6.60 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ
ਕੋਟਕਪੂਰਾ, 9 ਅਕਤੂਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਸਮੇਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਬਿਜਲੀ ਗਰਿੱਡ ਦੇਵੀਵਾਲਾ ਰੋਡ ਕੋਟਕਪੂਰਾ ਪਾਸ ਪੁੱਜੀ ਤਾਂ ਸਾਹਮਣੇ ਤੋਂ ਦੋ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ। ਜਿਨ੍ਹਾਂ ਵਿਚੋਂ ਇਕ ਨੌਜਵਾਨ ਦੇ ਹੱਥ ਵਿਚ ਮੋਮੀ ਲਿਫ਼ਾਫ਼ੀ ਫੜੀ ਹੋਈ ਸੀ ਅਤੇ ਦੂਸਰਾ ਨੌਜਵਾਨ ਉਸ ਵਿਚੋਂ ਕੁਝ ਕੱਢ ਰਿਹਾ ਸੀ।
ਅਜੀਤ ਡੈਸਕ
10-10-2026