21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਆਰ.ਟੀ.ਏ. ਮਨਜੀਤ ਸਿੰਘ ਚੀਮਾ ਨੂੰ ਮੁੜ ਪਟਿਆਲਾ ਤਾਇਨਾਤ ਕੀਤਾ ਜਾਵੇ-ਗੋਗੀ ਟਿਵਾਣਾ <br/>

ਅਜੀਤ ਡੈਸਕ 02-04-2026
ਭਾਦਸੋਂ, 1 ਅਪ੍ਰੈਲ (ਪ੍ਰਦੀਪ ਦੰਦਰਾਲਾ)-ਜ਼ਿਲ੍ਹਾ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ 'ਚ ਇਕ ਟਰਾਂਸਪੋਰਟਰਾਂ ਦੀ ਮੀਟਿੰਗ ਇੱਥੇ ਹੋਈ | ਜਿਸ ਵਿਚ ਮਿਹਨਤੀ ਤੇ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਟਰਾਂਸਪੋਰਟ ਵਿਭਾਗ 'ਚ ਆਰ.ਟੀ.ਏ. ਵਜੋਂ ਸੇਵਾ ਨਿਭਾ ਰਹੇ ਮਨਜੀਤ ਸਿੰਘ ਚੀਮਾ ਦੀ ਮੁੜ ਪਟਿਆਲਾ ਵਿਖੇ ਤਾਇਨਾਤੀ ਦੀ ਮੰਗ ਕੀਤੀ ਗਈ | ਗੋਗੀ ਟਿਵਾਣਾ ਨੇ ਕਿਹਾ ਕਿ ਸਰਕਾਰ ਅਤੇ ਮਾਨਯੋਗ ਹਾਈਕੋਰਟ ਦੀਆ ਹਦਾਇਤਾਂ ਮੁਤਾਬਿਕ ਚੀਮਾ ਵਲੋਂ ਕਲੱਬ ਪਰਮਿਟਾਂ ਨੂੰ ਤੋੜਨ ਦੀ ਪਹਿਲਕਦਮੀ ਕਰਨ ਕਾਰਨ ਵੱਡੇ ਟਰਾਂਸਪੋਰਟਰਾਂ ਨੂੰ ਤਕਲੀਫ਼ ਹੋਈ | ਜਿਨ੍ਹਾਂ ਦੇ ਦਬਾਅ ਹੇਠ ਆ ਕੇ ਮਹਿਕਮੇ ਵਲੋਂ ਉਨ੍ਹਾਂ ਨੂੰ ਤੁਰੰਤ ਪਟਿਆਲਾ ਤੋ ਬਦਲ ਦਿੱਤਾ ਗਿਆ ਜੋ ਕਿ ਨਾਜਾਇਜ਼ ਤਰੀਕੇ ਨਾਲ ਚੱਲ ਰਹੇ ਕਲੱਬ ਪਰਮਿਟਾਂ ਨੂੰ ਨਹੀਂ ਕਟਵਾਉਣਾ ਚਾਹੁੰਦੇ ਸਨ | ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਇਮਾਨਦਾਰ ਅਫ਼ਸਰਾਂ ਦਾ ਮਨੋਬਲ ਡਿੱਗਿਆ ਅਤੇ ਛੋਟੇ ਟਰਾਂਸਪੋਰਟਰਾਂ ਦੇ ਨਾਲ-ਨਾਲ ਆਮ ਜਨਤਾ ਦਾ ਵਿਸ਼ਵਾਸ ਵੀ ਟੁੱਟਿਆ ਹੈ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਮਨਜੀਤ ਸਿੰਘ ਚੀਮਾ ਨੂੰ ਮੁੜ ਪਟਿਆਲਾ ਵਿਖੇ ਤਾਇਨਾਤ ਕੀਤਾ ਜਾਵੇ ਤਾ ਜੋ ਟਰਾਂਸਪੋਟਰਾਂ ਅੰਦਰ ਸਰਕਾਰ ਪ੍ਰਤੀ ਵਿਸ਼ਵਾਸ ਬਣਿਆ ਰਹੇ |

ਪਿਛਲੀ ਖ਼ਬਰ ਸਨੌਰ ਅਨਾਜ ਮੰਡੀ 'ਚ ਪਹਿਲੇ ਦਿਨ ਹੀ ਕਣਕ ਖ਼ਰੀਦ ਲਈ ਸਰਕਾਰੀ ਪ੍ਰਬੰਧ ਗ਼ਾਇਬ <br/> ਅਗਲੀ ਖ਼ਬਰ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਖ਼ਰੀਦ ਦੇ ਪਹਿਲੇ ਦਿਨ ਹੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।