ਪਾਤੜਾਂ, 20 ਜਨਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਬਾਲੀਵੁੱਡ ਅਤੇ ਪਾਲੀਵੁੱਡ ਦੇ ਐਕਟਰ ਲਖਵਿੰਦਰ ਲੱਖਾ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੋਲੀਟੀਕਲ ਕ੍ਰਾਈਮ ਥਰਿੱਲਰ ਵਿਸ਼ੇ 'ਤੇ ਆਧਾਰਿਤ ਪੰਜਾਬੀ ਵੈੱਬ ਸੀਰੀਜ਼ 'ਕਰਮਾ ਅਪਲੋਡਿੰਗ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਨਿਰਮਾਤਾ ਪਾਲਵੀਰ ਸਿੰਘ ਗਰੇਵਾਲ ਹੋਪ ਫ਼ਿਲਮ ਸਟੂਡੀਓਜ਼ ਬੈਨਰ ਹੇਠ ਵੈੱਬ ਸੀਰੀਜ਼ 'ਕਰਮਾ ਅੱਪਲੋਡਿੰਗ' ਪੋਲੀਟੀਕਲ ਕ੍ਰਾਈਮ ਥਰਿੱਲਰ ਦਾ ਪਹਿਲਾ ਸ਼ਡਿਊਲ ਮੁਕੰਮਲ ਕੀਤਾ ਜਾ ਚੁੱਕਾ ਹੈ | ਲਖਵਿੰਦਰ ਲੱਖਾ ਨੇ ਦੱਸਿਆ ਕਿ ਇਸ ਵੈੱਬ ਸੀਰੀਜ਼ 'ਚ ਉਨ੍ਹਾਂ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਜਿਵੇਂ ਕਿ 25 ਕਿੱਲੇ, 31 ਅਕਤੂਬਰ 1984, ਢੋਲ ਰੱਤੀ, ਖਿਡਾਰੀ, ਦਾ ਹਿਡਨ ਸਟ੍ਰਾਈਕ ਅਤੇ ਹੋਰ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੇ ਹਨ | ਉਨ੍ਹਾਂ ਨੇ ਦੱਸਿਆ ਕਿ ਇਸ ਵੈੱਬ ਸੀਰੀਜ਼ ਦੇ ਲੇਖਕ ਤੇ ਨਿਰਦੇਸ਼ਕ ਪੰਕਜ ਵਰਮਾ ਹਨ ਜਦੋਂ ਕਿ ਸੁਖਨ ਵਿਰਦੀ ਇਸ ਵੈੱਬ ਸੀਰੀਜ਼ ਦੀ ਸਟਾਰ ਕਾਸਟ 'ਚ ਪ੍ਰਮੋਦ ਪੱਬੀ, ਲੱਖਾ ਲੇਹਰੀ, ਅਮਨ ਕੋਤਿਸ, ਸੀਰਤ ਪ੍ਰੀਤ, ਬੱਬਰ ਗਿੱਲ, ਚੰਦਨ ਦਿਲਾਵਰ, ਸੁਖਜੀਤ ਅੰਟਾਲ, ਸੁਖਰਾਜ ਰੰਧਾਵਾ, ਅਨਮੋਲ ਸਿੰਘ, ਰਵ ਚਹਿਲ ਸ਼ਾਮਿਲ ਹਨ |