ਇੰਡਸਟਰੀਅਲ ਅਦਾਰੇ ‘ਵਰਧਮਾਨ’ ਨੇ ਸਕਿਲ ਡਿਵੈਲਪਮੈਂਟ ਸੈਂਟਰ ਵਿਖੇ ਸੈਮੀਨਾਰ ਕਰਵਾਇਆ
ਫ਼ਰੀਦਕੋਟ, 6 ਨਵੰਬਰ (ਜਸਵੰਤ ਸਿੰਘ ਪੁਰਬਾ)-ਸੰਨ ਫਾਊਂਡੇਸ਼ਨ ਵਲੋਂ ਫ਼ਰੀਦਕੋਟ ’ਚ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਦੇ ਸੈਂਟਰ ਵਿਚ ਪੰਜਾਬ ਦੇ ਇੰਡਸਟਰੀਅਲ ਅਦਾਰੇ ਵਰਧਮਾਨ ਲੁਧਿਆਣੇ ਦੀ ਟੀਮ ਨੇ ਇਕ ਸ਼ਾਨਦਾਰ ਸੈਮੀਨਾਰ ਕਰਵਾਇਆ। ਸੈਮੀਨਾਰ ਵਿਚ ਵਰਧਮਾਨ ਵਲੋਂ ਸਤਵੀਰ ਰਾਨਾ ਅਤੇ ਸ਼ਵੇਤਾ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਸਕਿੱਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਬਾਰੇ ਰੋਸ਼ਨੀ ਪਾਈ ਤੇ ਰੁਜ਼ਗਾਰ ਦੇਣ ਬਾਰੇ ਵਿਦਿਆਰਥੀਆਂ ਦਾ ਨਿਰਦੇਸ਼ਨ ਕੀਤਾ।
ਅਜੀਤ ਡੈਸਕ
07-11-2026