24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਢੋਲ ਮਾਰਚ

ਅਜੀਤ ਡੈਸਕ 02-01-2026
ਭੁੱਨਰਹੇੜੀ, 1 ਜਨਵਰੀ (ਧਨਵੰਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਵੱਖ-ਵੱਖ ਪਿੰਡਾਂ ਵਿਚ ਢੋਲ ਮਾਰਚ ਕੱਢੇ ਗਏ | ਸ਼ਾਦੀਪੁਰ ਤੋਂ ਸ਼ੁਰੂ ਹੋਇਆ ਇਹ ਮਾਰਚ ਪਰੋੜ, ਉਪਲੀ, ਹੁਸੈਨਪੁਰ, ਸਲੇਮਪੁਰ ਪੰਡਤਾਂ, ਸਲੇਮਪੁਰ ਜੱਟਾਂ, ਠਾਕਰਗੜ੍ਹ, ਅਲੀਵਾਲ ਤੋਂ ਬਾਅਦ ਭੁੱਨਰਹੇੜੀ ਸਮਾਪਤ ਹੋਇਆ | ਕਿਸਾਨ ਜਥੇਬੰਦੀ ਵਲੋਂ ਢੋਲ ਮਾਰਚ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਤੇ ਐਸ.ਕੇ.ਐਮ. ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਦੱਸਿਆ ਕਿ ਲੋਕ ਸੰਪਰਕ ਮੁਹਿੰਮ ਚਲਾਈ ਗਈ ਹੈ | ਹਰ ਵਰਗ ਨੂੰ ਨਾਲ ਲੈ ਕੇ ਸੰਘਰਸ਼ ਚਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅਵਾਜ਼ ਉਠਾਈ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਜਲੀ ਬਿੱਲਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ 23 ਸਰਬੋਤਮ ਪੁਸਤਕ ਪੁਰਸਕਾਰਾਂ (2026) ਲਈ ਪੁਸਤਕਾਂ ਦੀ ਮੰਗ ਅਗਲੀ ਖ਼ਬਰ ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ ਦਿਹਾਤੀ ਵਲੋਂ ਜ਼ਿਲੇ੍ਹ 'ਚ 15 ਸੀਨੀਅਰ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।