11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਲੱਭਿਆ ਕੀਮਤੀ ਮੋਬਾਈਲ ਵਾਪਸ ਕੀਤਾ

ਮਲੋਟ, 9 ਅਕਤੂਬਰ (ਪਾਟਿਲ)-ਸਰਕਾਰੀ ਹਾਈ ਸਕੂਲ ਦਾਨੇਵਾਲਾ ਦੇ ਹੋਣਹਾਰ ਵਿਦਿਆਰਥੀ ਘਨਸ਼ਾਮ ਮਿਸ਼ਰਾ ਅਤੇ ਉਸ ਦੇ ਪਿਤਾ ਪੰਕਜ ਮਿਸ਼ਰਾ ਨੇ ਇਮਾਨਦਾਰੀ ਦੀ ਇਕ ਵਧੀਆ ਮਿਸਾਲ ਪੇਸ਼ ਕੀਤੀ ਹੈ। ਪਿਛਲੇ ਦਿਨੀਂ ਉਨ੍ਹਾਂ ਨੂੰ ਦਾਨੇਵਾਲਾ ਚੌਂਕ ਵਿਖੇ ਕੀਮਤੀ ਮੋਬਾਇਲ ਡਿੱਗਿਆ ਹੋਇਆ ਮਿਲਿਆ।

ਲੱਭਿਆ ਕੀਮਤੀ ਮੋਬਾਈਲ ਵਾਪਸ ਕੀਤਾ 10-10-2026
ਮਲੋਟ, 9 ਅਕਤੂਬਰ (ਪਾਟਿਲ)-ਸਰਕਾਰੀ ਹਾਈ ਸਕੂਲ ਦਾਨੇਵਾਲਾ ਦੇ ਹੋਣਹਾਰ ਵਿਦਿਆਰਥੀ ਘਨਸ਼ਾਮ ਮਿਸ਼ਰਾ ਅਤੇ ਉਸ ਦੇ ਪਿਤਾ ਪੰਕਜ ਮਿਸ਼ਰਾ ਨੇ ਇਮਾਨਦਾਰੀ ਦੀ ਇਕ ਵਧੀਆ ਮਿਸਾਲ ਪੇਸ਼ ਕੀਤੀ ਹੈ। ਪਿਛਲੇ ਦਿਨੀਂ ਉਨ੍ਹਾਂ ਨੂੰ ਦਾਨੇਵਾਲਾ ਚੌਂਕ ਵਿਖੇ ਕੀਮਤੀ ਮੋਬਾਇਲ ਡਿੱਗਿਆ ਹੋਇਆ ਮਿਲਿਆ। ਮਿਸ਼ਰਾ ਨੇ ਉਹ ਮੋਬਾਇਲ ਲੈ ਕੇ ਆਪਣੇ ਪਰਿਵਾਰਿਕ ਜੀਆਂ ਆਪਣੀ ਬੇਟੀ ਪ੍ਰਿਅੰਕਾ ਮਿਸ਼ਰਾ ਜਮਾਤ ਨੌਵੀਂ ਅਤੇ ਬੇਟੇ ਪੰਕਜ ਮਿਸ਼ਰਾ ਨਾਲ ਗੱਲਬਾਤ ਕੀਤੀ। ਮੋਬਾਇਲ ਖੋਲ੍ਹ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਇਸ ਮੋਬਾਇਲ ਵਿਚ ਸਰਕਾਰੀ ਹਾਈ ਸਕੂਲ ਦਾਨੇਵਾਲਾ ਦੇ ਸਕੂਲ ਦੇ ਸਟੱਡੀ ਗਰੁੱਪ ਹਨ। ਜਿਸ ਤੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਇਸ ਸਕੂਲ ਦੇ ਹੀ ਕਿਸੇ ਵਿਦਿਆਰਥੀ ਦੇ ਮਾਤਾ ਪਿਤਾ ਦਾ ਫੋਨ ਹੋ ਸਕਦਾ ਹੈ। ਉਨ੍ਹਾਂ ਤੁਰੰਤ ਇਮਾਨਦਾਰੀ ਦਿਖਾਉਂਦਿਆਂ ਹੋਇਆਂ ਹੈਡਮਾਸਟਰ ਰਜਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਇਸ ਤਰ੍ਹਾਂ ਲੱਭਿਆ ਹੋਇਆ ਕੀਮਤੀ ਮੋਬਾਇਲ ਵਾਪਸ ਮਾਲਕ ਪਾਸ ਪਹੁੰਚਦਾ ਕਰ ਦਿੱਤਾ ਗਿਆ। ਇਸ ਮੌਕੇ ਮਾਪੇ ਅਧਿਆਪਕ ਮਿਲਣੀ ਦੌਰਾਨ ਬੱਚੇ ਦੇ ਪਰਿਵਾਰ ਨੂੰ ਸਮੂਹ ਸਕੂਲ ਸਟਾਫ਼ ਨੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ’ਚ ਰਿਸ਼ੀ ਮਾਡਲ ਸਕੂਲ ਦੇ ਖਿਡਾਰੀਆਂ ਦੀ ਸਰਦਾਰੀ ਅਗਲੀ ਖ਼ਬਰ ਕੋਟਕਪੂਰਾ ਦੀ ਦਾਣਾ ਮੰਡੀ ’ਚ ਬਾਸਮਤੀ ਅਤੇ ਰਵਾਇਤੀ ਝੋਨੇ ਦੀ ਹੋ ਰਹੀ ਹੈ ਨਾਲੋ-ਨਾਲ ਖ਼ਰੀਦ-ਬਾਸਮਤੀ 4400 ਨੂੰ ਵਿਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।