02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕਰਾਫ਼ਟ ਮੇਲੇ ਦੇ ਅਖੀਰਲੇ ਦਿਨ ਬੇਬੀ ਸ਼ੋਅ 'ਚੋਂ ਮੰਨਤ ਤੇ ਜਸਕੀਰਤ ਕੌਰ ਜੇਤੂ ਰਹੀਆਂ

ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਅ.ਸ. ਆਹਲੂਵਾਲੀਆ)-ਸ਼ੀਸ਼ ਮਹਿਲ ਵਿਖੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਏ ਗਏ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੇ ਆਖ਼ਰੀ ਦਿਨ ਬੇਬੀ ਸ਼ੋਅ ਕਰਵਾਇਆ ਗਿਆ | ਬੇਬੀ ਸ਼ੋਅ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ 'ਚੋਂ ਜਸਕੀਰਤ ਕੌਰ ਪਹਿਲੇ, ਸ਼ਾਨਮੀਤ ਕੌਰ ਦੂਸਰੇ ਤੇ ਤਾਨਵੀ ਤੀਸਰੇ ਸਥਾਨ 'ਤੇ ਰਹੀ | ਪੰਜ ਸਾਲ ਤੋਂ ਵੱਧ ਉਮਰ ਵਰਗ ਦੇ ਬੱਚਿਆਂ 'ਚੋਂ ਮੰਨਤ ਪਹਿਲੇ, ਜਸ਼ਨਨੀਤ ਸਿੰਘ ਤੇ ਮਨਸ਼ੀਸਪਾਲ ਸਿੰਘ ਦੂਸਰੇ, ਅਰਸ਼ਨੂਰ ਸਿੰਘ ਤੇ ਅਵਿਰਾਜ ਸਿੰਘ ਤੀਸਰੇ ਸਥਾਨ 'ਤੇ ਰਹੇ | ਦਿਵਾਂਸ਼ੀ ਨੂੰ ਸਰਵੋਤਮ ਪੇਸ਼ਕਾਰ ਤੇ ਅਮਨਨੂਰ ਕੌਰ ਨੂੰ ਸਭ ਤੋਂ ਵੱਧ ਸਵੈਵਿਸ਼ਵਾਸੀ ਕਲਾਕਾਰ ਚੁਣਿਆ ਗਿਆ | ਇਨ੍ਹਾਂ ਮੁਕਾਬਲਿਆਂ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਹਿੱਸਾ ਲਿਆ ਅਤੇ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦਿਖਾਈਆਂ | ਮੁਕਾਬਲਿਆਂ ਦੀ ਜੱਜਮੈਂਟ ਪ੍ਰੋ. ਮਮਤਾ ਸ਼ਰਮਾ ਤੇ ਜਗਪ੍ਰੀਤ ਕੌਰ ਨੇ ਕੀਤੀ | ਰੂਪਵੰਤ ਕੌਰ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਤੇਜਾ ਤੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ | ਲਈ ਯੋਗਦਾਨ ਪਾਇਆ |
ਪਿਛਲੀ ਖ਼ਬਰ ਇੰਦਰਜੀਤ ਸਿੰਘ ਸੰਧੂ ਵਲੋਂ ਕੇਜਰੀਵਾਲ ਨਾਲ ਮੁਲਾਕਾਤ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ ਤੋਂ ਭੜਕੇ ਸਾਬਕਾ ਸੈਨਿਕਾਂ ਨੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।