21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

'ਚਲਾਨ ਸਿਟੀ' ਬਣਿਆ ਜ਼ਿਲ੍ਹਾ ਪਟਿਆਲਾ, 71 ਹਜ਼ਾਰ ਤੋਂ ਵਧ ਕੱਟੇ ਚਲਾਨ

ਅਜੀਤ ਡੈਸਕ 21-01-2026
ਪਟਿਆਲਾ, 20 ਜਨਵਰੀ (ਮਨਦੀਪ ਸਿੰਘ ਖਰੌੜ)-ਆਧੁਨਿਕ ਯੁੱਗ 'ਚ ਜਿਵੇਂ-ਜਿਵੇਂ ਦੇਸ਼ ਤਰੱਕੀ ਕਰ ਰਿਹਾ ਹੈ ਉਸ ਦੇ ਨਾਲ ਹੀ ਵਾਹਨਾਂ ਦੀ ਗਿਣਤੀ ਵੀ ਸੜਕਾਂ 'ਤੇ ਵਧਦੀ ਜਾ ਰਹੀ ਹੈ | ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਵਲੋਂ ਸਖ਼ਤੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਵਾਹਨ ਚਾਲਕ ਇਕ ਦੂਸਰੇ ਲਈ ਖ਼ਤਰਾ ਨਾ ਬਣੇ | ਇਸੇ ਸਿਲਸਿਲੇ ਤਹਿਤ ਪਟਿਆਲਾ ਪੁਲਿਸ ਵਲੋਂ 2025 ਦੌਰਾਨ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 71 ਹਜ਼ਾਰ ਤੋਂ ਵਧ ਵਿਅਕਤੀਆਂ ਦੇ ਚਲਾਨ ਕੱਟ ਕੇ 75 ਲੱਖ ਤੋਂ ਵਧ ਜੁਰਮਾਨਾ ਲਗਾਇਆ ਗਿਆ ਹੈ | ਪੁਲਿਸ ਦੇ ਅੰਕੜਿਆਂ ਅਨੁਸਾਰ 67 ਹਜ਼ਾਰ ਤੋਂ ਵਧ ਚਲਾਨ ਆਰ.ਟੀ.ਓ. ਦਫ਼ਤਰ 'ਚ ਭੁਗਤੇ ਗਏ ਅਤੇ 1375 ਵਾਹਨ ਚਾਲਕਾਂ ਨੂੰ ਮੌਕੇ 'ਤੇ ਹੀ ਜੁਰਮਾਨਾ ਕੀਤਾ ਗਿਆ, 3147 ਵਿਅਕਤੀਆਂ ਦੇ ਕੈਮਰਿਆਂ ਰਾਹੀਂ ਚਲਾਨ ਕੱਟ ਕੇ ਘਰੇ ਭੇਜੇ ਗਏ | ਇਸ ਸੰਬੰਧੀ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਪੁਲਿਸ ਵਲੋਂ ਕਰਵਾਈ ਜਾ ਰਹੀ ਹੈ ਜਿਸ ਕਰ ਕੇ ਇੰਨੇ ਚਲਾਨ ਕੱਟੇ ਗਏ ਹਨ |
ਟਰੈਫ਼ਿਕ ਸਮੱਸਿਆ ਹੱਲ ਕਰਨ ਦੀ ਬਜਾਏ ਪੁਲਿਸ ਦਿੰਦੀ ਹੈ ਚਲਾਨ ਕੱਟਣ ਨੂੰ ਤਰਜੀਹ
ਇਸ ਸੰਬੰਧੀ 'ਅਜੀਤ' ਨਾਲ ਗਲ ਕਰਦਿਆਂ ਕਈ ਵਿਅਕਤੀਆਂ ਨੇ ਆਪਣੀ ਪਹਿਚਾਣ ਜਾਰੀ ਨਾ ਕਰਨ ਦੀ ਸ਼ਰਤ 'ਤੇ ਦਸਿਆ ਕਿ ਸ਼ਹਿਰ ਵਿਚ ਅਕਸਰ ਜਾਮ ਹੋਣ ਕਾਰਨ ਪੁਲਿਸ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਬਜਾਏ ਪੁਲਿਸ ਚੌਂਕਾਂ 'ਚ ਖੜ੍ਹ ਕੇ ਚਲਾਨ ਕੱਟਣ ਨੂੰ ਤਰਜ਼ੀਹ ਦਿੰਦੀ ਹੈ | ਚੰਡੀਗੜ੍ਹ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਵੀ ਚਲਾਨ ਸਿਟੀ ਬਣ ਗਿਆ ਹੈ | ਇਸ ਕਰ ਕੇ ਪੁਲਿਸ ਨੂੰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਵਿਉਂਤਬੰਦੀ ਕਰਨ ਦੀ ਲੋੜ ਹੈ |
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵਲੋਂ ਪਿੰਡ ਦੁਗਾਲ ਕਲਾਂ ਤੇ ਦੁਗਾਲ ਖ਼ੁਰਦ 'ਚ ਸਟੇਡੀਅਮ ਦੇ ਨਹੀਂ ਪੱਥਰ ਰੱਖੇ ਅਗਲੀ ਖ਼ਬਰ ਸਕੂਲਾਂ ਦੀਆਂ ਜਾਰੀ ਹੋਈਆਂ ਗਰਾਂਟਾਂ ਰੋਕਣਾ ਗਲਤ-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।