ਰਾਜਪੁਰਾ, 29 ਜਨਵਰੀ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਨੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਦੀ ਦੇਖ-ਰੇਖ 'ਚ ਆਪਣਾ ਸਥਾਪਨਾ ਦਿਵਸ 'ਤੇ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਸਕੂਲ ਦੇ ਚੇਅਰਮੈਨ ਨੇ ਸਕੂਲ ਦਾ ਝੰਡਾ ਲਹਿਰਾਇਆ | ਇਸ ਸਮਾਰੋਹ 'ਚ ਸਕੂਲ ਦੇ ਗੌਰਵਸ਼ਾਲੀ ਇਤਿਹਾਸ ਦੀ ਗੋਲਡਨ ਭਵਿੱਖ ਦੀ ਝਲਕ ਨਜ਼ਰ ਆਈ | ਇਸ ਦੌਰਾਨ ਪਹਿਲਾਂ ਹਵਨਯੱਗ ਕਰਵਾਇਆ ਅਤੇ ਉਪਰੰਤ ਸਕਾਲਰਜ਼ ਪਰਿਵਾਰ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ ਗਏ | ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਨੇ ਗਿੱਧਾ, ਭੰਗੜਾ ਦੀ ਪੇਸ਼ਕਾਰੀ ਦਿੱਤੀ ਅਤੇ ਚੇਅਰਮੈਨ ਜੋਸ਼ੀ ਅਤੇ ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਨੇ ਕੇਕ ਕੱਟਿਆ | ਇਸ ਮੌਕੇ ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਸਕਾਲਰਜ਼ ਸਕੂਲ ਨੂੰ ਹਰ ਪਾਸਿਓਾ ਪਿਆਰ ਮਿਲ ਰਿਹਾ ਹੈ ਤੇ ਉਨ੍ਹਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਸਿੱਖਿਆ ਜਗਤ 'ਚ ਕੁੱਝ ਅਲੱਗ ਅਤੇ ਵਧੀਆ ਕੀਤਾ ਜਾਵੇ | ਅੰਤ 'ਚ ਪਿ੍ੰਸੀਪਲ ਮੈਡਮ ਆਸ਼ੂਤੋਸ਼ ਭਾਰਤੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਦਾ ਸਥਾਪਨਾ ਦਿਵਸ ਸਕਾਲਰਜ਼ ਪਰਿਵਾਰ ਲਈ ਇਕ ਵਿਸ਼ੇਸ਼ ਦਿਨ ਹੈ ਤੇ ਉਨ੍ਹਾਂ ਨੂੰ ਇਸ ਸੰਸਥਾ ਲਈ ਕੰਮ ਕਰਨ ਦਾ ਮੌਕਾ ਮਿਲਿਆ |