26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਫ਼ਰੀਦਕੋਟ ਜਲ ਸਪਲਾਈ ਵਿਭਾਗ ਵਿਚ 24.34 ਲੱਖ ਰੁਪਏ ਦਾ ਹੋਇਆ ਘਪਲਾ ਵਿਜੀਲੈਂਸ ਵਲੋਂ 6 ਅਧਿਕਾਰੀਆਂ ਅਤੇ 3 ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ ਜਸਵੰਤ ਸਿੰਘ ਪੁਰਬਾ

ਫ਼ਰੀਦਕੋਟ, 25 ਅਕਤੂਬਰ : ਵਿਜੀਲੈਂਸ ਬਿਊਰੋ ਨੇ ਫ਼ਰੀਦਕੋਟ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਛੇ ਅਧਿਕਾਰੀਆਂ ਅਤੇ ਤਿੰਨ ਨਿੱਜੀ ਠੇਕੇਦਾਰਾਂ ਖ਼ਿਲਾਫ਼ ਸ਼ਹਿਰੀ ਜਲ ਸਪਲਾਈ ਦੀ ਸਾਂਭ-ਸੰਭਾਲ ਲਈ ਰੱਖੇ ਗਏ ਫੰਡਾਂ ਵਿਚੋਂ 24. 34 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਅਜੀਤ ਡੈਸਕ 26-10-2026
ਫ਼ਰੀਦਕੋਟ, 25 ਅਕਤੂਬਰ : ਵਿਜੀਲੈਂਸ ਬਿਊਰੋ ਨੇ ਫ਼ਰੀਦਕੋਟ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਛੇ ਅਧਿਕਾਰੀਆਂ ਅਤੇ ਤਿੰਨ ਨਿੱਜੀ ਠੇਕੇਦਾਰਾਂ ਖ਼ਿਲਾਫ਼ ਸ਼ਹਿਰੀ ਜਲ ਸਪਲਾਈ ਦੀ ਸਾਂਭ-ਸੰਭਾਲ ਲਈ ਰੱਖੇ ਗਏ ਫੰਡਾਂ ਵਿਚੋਂ 24.34 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਅਧਿਕਾਰੀ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ, ਉਪ ਮੰਡਲ ਇੰਜੀਨੀਅਰ ਸੰਦੀਪ ਸਿੰਘ, ਜੂਨੀਅਰ ਇੰਜੀਨੀਅਰ ਪਰਵਿੰਦਰ ਸਿੰਘ, ਸੀਨੀਅਰ ਸਹਾਇਕ ਜਸਮੀਤ ਸਿੰਘ, ਸੀਨੀਅਰ ਸਹਾਇਕ ਤਾਰਾ ਸਿੰਘ, ਡਾਟਾ ਐਂਟਰੀ ਆਪ੍ਰੇਟਰ ਸਤਨਾਮ ਸਿੰਘ ਕੇਸ ਵਿਚ ਨਾਮਜ਼ਦ ਠੇਕੇਦਾਰ ਕਰਨੈਲ ਸਿੰਘ, ਹਰਦੀਪ ਸਿੰਘ ਅਤੇ ਜਸਵੀਰ ਸਿੰਘ ਖਿਲਾਫ ਐਫ.ਆਈ.ਆਰ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਅਤੇ ਭਾਰਤੀ ਨਿਆਏ ਸੰਹਿਤਾ ਦੀਆਂ ਅਪਰਾਧਿਕ ਸਾਜ਼ਿਸ਼, ਜਾਅਲਸਾਜ਼ੀ ਅਤੇ ਭਰੋਸੇ ਦੀ ਉਲੰਘਣਾ ਨਾਲ ਸਬੰਧਿਤ ਧਾਰਾਵਾਂ ਲਗਾਈਆਂ ਗਈਆਂ ਹਨ। ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਐਫ.ਆਈ.ਆਰ ਅਨੁਸਾਰ ਵਿਭਾਗੀ ਜਾਂਚ ਵਿਚ ਸਾਹਮਣੇ ਆਇਆ ਕਿ ਅਜਿਹੇ ਕੰਮਾਂ ਲਈ ਜਾਅਲੀ ਦਸਤਾਵੇਜ਼ ਅਤੇ ਬਿੱਲ ਤਿਆਰ ਕੀਤੇ ਗਏ, ਜੋ ਅਸਲ ਵਿਚ ਕੀਤੇ ਹੀ ਨਹੀਂ ਗਏ ਸਨ। ਸੂਬਾ ਸਰਕਾਰ ਵਲੋਂ 23 ਅਕਤੂਬਰ 2024 ਨੂੰ ਸ਼ਹਿਰ ਦੀ ਜਲ ਸਪਲਾਈ ਯੋਜਨਾ ਲਈ ਜਾਰੀ ਕੀਤੇ ਗਏ 73.56 ਲੱਖ ਰੁਪਏ ਵਿਚੋਂ 24.34 