ਨਾਭਾ, 1 ਅਪ੍ਰੈਲ (ਕਰਮਜੀਤ ਸਿੰਘ)-ਆਰੀਆ ਸਕੂਲ ਦੁਲੱਦੀ ਗੇਟ ਨਾਭਾ ਵਿਖੇ ਨਾਨ ਬੋਰਡ ਕਲਾਸਾਂ +1 ਆਰਟਸ ਅਤੇ ਕਾਮਰਸ ਦੇ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕੀਤੇ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਅਤੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਮਾਜਸੇਵੀ ਰੀਤ ਇਕਬਾਲ ਸਿੰਘ ਮਝੈਲ ਨੇ ਸ਼ਿਰਕਤ ਕੀਤੀ | ਪਹਿਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ 'ਚ ਮਨਜਿੰਦਰ ਕੌਰ, ਜਸਕਰਨ, ਮਹਿਕ ਹਰਮਨਜੋਤ ਸਿੰਘ, ਸਿਮਰਨਜੀਤ ਸਿੰਘ ਨਾਭਾ ਨੂੰ ਸੀਨੀਅਰ ਵਕੀਲ ਅਤੇ ਸਮਾਜ ਸੇਵੀ ਰੀਤ ਇਕਬਾਲ ਸਿੰਘ ਮਝੈਲ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ 'ਚ ਮਾਪਿਆਂ ਨੂੰ ਅਧਿਆਪਕਾਂ ਦਾ ਸਾਥ ਦੇ ਕੇ ਬੱਚਿਆਂ ਦੇ ਸੁਧਾਰ ਕਰਨ ਵਿਚ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ 5100 ਰੁਪਏ ਵੀ ਦਿੱਤੇ | ਇਸ ਮੌਕੇ ਗੁਰਪ੍ਰੀਤ ਕੌਰ ਵੀ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ਪਹੁੰਚੇ | ਪਿ੍ੰਸੀਪਲ ਅਸ਼ਵਨੀ ਮਦਾਨ ਨੇ ਅਤੇ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਭੂਮਿਕਾ ਅਮਰਜੀਤ ਸਿੰਘ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸਕੂਲ ਇੰਚਾਰਜ ਹਰਿੰਦਰਜੀਤ ਸਿੰਘ, ਰਾਕੇਸ਼ ਕੁਮਾਰ, ਨੀਰੂ ਵੋਹਰਾ, ਮਮਤਾ ਰਾਣੀ, ਰਮਨਦੀਪ ਕੌਰ, ਬੰਧਨਾਂ ਰਾਣੀ, ਸੋਨੀ ਕੁਮਾਰ ਅਤੇ ਸਮੂਹ ਅਧਿਆਪਕ, ਮੈਨੇਜਮੈਂਟ ਮੈਂਬਰ ਆਦਿ ਹਾਜ਼ਰ ਸਨ |