25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ੍ਰੀਗੰਗਾਨਗਰ ਤੋਂ ਚੰਡੀਗੜ੍ਹ ਨੂੰ ਜੋੜਦੇ ਮੁੱਖ ਮਾਰਗ ਦੀ ਹਾਲਤ ਤਰਸਯੋਗ

ਕੋਟਕਪੂਰਾ, 24 ਅਕਤੂਬਰ ( ਰਿੰਕੂ ਮਲਹੋਤਰਾ)-ਸ੍ਰੀ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਨੂੰ ਜੋੜਦੀ ਮੁੱਖ ਸੜਕ ਜੋ ਕੋਟਕਪੂਰਾ ਮੋਗਾ ਰੋਡ ਮਾਰਗ ਜਿਸ ’ਤੇ ਹਰ ਸਮੇਂ ਆਵਾਜਾਈ ਰਹਿੰਦੀ ਹੈ। ਮੌਜੂਦਾ ਦਿਨਾਂ ਵਿਚ ਸੜਕ ਦੇ ਨਿਰਮਾਣ ਦਾ ਚੱਲ ਰਿਹਾ।

ਅਜੀਤ ਡੈਸਕ 25-10-2026
ਕੋਟਕਪੂਰਾ, 24 ਅਕਤੂਬਰ ( ਰਿੰਕੂ ਮਲਹੋਤਰਾ)-ਸ੍ਰੀ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਨੂੰ ਜੋੜਦੀ ਮੁੱਖ ਸੜਕ ਜੋ ਕੋਟਕਪੂਰਾ ਮੋਗਾ ਰੋਡ ਮਾਰਗ ਜਿਸ ’ਤੇ ਹਰ ਸਮੇਂ ਆਵਾਜਾਈ ਰਹਿੰਦੀ ਹੈ। ਮੌਜੂਦਾ ਦਿਨਾਂ ਵਿਚ ਸੜਕ ਦੇ ਨਿਰਮਾਣ ਦਾ ਚੱਲ ਰਿਹਾ। ਕਾਰਜ ਧੀਮੀ ਗਤੀ ਨਾਲ ਹੋਣ ਕਾਰਨ ਰਾਹਗੀਰਾਂ, ਸ਼ਹਿਰੀ ਵਸਨੀਕਾਂ ਅਤੇ ਦੁਕਾਨਦਾਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇਸ ਸੜਕ ਤੋਂ ਲੰਘਦੇ ਕਿਸਾਨਾਂ ਨੂੰ ਅਨਾਜ ਮੰਡੀ ਜਾਣ ਵਾਸਤੇ ਵੀ ਇਹੀ ਲਾਂਘਾ ਵਰਤਣਾ ਪੈਂਦਾ ਹੈ। ਜਿਨਾਂ ਨੂੰ ਬਦਲਵੇਂ ਰਾਹਾਂ ਰਾਹੀਂ ਅਨਾਜ ਮੰਡੀ ਵਿਚ ਜਾਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਮੋਗਾ ਰੋਡ ਮੁੱਖ ਸੜਕ ਇਹ ਸਮੇਂ ਨਿਰਮਾਣ ਕਾਰਜਾਂ ਵਿਚ ਚੱਲ ਰਹੀ ਹੈ। ਹਾਲੇ ਗਿਆਨੀ ਜੈਲ ਸਿੰਘ ਮਾਰਕੀਟ ਨਜ਼ਦੀਕ ਸੜਕ ਦਾ ਕੰਮ ਚੱਲ ਰਿਹਾ ਜਿਸ ਕਾਰਨ ਸੜਕ ’ਤੇ ਆਲੇ ਦੁਆਲੇ ਦੀਆਂ ਸੰਪਰਕ ਸੜਕਾਂ ਅਤੇ ਮੁੱਖ ਮਾਰਗ ਨੂੰ ਵੱਡੇ ਬੈਰੀਕੇਡਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਵਾਹਨਾਂ ਨੂੰ ਬਦਲਵੇ ਰਸਤਿਆਂ ਵਿਚੋਂ ਲੰਘਣਾ ਪੈ ਰਿਹਾ ਹੈ। ਸੜਕ ਦੇ ਨਿਰਮਾਣ ਕਾਰਨ ਕੋਟਕਪੂਰੇ ਦਾ ਬੱਸ ਅੱਡੇ ਨੂੰ ਜਾਣ ਵਾਸਤੇ ਰਸਤਾ ਬੰਦ ਕਰ ਦਿੱਤਾ ਗਿਆ, ਮੁਸਾਫਰਾਂ ਨੂੰ ਸ਼ਹਿਰ ਤੋਂ ਬਾਹਰ ਤਿੰਨਕੋਣੀ ’ਤੇ ਉਤਰਨਾ ਪੈ ਰਿਹਾ ਹੈ ਜਿਸ ਨੂੰ ਹੁਣ ਆਰਜੀ ਅੱਡਾ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬੱਤੀਆਂ ਵੱਲ ਚੌਂਕ ’ਤੇ ਜਾਣ ਲਈ ਮੁਸਾਫ਼ਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਬੱਸ ਅੱਡੇ ਨਜਦੀਕ ਵਾਲੇ ਦੁਕਾਨਦਾਰ ਵੀ ਸੜਕ ਦੀ ਕਾਰਜਸ਼ੈਲੀ ਦੀ ਦੇਰੀ ਤੋਂ ਕਾਫੀ ਪ੍ਰੇਸ਼ਾਨ ਹਨ। ਤਿਉਹਾਰਾਂ ਦੇ ਦਿਨਾਂ ਵਿਚ ਸੜਕ ਦੇ ਚੱਲੇ ਕੰਮ ਨੇ ਉਨ੍ਹਾਂ ਨੂੰ ਆਰਥਿਕ ਮੰਦੀ ਵਿਚ ਪਾ ਦਿੱਤਾ ਹੈ। ਦੁਕਾਨਦਾਰਾਂ ਦੀ ਇਸ ਸਬੰਧੀ ਮੀਟਿੰਗ ਨਗਰ ਕੌਂਸਲ ਕੋਟਕਪੂਰਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਹੋਈ ਹੈ। ਜਿਸ ਵਿਚ ਸੜਕ ਦੇ ਕਾਰਜ ਦੇ ਨਾਲ ਨਾਲ ਰਸਤਾ ਖੋਲੇ ਜਾਣ ਦੀ ਵੀ ਕਨਸੌਹਾਂ ਮਿਲ ਰਹੀਆਂ ਹਨ ਪਰ ਮੌਜੂਦਾ ਦਿਨਾਂ ਵਿਚ ਦੁਕਾਨਦਾਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੇ ਹਨ। ਦੂਜੇ ਪਾਸੇ ਠੇਕੇਦਾਰਾਂ ਨਾਲ ਸੰਬੰਧਿਤ ਮਜ਼ਦੂਰਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਕੰਮ ਕਰਨ ਸਮੇਂ ਖੱਜਲ ਖੁਆਰ ਕਰਦੇ ਹਨ। ਜਿਸ ਕਾਰਨ ਕੰਮ ਵਿਚ ਦੇਰੀ ਆਉਂਦੀ ਹੈ। ਉਨ੍ਹਾਂ ਰਾਤ ਸਮੇਂ ਸਕਿਉਰਟੀ ਦੀ ਵੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਐਸ.ਪੀ.ਸੀ. ਪ੍ਰੋਜੈਕਟ ਤਹਿਤ ਸਾਈਬਰ ਕ੍ਰਾਈਮ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸਰਕਾਰ ਜੀ, ਸਾਡੀ ਸੜਕ ਦੀ ਵੀ ਸਾਰ ਲਵੋ !

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।