18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਕੀਤੀ ਨਿਖੇਧੀ

ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਹਰਪਾਲ ਸਿੰਘ ਡੇਲਿਆਂਵਾਲੀ ਦੀ ਪ੍ਰਧਾਨਗੀ ਹੇਠ ਨਾਮਦੇਵ ਭਵਨ ਬਠਿੰਡਾ ਰੋਡ ਜੈਤੋ ਵਿਖੇ ਹੋਈ।

ਅਜੀਤ ਡੈਸਕ 18-10-2026
ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਹਰਪਾਲ ਸਿੰਘ ਡੇਲਿਆਂਵਾਲੀ ਦੀ ਪ੍ਰਧਾਨਗੀ ਹੇਠ ਨਾਮਦੇਵ ਭਵਨ ਬਠਿੰਡਾ ਰੋਡ ਜੈਤੋ ਵਿਖੇ ਹੋਈ। ਮੀਟਿੰਗ ਵਿਚ ਬੀਤੇ ਦਿਨੀਂ ਮਾਨਸਾ ਵਿਖੇ ਸਮਾਜਿਕ ਕਾਰਕੁੰਨ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕੀਤੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਡਾਕਟਰ ਸਾਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਸਾਬਕਾ ਕੌਂਸਲਰ ਅਤੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੈਤੋ ਨੇ ਕਿਹਾ ਕਿ ਸਾਡੀ ਐਸੋਸੀਏਸ਼ਨ ਵੀ ਨਸ਼ਿਆਂ ਦੇ ਸਖ਼ਤ ਖ਼ਿਲਾਫ਼ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਨਤੀਜਿਆਂ ਤੋਂ ਪ੍ਰੇਰਿਤ ਕਰ ਰਹੀ ਹੈ। ਡਾ. ਜਲੰਧਰ ਸਿੰਘ ਬਰਾੜ ਅਤੇ ਡਾ. ਬੂਟਾ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਸੋਸੀਏਸ਼ਨ ਨਾਲ ਕੀਤੇ ਵਾਅਦੇ ਮੁਤਾਬਿਕ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਡਾਕਟਰ ਸਾਥੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣ। ਮੀਟਿੰਗ ਵਿਚ ਸ਼ਾਰਦਾ ਮਲਟੀਸਪੈਸਲਿਟੀ ਹਸਪਤਾਲ ਬਠਿੰਡਾ ਤੋਂ ਡਾਕਟਰ ਤਰੁਣ ਗਰਗ ਅਤੇ ਉਨ੍ਹਾਂ ਦੀ ਟੀਮ ਨੇ ਹਾਜ਼ਰੀ ਭਰੀ ਅਤੇ ਐਕਸੀਡੈਂਟ ਕੇਸਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੰਦੀਪ ਰੰਗਾ, ਡਾ. ਸਿਕੰਦਰ ਸਿੰਘ ਚੰਦਭਾਨ, ਡਾ. ਬਲਕਾਰ ਸਿੰਘ ਚੈਨਾ, ਡਾ. ਬਲਦੇਵ ਸਿੰਘ, ਡਾ. ਲਾਭ ਸਿੰਘ, ਡਾ. ਜੱਸੀ ਚੰਦਭਾਨ, ਡਾ. ਕੇਵਲ ਜੈਤੋ, ਡਾ. ਗੁਰਚਰਨ ਭਗਤੂਆਣਾ, ਡਾ. ਜਸਕਰਨ ਅਜਿੱਤਗਿੱਲ, ਡਾ. ਜਗਮੀਤ ਜੈਤੋ, ਡਾ. ਹਰਮੇਲ ਸਿੰਘ, ਡਾ. ਪਵਨਦੀਪ, ਡਾ. ਯਾਦਵਿੰਦਰ ਸਿੰਘ, ਡਾ. ਜਗਦੀਪ ਜੈਤੋ, ਡਾ. ਗੁਰਦੀਪ ਸਿੰਘ, ਡਾ. ਬਲਵਿੰਦਰ ਰੋਮਾਣਾ, ਡਾ. ਕਸ਼ਮੀਰ ਸਿੰਘ ਜੈਤੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਲਾਲ ਲਕੀਰ ਅੰਦਰ ਵਸਦੇ ਲੋਕਾਂ ਨੂੰ ਮਾਲਕੀ ਹੱਕਾਂ ਸੰਬੰਧੀ ਦਸਤਾਵੇਜ਼ ਵੰਡੇ ਪਿੰਡ ਸਿੱਖਾਂਵਾਲਾ ਵਿਖੇ ਸ... ਅਗਲੀ ਖ਼ਬਰ ਡੀ.ਏ.ਪੀ. ਖਾਦ ਦੀ ਕਿੱਲਤ ਨੇ ਕਿਸਾਨਾਂ ਦੇ ਸਾਹ ਸੂਤੇ-ਕਾਲਾਬਾਜ਼ਾਰੀ ਦੇ ਖ਼ਦਸ਼ਿਆਂ ਨੇ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।