12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡਾ. ਮੱਟੂ ਦੇ ਯਤਨਾਂ ਦੀ ਬਦੌਲਤ ਲੋਕ ਸਭਾ ਮੈਂਬਰ ਗਾਂਧੀ ਨੇ ਬਣਵਾਇਆ ਧਰਮਸ਼ਾਲਾ ਦਾ ਸ਼ੈੱਡ

ਅਜੀਤ ਡੈਸਕ 20-02-2026
ਪਾਤੜਾਂ, 19 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਪਿੰਡ ਹਾਮਝੇੜੀ 'ਚ ਗਰੀਬ ਪਰਿਵਾਰਾਂ ਲਈ ਬਣੀ ਧਰਮਸ਼ਾਲਾ 'ਚ ਸ਼ੈੱਡ ਨਾ ਹੋਣ ਕਾਰਨ ਕਿਸੇ ਤਰ੍ਹਾਂ ਦਾ ਸਮਾਗਮ ਕਰਵਾਉਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸੀ | ਇਸ ਮੁਸ਼ਕਿਲ ਨੂੰ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਮੱਟੂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਦੇ ਧਿਆਨ 'ਚ ਲਿਆਂਦੇ ਜਾਣ ਤੇ ਉਨ੍ਹਾਂ ਵਲੋਂ ਜਾਰੀ ਕੀਤੀ ਗਈ ਗਰਾਂਟ ਨਾਲ ਧਰਮਸ਼ਾਲਾ ਦੇ ਬਣਾਏ ਗਏ ਸ਼ੈੱਡ ਮਗਰੋਂ ਲੋਕਾਂ 'ਚ ਖ਼ੁਸ਼ੀ ਦੇਕਯ ਨੂੰ ਮਿਲ ਰਹੀ ਹੈ | ਡਾ. ਜਤਿੰਦਰ ਮੱਟੂ ਨੇ ਦੱਸਿਆ ਕਿ ਪਿੰਡ ਹਾਮੇਝੜ੍ਹੀ 'ਚ ਗਰੀਬ ਪਰਿਵਾਰਾਂ ਦੀ ਧਰਮਸ਼ਾਲਾ 'ਚ ਕਮਰੇ ਬਣੇ ਹੋਏ ਸਨ ਪਰ ਸ਼ੈੱਡ ਨਾ ਹੋਣ ਕਾਰਣ ਜਦੋਂ ਵੀ ਕਿਸੇ ਪਰਿਵਾਰ ਨੂੰ ਕੋਈ ਪ੍ਰੋਗਰਾਮ ਕਰਨਾ ਪੈਂਦਾ ਸੀ ਤਾਂ ਬਾਰਸ਼ ਦੇ ਦਿਨਾਂ 'ਚ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ | ਪਿੰਡ ਵਾਸੀਆਂ ਨੇ ਆਪਣੀ ਇਸ ਸਮੱਸਿਆ ਬਾਰੇ ਮੇਰੇ ਧਿਆਨ 'ਚ ਲਿਆਂਦੇ ਜਾਣ ਤੇ ਮੇਰੇ ਵਲੋਂ ਇਹ ਮਾਮਲਾ ਲੋਕ ਸਭਾ ਹਲਕਾ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਧਿਆਨ 'ਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਵਲੋਂ ਐਮ.ਪੀ ਫ਼ੰਡ 'ਚੋਂ ਪਿੰਡ ਹਾਮੇਝੜੀ ਦੇ ਇਨ੍ਹਾਂ ਗਰੀਬ ਪਰਿਵਾਰਾਂ ਦੀ ਧਰਮਸ਼ਾਲਾ 'ਚ ਸ਼ੈੱਡ ਪਵਾਉਣ ਲਈ 3 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਿਸ ਨਾਲ ਇਹ ਸ਼ੈੱਡ ਦੇ ਕੰਮ ਦੀ ਦੇਖ ਰੇਖ ਕਰਨ ਲਈ ਅੱਜ ਇੱਥੇ ਦੌਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਹਰ ਬਾਸ਼ਿੰਦੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਡਾ. ਧਰਮਵੀਰ ਗਾਂਧੀ ਵਲੋਂ ਪਿੰਡ ਹਾਮਝੇੜੀ ਦੇ ਲੋਕਾਂ ਦੀ ਇਹ ਮੁਸ਼ਕਿਲ ਹੱਲ ਕਰਨ 'ਤੇ ਲੋਕਾਂ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਅਤੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਜੈਲੀ ਵਲੋਂ ਵੀ ਸ਼ੈੱਡ ਦੀ ਉਸਾਰੀ ਲਈ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ | ਡਾ. ਮੱਟੂ ਨੇ ਕਿਹਾ ਕਿ ਅਸੀਂ ਹਲਕਾ ਸ਼ੁਤਰਾਣਾ ਦੇ ਹਰ ਪਿੰਡ ਦੀ ਮੁਸ਼ਕਿਲ ਦੇ ਹੱਲ ਲਈ ਇਹ ਯਤਨ ਇਸ ਤਰ੍ਹਾਂ ਜਾਰੀ ਰੱਖੇ ਜਾਣਗੇ | ਇਸ ਮੌਕੇ ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਸਤਿਗੁਰੂ ਸਿੰਘ, ਸੰਦੀਪ ਸਿੰਘ, ਰਾਜੂ ਸਿੰਘ, ਅਮਨਦੀਪ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਮਿਸ਼ਰਾ ਸਿੰਘ, ਸਹਿਜਦੀਪ ਸਿੰਘ ਅਤੇ ਕਾਂਗਰਸੀ ਆਗੂ ਜਗਜੀਤ ਸਿੰਘ ਸਿੱਧੂ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਸਿਹਤ ਬੀਮਾ ਯੋਜਨਾ ਦੀ ਸਮੀਖਿਆ ਅਗਲੀ ਖ਼ਬਰ ਚੋਰੀ ਕੀਤੀਆਂ ਟੂਟੀਆਂ ਸਮੇਤ ਤਿੰਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।