23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਇਕ ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਨਸ਼ਾ ਤਸਕਰ ਦੇ 2 ਸਾਥੀ 2 ਪਿਸਤੌਲਾਂ ਤੇ ਕਾਰ ਸਮੇਤ ਗਿ੍ਫ਼ਤਾਰ

ਅਜੀਤ ਡੈਸਕ 18-02-2026
ਰਾਜਪੁਰਾ, 17 ਫਰਵਰੀ (ਜੀ.ਪੀ. ਸਿੰਘ)-ਸਥਾਨਕ ਮਿੰਨੀ ਸਕੱਤਰੇਤ ਵਿਖੇ ਡੀ.ਐੱਸ.ਪੀ. ਘਨੌਰ ਸਰਕਲ ਹਰਮਨਪ੍ਰੀਤ ਸਿੰਘ ਚੀਮਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਅਤੇ ਪੁਲਿਸ ਕਪਤਾਨ ਹਰਬੰਸ ਸਿੰਘ ਬੈਂਸ ਦੇ ਨਿਰਦੇਸ਼ਾਂ 'ਤੇ ਥਾਣਾ ਸ਼ੰਭੂ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਦੇ ਪ੍ਰਹਾਰ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਲੰਘੀ 5 ਫਰਵਰੀ ਨੂੰ ਇਕ ਨਸ਼ਾ ਤਸਕਰ ਹਰਪ੍ਰੀਤ ਸਿੰਘ ਵਾਸੀ ਲੁਧਿਆਣਾ ਨੂੰ ਇਕ ਕਿੱਲੋ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਸੀ ਤੇ ਅਦਾਲਤ ਪਾਸੋਂ 5 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ | ਜਿਸ ਦੌਰਾਨ ਉਕਤ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਛਗਿੱਛ ਦੋਰਾਨ ਮੰਨਿਆ ਕਿ ਉਹ ਇਹ ਹੈਰੋਇਨ ਆਰਿਫ ਉਰਫ ਗੁੰਡਾ ਪੱਤਰ ਉਮਰਦੀਨ ਵਾਸੀ ਚਿਰੋੜੀ ਥਾਣਾ ਲੂਣੀ ਜ਼ਿਲ੍ਹਾ ਗਾਜੀਆਬਾਦ ਉੱਤਰ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਤੇ ਉਸ ਨੇ ਇਹ ਹੈਰੋਇਨ ਹੈਪੀ ਸਿੰਘ ਪੁੱਤਰ ਸ਼ੇਰਾ ਸਿੰਘ ਉਰਫ ਸ਼ਮਸ਼ੇਰ ਸਿੰਘ ਵਾਸੀ ਗਲੀ ਨੰਬਰ 2 ਗੁਰੂ ਤੇਗ ਬਹਾਦਰ ਨਗਰ ਥਾਣਾ ਜਮਾਲਪੁਰ ਲੁਧਿਆਣਾ ਹਾਲ ਕਿਰਾਏਦਾਰ ਗੋਪਲਾ ਨਗਰ ਗਲੀ ਨੰਬਰ 2 ਟਿੱਬਾ ਰੋਡ ਲੁਧਿਆਣਾ ਨੂੰ ਸਪਲਾਈ ਕਰਨੀ ਸੀ | ਜਿਸ 'ਤੇ ਸ਼ੰਭੂ ਪੁਲਿਸ ਨੇ ਥਾਣਾ ਮੁਖੀ ਥਾਣੇਦਾਰ ਸਵਰਨ ਸਿੰਘ ਦੀ ਅਗਵਾਈ 'ਚ ਤੁਰੰਤ ਕਾਰਵਾਈ ਕਰਦੇ ਹੋਏ ਗਾਜੀਆਬਾਦ ਅਤੇ ਲੁਧਿਆਣਾ ਛਾਪੇਮਾਰੀ ਕੀਤੀ ਅਤੇ ਨਸ਼ਾ ਤਸਕਰ ਆਰਿਫ ਉਰਫ ਗੁੰੰਡਾ, ਜਿਸ ਤੋਂ ਹਰਪ੍ਰੀਤ ਸਿੰਘ ਹੈਰੋਇਨ ਲੈ ਕੇ ਆਇਆ ਸੀ, ਹੈਪੀ ਸਿੰਘ ਜਿਸ ਨੂੰ ਉਸ ਨੇ ਹੈਰੋਇਨ ਸਪਲਾਈ ਕਰਨੀ ਸੀ ਨੂੰ ਗਿ੍ਫ਼ਤਾਰ ਕਰ ਲਿਆ | ਡੀ.ਐੱਸ.ਪੀ. ਚੀਮਾ ਨੇ ਦੱਸਿਆ ਕਿ ਸ਼ੰਭੂ ਪੁਲਿਸ ਨੇ ਅਦਾਲਤ ਨੇ ਆਰੀਫ ਅਤੇ ਹੈਪੀ ਸਿੰਘ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ |
ਇਸ ਦੌਰਾਨ ਪੁੱਛਗਿੱਛ ਦੋਰਾਨ ਆਰੀਫ ਦੀ ਨਿਸ਼ਾਨਦੇਹੀ ਤੇ ਇਕ ਟਰਕੀ ਦੀ ਵਿਦੇਸ਼ ਪਿਸਤੌਲ 9__1MP__19 ਅਤੇ ਇਕ 315 ਬੋਰ ਦੀ ਦੇਸੀ ਪਿਸਤੌਲ ਬਰਾਮਦ ਹੋਈ | ਇਸੇ ਤਰ੍ਹਾਂ ਹੈਪੀ ਸਿੰਘ ਤੋਂ ਨਸ਼ਾ ਤਸਕਰੀ ਵਿਚ ਵਰਤੀ ਜਾਂਦੀ ਵਰਨਾ ਗੱਡੀ ਬਰਾਮਦ ਹੋਈ ਹੈ | ਉਨ੍ਹਾਂ ਦੱਸਿਆ ਕਿ ਆਰੀਫ ਖ਼ਿਲਾਫ਼ ਉੱਤਰ ਪ੍ਰਦੇਸ਼ 'ਚ ਕਈ ਕੇਸ ਦਰਜ ਹਨ ਤੇ ਹੁਣ ਉਸ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਅਤੇ ਆਰਮ ਐਕਟ ਤਹਿਤ ਕੇਸ ਦਰਜ ਕੀਤਾ ਹੈ ਤੇ ਇਸੇ ਤਰ੍ਹਾਂ ਹੈਪੀ ਸਿੰਘ ਖ਼ਿਲਾਫ਼ ਵੀ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਦੌਰਾਨ ਸ਼ੰਭੂ ਥਾਣਾ ਦੇ ਮੁੱਖ ਅਫ਼ਸਰ ਥਾਣੇਦਾਰ ਸਵਰਨ ਸਿੰਘ ਅਤੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਮੋਜੂਦ ਸਨ |
ਪਿਛਲੀ ਖ਼ਬਰ -ਮਾਮਲਾ ਪਿੰਡ ਬਠੋਈ ਖ਼ੁਰਦ ਦੀ ਪੰਚਾਇਤੀ ਜ਼ਮੀਨ ਦਾ- ਬੀ.ਡੀ.ਪੀ.ਓ. ਟਿਵਾਣਾ ਤੇ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਮੁਅੱਤਲ... ਅਗਲੀ ਖ਼ਬਰ ਸਿੱਖੀ ਸਿਧਾਂਤਾਂ ਦੀ ਪ੍ਰਫੁੱਲਤਾ ਲਈ ਸੰਤ ਬਾਬਾ ਅਮਰੀਕ ਸਿੰਘ ਦੀ ਵਡਮੁੱਲੀ ਸੇਵਾ-ਗਿਆਨੀ ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।