21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

'ਆਪ' ਸਰਕਾਰ ਨੇ ਅਕਾਲੀ ਦਲ ਦੀ 5 ਨੂੰ ਹੋਣ ਵਾਲੀ ਰੈਲੀ ਦੀ ਧੱਕੇਸ਼ਾਹੀ ਨਾਲ ਮਨਜ਼ੂਰੀ ਰੱਦ ਕੀਤੀ- ਜਸਪਾਲ ਬਿੱਟੂ ਚੱਠਾ <br/>

ਅਜੀਤ ਡੈਸਕ 02-04-2026
ਪਟਿਆਲਾ, 1 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਦੀ 5 ਅਪ੍ਰੈਲ ਨੂੰ ਪਟਿਆਲਾ ਦੀ ਅਨਾਜ ਮੰਡੀ ਵਿਚ ਪਟਿਆਲਾ ਹਲਕੇ ਦੀ ਹੋਣ ਵਾਲੀ ਵਿਸ਼ਾਲ ਰੈਲੀ ਦੀ ਮਨਜ਼ੂਰੀ 'ਆਪ' ਸਰਕਾਰ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੋਂ ਰੱਦ ਕਰਵਾ ਦਿੱਤੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਹਲਕਾ ਦਿਹਾਤੀ ਤੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ, ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਤੇ ਹੋਰ ਆਗੂਆਂ ਨੇ ਅੱਜ ਬਿੱਟੂ ਚੱਠਾ ਦੀ ਰਿਹਾਇਸ਼ 'ਤੇ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ 'ਆਪ' ਸਰਕਾਰ ਆਪਣੀ ਕਰਾਰੀ ਹਾਰ ਨੂੰ ਦੇਖਦਿਆਂ ਪੂਰੀ ਤਰ੍ਹਾਂ ਬੌਖਲਾਹਟ ਵਿਚ ਆ ਗਈ ਹੈ | ਬਿੱਟੂ ਚੱਠਾ ਨੇ ਕਿਹਾ ਕਿ ਸਾਡੇ ਆਗੂ ਅਤੇ ਵਰਕਰ ਸਰਕਾਰ ਦੀਆਂ ਅਜਿਹੀਆਂ ਗਿਦੜ ਧਮਕੀਆਂ ਨਾਲ ਨਹੀਂ ਡਰਦੇ | ਉਨ੍ਹਾਂ ਕਿਹਾ ਕਿ ਹੁਣ ਸ਼ੋ੍ਰਮਣੀ ਅਕਾਲੀ ਦਲ ਪਟਿਆਲਾ-ਸਰਹਿੰਦ ਰੋਡ 'ਤੇ ਲਕਸ਼ਮੀ ਬਾਈ ਡੈਂਟਲ ਕਾਲਜ ਦੇ ਸਾਹਮਣੇ ਖੁੱਲ੍ਹੀ ਜ਼ਮੀਨ ਵਿਚ 5 ਅਪ੍ਰੈਲ ਨੂੰ ਹੀ, ਵਿਸ਼ਾਲ ਰੈਲੀ ਕਰੇਗਾ | ਜਗਮੀਤ ਸਿੰਘ ਹਰਿਆਊ ਅਤੇ ਅਮਿਤ ਸਿੰਘ ਰਾਠੀ ਨੇ ਕਿਹਾ ਕਿ 5 ਤਾਰੀਖ਼ ਨੂੰ ਪਟਿਆਲਾ ਦੀ ਅਨਾਜ ਮੰਡੀ ਵਿਚ ਕੋਈ ਵੀ ਪ੍ਰੋਗਰਾਮ ਨਹੀਂ ਸੀ ਅਤੇ ਇਸ ਲਈ ਬਕਾਇਦਾ ਕਾਨੂੰਨੀ ਤੌਰ 'ਤੇ ਅਪਲਾਈ ਕਰਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਰੈਲੀ ਦੀ ਲਿਖਤੀ ਰੂਪ ਵਿਚ ਪ੍ਰਵਾਨਗੀ ਲਈ ਹੋਈ ਸੀ | ਹੁਣ ਆਨੇ-ਬਹਾਨੇ ਜ਼ਿਲ੍ਹਾ ਪ੍ਰਸ਼ਾਸਨ 'ਆਪ' ਸਰਕਾਰ ਦੇ ਆਗੂਆਂ ਦੇ ਇਸ਼ਾਰਿਆਂ 'ਤੇ ਸਾਨੂੰ ਧਮਕੀਆਂ ਦੇ ਰਿਹਾ ਹੈ ਤੇ ਮਨਜ਼ੂਰੀ ਰੱਦ ਕਰ ਚੁੱਕਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰੈਲੀ ਕਰਵਾਉਣ ਦਾ ਦਾਅਵਾ ਕੀਤਾ ਹੈ | ਅਸੀਂ ਐਲਾਨ ਕਰਦੇ ਹਾਂ ਕਿ 5 ਅਪ੍ਰੈਲ ਨੂੰ ਹੋਣ ਵਾਲੀ ਰੈਲੀ ਵਿਚ ਇਸ ਰੈਲੀ ਤੋਂ ਤਿੰਨ ਗੁਣਾ ਵਧ ਇਕੱਠ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਪੂਰੀ ਤਰ੍ਹਾਂ ਉਚਾਟ ਹੋ ਚੁੱਕੇ ਹਨ | ਉਨ੍ਹਾਂ ਆਖਿਆ ਕਿ ਇਸ ਸਮੇਂ ਸੂਬੇ ਦੇ ਹਾਲਾਤ ਹਾਲੋਂ ਬੇਹਾਲ ਹਨ | ਉਨ੍ਹਾਂ ਆਖਿਆ ਕਿ ਸਰਕਾਰ ਇਸ ਸਮੇਂ ਪੂਰੀ ਤਰ੍ਹਾਂ ਫੇਲ੍ਹ ਅਤੇ ਫਲਾਪ ਹੋ ਚੁੱਕੀ ਹੈ, ਜਿਸ ਕਾਰਨ ਆਨੇ-ਬਹਾਨੇ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਕਿਉਂਕਿ ਇਨ੍ਹਾਂ ਨੂੰ ਪਤਾ ਚੱਲ ਚੁਕਾ ਹੈ ਕਿ ਪੰਜਾਬ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ | ਉਨ੍ਹਾਂ ਸਪਸ਼ਟ ਐਲਾਨ ਕੀਤਾ ਕਿ ਅਸੀਂ 5 ਅਪ੍ਰੈਲ ਦਿਨ ਐਤਵਾਰ ਨੂੰ ਹੀ ਅਕਾਲੀ ਦਲ ਦੀ ਵਿਸ਼ਾਲ ਰੈਲੀ ਕਰਾਂਗੇ ਅਤੇ 'ਆਪ' ਸਰਕਾਰ ਨੂੰ ਦਿਖਾਵਾਂਗੇ ਕਿ ਤੁਹਾਡੇ ਤੋਂ ਤਿੰਨ ਗੁਣਾ ਵਧ ਇਕੱਠ ਪਟਿਆਲਾ ਸਰਹਿੰਦ ਰੋਡ ਉੱਪਰ ਲਕਸ਼ਮੀ ਬਾਈ ਡੈਂਟਲ ਕਾਲਜ ਦੇ ਸਾਹਮਣੇ ਹੋਵੇਗਾ | ਇਸ ਮੌਕੇ ਗੁਰਚਰਨ ਸਿੰਘ ਘਮਰੌਦਾ, ਅਮਰਜੀਤ ਸਿੰਘ ਟੋਡਰਪੁਰ, ਅੰਮਿ੍ਤਪਾਲ ਸਿੰਘ ਲੰਗ, ਜੱਸੀ ਫੱਗਣਮਾਜਰਾ, ਨਵਦੀਪ ਸਿੰਘ ਧੰਜੂ, ਅਨਮੋਲ ਚੱਠਾ, ਮਨਵਿੰਦਰ ਸਿੰਘ ਬਿੱਲਾ, ਪਰਮਜੀਤ ਸਿੰਘ ਪੰਮਾ, ਮਨਪ੍ਰੀਤ ਸਿੰਘ ਮਾਜਰੀ, ਗੁਰਪ੍ਰੀਤ ਸਿੰਘ ਬਾਰਨ, ਗੁਰਤੇਜ ਸਿੰਘ ਕੌਲ, ਸਹਿਜ ਮੱਕੜ, ਚਰਨਜੀਵ ਸਿੰਘ ਵੋਹਰਾ, ਤੇਜਪਾਲ ਵੋਹਰਾ, ਮਨਪ੍ਰੀਤ ਮਨੀ, ਸਿਮਰਨਜੀਤ ਸਿੰਘ ਸਨੀ, ਜਗਪ੍ਰੀਤ ਸਿੰਘ ਬੱਬਰ, ਕਮਲ ਆਜ਼ਾਦ ਨਗਰ, ਅਰਵਿੰਦਰ ਸਿੰਘ (ਐਮ.ਸੀ.), ਚੰਨਜੋਤ ਸਿੱਧੂ, ਸੋਨੂੰ ਢੀਂਡਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਲੁਬਾਣਾ ਟੇਕੂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ <br/> ਅਗਲੀ ਖ਼ਬਰ ਸਨੌਰ ਅਨਾਜ ਮੰਡੀ 'ਚ ਪਹਿਲੇ ਦਿਨ ਹੀ ਕਣਕ ਖ਼ਰੀਦ ਲਈ ਸਰਕਾਰੀ ਪ੍ਰਬੰਧ ਗ਼ਾਇਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।