20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੰਜਾਬੀ ਯੂਨੀਵਰਸਿਟੀ ਵਿਖੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਤੀਜਾ ਦਿਨ <br/>

ਅਜੀਤ ਡੈਸਕ 02-04-2026
ਪਟਿਆਲਾ, 1 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚਲ ਰਹੇ 12ਵੇਂ ਪੰਜ ਦਿਨਾਂ 'ਪੁਸਤਕ ਮੇਲੇ ਅਤੇ ਸਾਹਿਤ ਉਤਸਵ' ਦੇ ਤੀਜੇ ਦਿਨ ਦਾ ਆਗਾਜ਼ ਬਹੁਤ ਹੀ ਅਰਥਪੂਰਨ ਚਰਚਾ ਨਾਲ ਹੋਇਆ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਸਾਹਿਤ ਉਤਸਵ ਵਿਚ ਰੋਜ਼ਾਨਾ ਪੁੱਜ ਰਹੀਆਂ ਵੱਡੀਆਂ ਸ਼ਖ਼ਸੀਅਤ ਅਤੇ ਮਾਹਿਰ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਮਨਾਂ ਵਿਚ ਚੇਤਨਾ ਦੇ ਬੀਜ ਰਹੇ ਹਨ | ਉਨ੍ਹਾਂ ਪੰਜਾਬੀ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਇਹ ਸਾਹਿਤ ਉਤਸਵ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਕਲਾ ਆਦਿ ਖੇਤਰਾਂ ਦੇ ਵਿਸਤਾਰ ਲਈ ਇਕ ਕਾਰਗਰ ਪਲੇਟਫ਼ਾਰਮ ਹੈ ਜੋ ਵੱਖ-ਵੱਖ ਖੇਤਰਾਂ ਨੂੰ ਰੌਸ਼ਨ ਕਰਦਾ ਹੈ | ਪਹਿਲੀ ਬੈਠਕ ਪੰਜਾਬੀ ਪੱਤਰਕਾਰੀ ਅਤੇ ਡਿਜੀਟਲ ਮੀਡੀਆ ਦੇ ਮੌਜੂਦਾ ਹਾਲਾਤ ਨੂੰ ਸਮਰਪਿਤ ਰਹੀ, ਇਸ ਬੈਠਕ ਦੀ ਪ੍ਰਧਾਨਗੀ ਕਰਦਿਆਂ ਰੋਜ਼ਾਨਾ ਪੰਜਾਬੀ ਜਾਗਰਨ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਮੌਜੂਦਾ ਪੱਤਰਕਾਰੀ ਦੇ ਸੰਕਟ 'ਤੇ ਚਰਚਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਤਕਨੀਕ ਨੇ ਸੱਚ ਨੂੰ ਪੇਸ਼ ਕੀਤਾ | ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਹਰਜਿੰਦਰਪਾਲ ਸਿੰਘ ਵਾਲੀਆ ਸਨ | ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਦੀ ਧਾਰਨਾ ਸੀ ਕਿ ਕਿ ਰੇਡੀਉ ਵਰਗੇ ਮਾਧਿਅਮ ਅੱਜ ਵੀ ਲੋਕਾਂ ਵਿਚ ਵਿਸ਼ਵਾਸ ਦਾ ਪ੍ਰਤੀਕ ਹਨ | ਪੁਸਤਕ ਮੇਲੇ ਦੀ ਦੂਜੀ ਬੈਠਕ ਵਿਚ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ | ਬੈਠਕ ਵਿਚ ਡਾ. ਸੁਰਜੀਤ ਸਿੰਘ ਭੱਟੀ ਨੇ ਸੰਵਾਦ ਕਰਤਾ ਵਜੋਂ ਭੂਮਿਕਾ ਨਿਭਾਈ | ਤੀਸਰੀ ਬੈਠਕ ਲੋਕ ਕਲਾਵਾਂ ਦਾ ਹਾਸ਼ੀਆ ਕਰਨ: ਜ਼ਿੰਮੇਵਾਰ ਕੌਣ? ਦੌਰਾਨ ਹਰਦਿਆਲ ਥੂਹੀ, ਜਸਵਿੰਦਰ ਸ਼ਰਮਾ ਅਤੇ ਦਵਿੰਦਰ ਕੌਰ ਢੱਟ ਨੇ ਲੋਕ ਕਲਾਵਾਂ ਦੇ ਅਲੋਪ ਹੋ ਰਹੇ ਸਰੂਪ 'ਤੇ ਚਿੰਤਾ ਪ੍ਰਗਟਾਈ | ਸੰਵਾਦਕਰਤਾ ਹਰਿੰਦਰ ਕੌਰ ਹੁੰਦਲ ਸਨ | ਵੱਖ ਵੱਖ ਬੈਠਕਾਂ ਵਿਚ ਡਾ. ਜਗਬੀਰ ਸਿੰਘ, ਡਾ. ਗੁਰਮੁਖ ਸਿੰਘ, ਡਾ. ਭੀਮ ਇੰਦਰ ਸਿੰਘ, ਡਾ. ਨਿਵੇਦਿਤਾ ਸਿੰਘ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਰਾਜਮੋਹਿੰਦਰ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ ਰੈਲੀ' ਇਤਿਹਾਸਕ ਹੋਵੇਗੀ -ਮਾਂਗੇਵਾਲ, ਖੱਟੜਾ <br/> ਅਗਲੀ ਖ਼ਬਰ ਚੇਅਰਮੈਨ ਤੇਜਿੰਦਰ ਮਹਿਤਾ ਨੇ ਤੀਰਥ ਯਾਤਰਾ ਬੱਸ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।