20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੰਥ ਰਤਨ ਜਥੇਦਾਰ ਸਵ. ਗੁਰਚਰਨ ਸਿੰਘ ਟੌਹੜਾ ਦੀ 22ਵੀਂ ਬਰਸੀ ਮਨਾਈ <br/>

ਅਜੀਤ ਡੈਸਕ 02-04-2026
ਭਾਦਸੋਂ, 1 ਅਪ੍ਰੈਲ (ਗੁਰਬਖ਼ਸ਼ ਸਿੰਘ ਵੜੈਚ/ਪ੍ਰਦੀਪ ਦੰਦਰਾਲਾ)-ਪੰਥ ਰਤਨ ਜਥੇਦਾਰ ਸਵ. ਗੁਰਚਰਨ ਸਿੰਘ ਟੌਹੜਾ ਦੀ 22ਵੀਂ ਬਰਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਸਮੂਹ ਟੌਹੜਾ ਪਰਿਵਾਰ ਦੀ ਅਗਵਾਈ 'ਚ ਮਨਾਈ ਗਈ | ਬਰਸੀ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਦਿਨਾਂ ਪ੍ਰਕਾਸ਼ ਕਰਕੇ ਪਾਠ ਦੇ ਭੋਗ ਪਾਏ ਗਏ | ਉਪਰੰਤ ਸੰਗਤਾਂ ਨੂੰ ਰਾਗੀ ਸਿੰਘਾਂ ਦੁਆਰਾ ਕੀਰਤਨ ਕਰਕੇ ਗੁਰਬਾਣੀ ਨਾਲ ਜੋੜਿਆ | ਇਸ ਸਮੇਂ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਸਮੇਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਮਾਗਮ 'ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬੀਬੀ ਕੁਲਦੀਪ ਕੌਰ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਹਰਿੰਦਰਪਾਲ ਸਿੰਘ ਟੌਹੜਾ, ਕੰਵਰਵੀਰ ਸਿੰਘ ਟੌਹੜਾ ਬੀਜੇਪੀ ਆਗੂ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਾ. ਵਿਧਾਇਕ, ਕਰਨੈਲ ਸਿੰਘ ਪੰਜੋਲੀ, ਦੀਦਾਰ ਸਿੰਘ ਭੱਟੀ ਸਾ. ਵਿਧਾਇਕ, ਸੁਖਦੇਵ ਸਿੰਘ ਪੰਡਤਾਂ ਖੇੜੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸ.ਜੀ.ਪੀ.ਸੀ., ਜਸਪਾਲ ਸਿੰਘ ਗੰਗਰੋਲੀ, ਕੁਲਦੀਪ ਸਿੰਘ ਸਿੱਧੂਪੁਰ, ਚੰਦ ਸਿੰਘ ਸੁਨਾਮ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਪ੍ਰਧਾਨ ਮਹਿੰਦਰ ਸਿੰਘ ਝੰਬਾਲੀ, ਹਰਫੂਲ ਸਿੰਘ ਭੰਗੂ, ਮਨਿੰਦਰ ਸਿੰਘ ਗੋਲਡੀ ਸਿਲਵਰ ਓਕ, ਅਮਰਿੰਦਰ ਸਿੰਘ ਕਾਲੇਕੇ, ਸਰਪੰਚ ਸੁਖਜਿੰਦਰ ਸਿੰਘ ਟੌਹੜਾ, ਗੁਰਬਚਨ ਸਿੰਘ ਨਾਨੋਕੀ, ਸੰਨੀ ਟੌਹੜਾ, ਗੁਰਦਰਸ਼ਨ ਸਿੰਘ ਭੰਗੂ, ਅੰਮਿ੍ਤਪਾਲ ਸਿੰਘ ਚੱਠਾ ਸੁਨਾਮ, ਪਿ੍ੰਸੀਪਲ ਭਰਪੂਰ ਸਿੰਘ ਲੌਟ, ਗੁਰਪ੍ਰੀਤ ਸਿੰਘ ਵਿੱਕੀ, ਜਰਨੈਲ ਸਿੰਘ ਮਟੋਰੜਾ ਸਰਪੰਚ, ਅਵਤਾਰ ਸਿੰਘ ਪੰਚ, ਡਾ. ਗੁਰਚਰਨ ਸਿੰਘ ਭਵਾਨੀਗੜ੍ਹ, ਰਵਿੰਦਰ ਸਿੰਘ ਪਦਮ, ਸਾਹਿਲ ਗਰਗ, ਰਾਜੇਸ਼ ਧਵਨ, ਡਾ. ਹਰਪ੍ਰੀਤ ਸਿੰਘ, ਡਾ. ਰਘਵੀਰ ਸਿੰਘ ਸ਼ੁਕਲਾ, ਬਾਬਾ ਗੁਰਿੰਦਰ ਸਿੰਘ, ਸੂਬੇਦਾਰ ਸ਼ਿੰਗਾਰਾ ਸਿੰਘ, ਮੇਜਰ ਸਿੰਘ, ਸਵਰਨ ਸਿੰਘ ਪੰਚ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਦਰਸ਼ਨ ਸਿੰਘ ਲਾਲੀ, ਸਰਪੰਚ ਜਸਪ੍ਰੀਤ ਸਿੰਘ, ਜਗਵਿੰਦਰ ਸਿੰਘ ਰਹਿਲ, ਸੋਨੂੰ ਧੀਮਾਨ, ਗੁਰਮੀਤ ਸਿੰਘ ਟੌਹੜਾ ਤੋਂ ਇਲਾਵਾ ਇਲਾਕੇ ਦੀਆਂ ਮੁਹਤਬਰ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਦੇ ਭਰਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਲਾਲਵਾ ਪਰਿਵਾਰ ਨਾਲ ਦੁੱਖ ਦਾ ਪ੍... ਅਗਲੀ ਖ਼ਬਰ ਬਾਬਾ ਫਰੀਦ ਪਬਲਿਕ ਸਕੂਲ ਤੁਰਖੇੜੀ ਨੇ ਸਾਲਾਨਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।