੋਮਣੀ ਅਕਾਲੀ ਦਲ ਦੇ ਨਾਭਾ ਹਲਕੇ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਸਰਕਲ ਭਾਦਸੋਂ ਦੇ ਅਕਾਲੀ ਆਗੂਆਂ ਤੇ ਸਮੂਹ ਵਰਕਰਾਂ ਨਾਲ ਅਨਾਜ ਮੰਡੀ ਭਾਦਸੋਂ ਦਾ ਦੌਰਾ ਕਰਕੇ ਫਸਲ ਦੀ ਖਰੀਦ ਅਤੇ ਹੋਰ ਪ੍ਰਬੰਧਾਂ ਸਬੰਧੀ ਕਿਸਾਨਾਂ ਅਤੇ ਆੜਤੀਆਂ ਨਾਲ ਗੱਲ ਕੀਤੀ ਗਈ | ਲਾਲਕਾ ਨੇ ਮੰਡੀਆਂ ਚ ਖਰੀਦ ਸੰਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਅੰਦਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੰਡੀਆਂ ਵਿਚ ਰੁਲ ਰਹੀ ਹੈ ਅਤੇ ਸਰਕਾਰ ਵਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਫਸਲ ਦੇ ਖਰੀਦ ਅਤੇ ਹੋਰ ਪ੍ਰਬੰਧਾਂ ਵਿਚ ਕੋਈ ਦਿਲਚਸਪੀ ਨਹੀ ਵਿਖਾਈ ਜਿਸ ਕਰਕੇ ਅੱਜ ਸੂਬੇ ਦਾ ਅੰਨਦਾਤਾ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾਕੇ ਦੁੱਖ ਸੁੱਖ ਦਾ ਭਾਈਵਾਲ ਆੜਤੀਆ ਵਰਗ ਫਸਲ ਨੂੰ ਲੈ ਕੇ ਦੁਖੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਅਤੇ ਆੜ੍ਹਤੀਏ ਮੰਡੀਆਂ ਵਿਚ ਰੁਲ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਬਲਵਿੰਦਰ ਸਿੰਘ ਧਾਰਨੀ, ਪ੍ਰਧਾਨ ਰਣਜੀਤ ਸਿੰਘ ਘੁੰਡਰ, ਮਹਿੰਦਰ ਸਿੰਘ ਝੰਬਾਲੀ, ਸੁਦਰਸ਼ਨ ਗੁਪਤਾ, ਗੁਰਦਰਸ਼ਨ ਸਿੰਘ ਭੰਗੂ, ਜਸਵੰਤ ਸਿੰਘ ਚੀਮਾ, ਕਰਮ ਸਿੰਘ ਰੈਹਿਲ, ਜਗਜੀਤ ਸਿੰਘ ਰੈਹਿਲ, ਨਿਰਮੈਲ ਸਿੰਘ ਸੁਧੇਵਾਲ, ਗੱਗੀ ਚੈਹਿਲ, ਹਮੀਰ ਸਿੰਘ, ਮਨਦੀਪ ਸਿੰਘ ਪੀ.ਏ, ਗੁਰਜੰਟ ਸਿੰਘ ਵੀ ਹਾਜਰ ਸਨ |