02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕਲੱਸਟਰ ਅਕੈਡਮਿਕ ਮੀਟਿੰਗ 'ਚ ਵਿਭਾਗੀ ਗਤੀਵਿਧੀਆਂ ਸੰਬੰਧੀ ਕੀਤੀਆਂ ਵਿਚਾਰਾਂ

ਅਜੀਤ ਡੈਸਕ 06-03-2026
ਭਾਦਸੋਂ, 5 ਮਾਰਚ (ਪ੍ਰਦੀਪ ਦੰਦਰਾਲਾ)-ਸੈਂਟਰ ਅੱਡਾ ਸਹੌਲੀ, ਲੌਟ ਅਤੇ ਮਟੋਰੜਾ ਦੇ ਸਮੂਹ ਸੀ.ਐੱਚ.ਟੀ., ਐੱਚ.ਟੀ.ਅਤੇ ਸਕੂਲ ਇੰਚਾਰਜਾਂ ਦੀ ਕਲੱਸਟਰ ਅਕੈਡਮਿਕ ਮੀਟਿੰਗ ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਕਲਾਂ ਵਿਖੇ ਕੀਤੀ ਗਈ | ਜਿਸ 'ਚ ਵਿਦਿਆਰਥੀਆਂ ਦੇ ਪੇਪਰਾਂ, ਨਵੇਂ ਸ਼ੈਸਨ ਦੇ ਦਾਖ਼ਲੇ, ਐੱਚ.ਪੀ.ਸੀ. ਤੇ ਵਿਭਾਗੀ ਗਤੀਵਿਧੀਆਂ ਸੰਬੰਧੀ ਗੱਲਬਾਤ ਕੀਤੀ ਗਈ | ਇਸ ਸਮੇਂ ਬੀ.ਪੀ.ਈ.ਓ. ਜਗਜੀਤ ਸਿੰਘ ਨੇ ਨਵੇਂ ਸ਼ੈਸਨ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਘਰ-ਘਰ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਤੇ ਹਰੇਕ ਸਕੂਲ ਤੋਂ ਨਵੇਂ ਦਾਖਲ ਹੋਣ ਵਾਲੇ ਬੱਚਿਆਂ ਸੰਬੰਧੀ ਰਿਪੋਰਟ ਇਕੱਤਰ ਕੀਤੀ ਗਈ | ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਗਤੀਵਿਧੀਆਂ ਅਤੇ ਸੈੱਟਅਪ ਵਧੀਆ ਤਰੀਕੇ ਨਾਲ ਬਣਾਉਣ ਲਈ ਪ੍ਰੇਰਤ ਕੀਤਾ | ਨਵੇਂ ਸ਼ੈਸਨ ਲਈ ਮਿਸ਼ਨ ਸਮਰੱਥ ਅਤੇ ਸਿਲੇਬਸ ਦੀਆਂ ਕਿਤਾਬਾਂ ਦੀ ਪਹੁੰਚ ਵੀ ਸਕੂਲਾਂ 'ਚ ਸ਼ੁਰੂ ਹੋ ਚੁੱਕੀ ਹੈ | ਇਸ ਸਮੇਂ ਬੀ.ਆਰ.ਸੀ. ਭਾਦਸੋਂ ਸਤਵੀਰ ਸਿੰਘ ਨੇ ਐੱਚ.ਪੀ.ਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਮੀਟਿੰਗ ਦੇ ਅੰਤ 'ਚ ਰਮਨਜੀਤ ਕੌਰ ਅੱਡਾ ਸਹੌਲੀ ਨੇ ਮੀਟਿੰਗ 'ਚ ਪਹੁੰਚੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਬ੍ਰਹਿਮਾਕੁਮਾਰੀ ਆਸ਼ਰਮ ਵਿਖੇ ਸ਼ਿਵਰਾਤਰੀ, ਹੋਲੀ 'ਤੇ ਸਰਬ ਧਰਮ ਸੰਮੇਲਨ ਕਰਵਾਇਆ ਅਗਲੀ ਖ਼ਬਰ ਬਾਬੂ ਸੁਰਜੀਤ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।