ਲੱਖ ਰੁਪਏ ਕਥਿਤ ਤੌਰ ’ਤੇ ਗ਼ਬਨ ਕੀਤੇ ਗਏ। ਸੁਪਰਡੈਂਟਿੰਗ ਇੰਜੀਨੀਅਰ ਨਰਿੰਦਰ ਸਿੰਘ ਵਲੋਂ ਦਿੱਤੀਆਂ ਰਿਪੋਰਟਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਕਥਿਤ ਪ੍ਰਕਿਰਿਆਤਮਕ ਬੇਨਿਯਮੀਆਂ ਵੱਲ ਧਿਆਨ ਦਿਵਾਇਆ ਸੀ। ਦੋਸ਼ ਹੈ ਕਿ ਸੰਦੀਪ ਸਿੰਘ ਨੇ ਸੱਤ ਕੰਮਾਂ ਲਈ ਹਰ ਇਕ ਦੀ ਅਨੁਮਾਨਿਤ ਲਾਗਤ 49,900 ਰੁਪਏ ਰੱਖ ਕੇ ਲੋੜੀਂਦੀਆਂ ਮੰਗ ਰਿਪੋਰਟਾਂ, ਜੇ.ਈ ਦੇ ਪ੍ਰਸਤਾਵਾਂ ਜਾਂ ਡਰਾਇੰਗ ਬਰਾਂਚ ਦੇ ਅਨੁਮਾਨਾਂ ਤੋਂ ਬਿਨਾਂ ਕੋਟੇਸ਼ਨਾਂ ਜਾਰੀ ਕੀਤੀਆਂ। ਐਫ.ਆਈ.ਆਰ ਅਨੁਸਾਰ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਨੇ ਲਾਜ਼ਮੀ ਤੁਲਨਾਤਮਕ ਵੇਰਵਿਆਂ ਅਤੇ ਲੇਖਾ-ਮਿਲਾਨ ਤੋਂ ਬਿਨਾਂ ਕੰਮਾਂ ਨੂੰ ਮਨਜ਼ੂਰੀ ਦਿੱਤੀ। ਬਾਅਦ ਵਿਚ ਅਨੁਮਾਨਿਤ ਲਾਗਤ ਵਧਾ ਕੇ ਲਗਪਗ ਪੰਜ ਲੱਖ ਰੁਪਏ ਪ੍ਰਤੀ ਕੰਮ ਕਰ ਦਿੱਤੀ ਗਈ। ਕਥਿਤ ਤੌਰ ’ਤੇ ਜਾਲੀ ਦਸਤਖ਼ਤਾਂ ਵਾਲੀਆਂ ਲਾਗਤ ਵਧਾਉਣ ਦੀਆਂ ਮਨਜ਼ੂਰੀਆਂ ਸੀਨੀਅਰ ਸਹਾਇਕ ਜਸਮੀਤ ਸਿੰਘ ਰਾਹੀਂ ਜਾਰੀ ਕੀਤੀਆਂ ਗਈਆਂ। ਇਹ ਦਸਤਖ਼ਤ ਉਸ ਸਮੇਂ ਦੇ ਸੁਪਰਡੈਂਟਿੰਗ ਇੰਜੀਨੀਅਰ ਸੁਖਪਿੰਦਰ ਸਿੰਘ ਦੇ ਦੱਸੇ ਗਏ ਹਨ। ਡਾਟਾ ਐਂਟਰੀ ਆਪ੍ਰੇਟਰ ਸਤਨਾਮ ਸਿੰਘ ਅਤੇ ਸੀਨੀਅਰ ਸਹਾਇਕ ਤਾਰਾ ਸਿੰਘ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪ੍ਰਕਿਰਿਆ ਵਿਚ ਕਮੀਆਂ ਹੋਣ ਦੇ ਬਾਵਜੂਦ ਬਿੱਲ ਪਾਸ ਕਰ ਦਿੱਤੇ। ਇਸ ਤੋਂ ਬਾਅਦ ਭੁਗਤਾਨ ਠੇਕੇਦਾਰਾਂ ਨੂੰ ਕਰ ਦਿੱਤੇ ਗਏ। ਤਸਦੀਕ ਦੌਰਾਨ ਠੇਕੇਦਾਰ ਹਰਦੀਪ ਸਿੰਘ ਅਤੇ ਕਰਨੈਲ ਸਿੰਘ ਨੇ ਕਥਿਤ ਤੌਰ ’ਤੇ ਪੁਸ਼ਟੀ ਕੀਤੀ ਕਿ ਸਬੰਧਿਤ ਥਾਵਾਂ ’ਤੇ ਕੋਈ ਕੰਮ ਨਹੀਂ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੀ ਫ਼ਰੀਦਕੋਟ ਇਕਾਈ ਦੇ ਡੀ.ਐਸ.ਪੀ ਵਿਨੋਦ ਕੁਮਾਰ ਬਿਊਰੋ ਦੇ ਮੁੱਖ ਦਫ਼ਤਰ ਅਤੇ ਰੇਂਜ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਪਿਛਲੀ ਖ਼ਬਰ ਪੰਜਗਰਾਈਂ ਕਲਾਂ ’ਚ ਝਾੜੂ ਫ਼ੂਕ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਾਰਿਸ਼ ਤੇ ਗੜ੍ਹੇਮਾਰੀ ਨਾਲ ਮੰਡੀਆਂ ’ਚ ਪਏ ਤੇ ਖੇਤਾਂ ’ਚ ਖੜ੍ਹੇ ਝੋਨੇ ਤੇ ਬਾਸਮਤੀ ਦਾ ਹੋਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।