11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਇਕਾਈ ਮਲੋਟ ਦੀ ਮਹੀਨਾਵਾਰ ਮੀਟਿੰਗ ਹੋਈ

ਮਲੋਟ, 9 ਅਕਤੂਬਰ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਇਕਾਈ ਮਲੋਟ ਦੀ ਮਹੀਨਾਵਾਰ ਮੀਟਿੰਗ ਮਨੋਹਰ ਲਾਲ ਸ਼ਰਮਾ ਦੀ ਅਗਵਾਈ ਵਿਚ ਸ:ਸ:ਸ:ਸ: ਮਲੋਟ ਵਿਖੇ ਹੋਈ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਗੱਲਬਾਤ ਲਈ ਮਿਥੀ ਮਿਤੀ 10 ਅਕਤੂਬਰ ਆਉਣ ਵਾਲੀ ਹੈ ਪਰ ਸਰਕਾਰ ਵਲੋਂ ਮੀਟਿੰਗ ਲਈ ਕੋਈ ਸੱਦਾ ਪੱਤਰ ਸਾਂਝੇ ਮੋਰਚੇ ਨੂੰ ਪ੍ਰਾਪਤ ਨਹੀਂ ਹੋਇਆ।

ਅਜੀਤ ਡੈਸਕ 10-10-2026
ਮਲੋਟ, 9 ਅਕਤੂਬਰ (ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਇਕਾਈ ਮਲੋਟ ਦੀ ਮਹੀਨਾਵਾਰ ਮੀਟਿੰਗ ਮਨੋਹਰ ਲਾਲ ਸ਼ਰਮਾ ਦੀ ਅਗਵਾਈ ਵਿਚ ਸ:ਸ:ਸ:ਸ: ਮਲੋਟ ਵਿਖੇ ਹੋਈ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਗੱਲਬਾਤ ਲਈ ਮਿਥੀ ਮਿਤੀ 10 ਅਕਤੂਬਰ ਆਉਣ ਵਾਲੀ ਹੈ ਪਰ ਸਰਕਾਰ ਵਲੋਂ ਮੀਟਿੰਗ ਲਈ ਕੋਈ ਸੱਦਾ ਪੱਤਰ ਸਾਂਝੇ ਮੋਰਚੇ ਨੂੰ ਪ੍ਰਾਪਤ ਨਹੀਂ ਹੋਇਆ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਸਰਕਾਰ ਦੀ ਕੋਝੀਆਂ ਚਾਲਾਂ ਦਾ ਡਟਵਾਂ ਜਵਾਬ ਦੇਣ ਲਈ ਮਿਤੀ 10/10/2026 ਨੂੰ ਸੰਗਰੂਰ ਵਿਖੇ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਮੋਰਚਾ ਵਲੋਂ ਮਹਾਂ ਰੈਲੀ ਅਤੇ ਮੁਜਾਹਰਾ ਕੀਤਾ ਜਾਣਾ ਹੈ। ਗੁਰਚਰਨ ਸਿੰਘ ਬੁੱਟਰ ਵਲੋਂ ਸਾਥੀਆਂ ਨੂੰ ਵੱਡੀ ਗਿਣਤੀ ਵਿਚ ਮਹਾਂ ਰੈਲੀ ਵਿਚ ਪਹੁੰਚ ਕੇ ਸਰਕਾਰ ਉਪਰ ਲਗਾਤਾਰ ਦਬਾਅ ਬਣਾਈ ਰੱਖਣਾ ਦੀ ਅਪੀਲ ਕੀਤੀ। ਗੁਰਚਰਨ ਸਿੰਘ ਨੇ ਮੁਲਾਜਮ ਮੰਗਾ ਨੂੰ ਮਨਵਾਉਣ ਲਈ ਪਿੱਛਲੇ ਸਮੇਂ ਵਿਚ ਕੀਤੇ ਗਏ ਵੱਡੇ ਘੋਲਾਂ ਬਾਰੇ ਜਾਣਕਾਰੀ ਦਿੱਤੀ। ਰਾਕੇਸ਼ ਕੁਮਾਰ ਜੈਨ ਨੇ ਪੈਨਸ਼ਨ ਸਬੰਧੀ ਪੈਨਸ਼ਨਰਜ਼ ਨੂੰ ਆ ਰਹੀਆ ਔਕੜਾਂ ਦਾ ਕਿਵੇਂ ਹੱਲ ਕੀਤਾ ਜਾਣਾ ਹੈ ਬਾਰੇ ਵਿਸਥਾਰ ਨਾਲ ਗੱਲ ਕੀਤੀ। ਮੀਟਿੰਗ ਵਿਚ ਸਾਲ 2026 ਦੇ ਰਹਿੰਦੇ ਸਮੇਂ ਲਈ ਚੋਣ ਹੋਣ ਤੱਕ ਸਾਥੀ ਮਨੋਹਰ ਲਾਲ ਸ਼ਰਮਾ ਨੂੰ ਹਾਜ਼ਰ ਮੈਂਬਰਾਂ ਦੀ ਸਰਬਸੰਮਤੀ ਨਾਲ ਅੰਤਰਿਮ ਪ੍ਰਧਾਨ ਚੁਣ ਲਿਆ ਗਿਆ। ਮੀਟਿੰਗ ਵਿਚ ਬੁਲਾਰਿਆਂ ਤੋਂ ਇਲਾਵਾ ਮੁਨਸ਼ੀ ਰਾਮ, ਰਾਮ ਪਰਤਾਪ, ਮਦਨ ਲਾਲ, ਰੇਸ਼ਮ ਸਿੰਘ, ਅਨੋਖ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਪਿਰਥੀ ਸਿੰਘ ਮਾਨ, ਬੁੱਧ ਰਾਮ, ਤੇਜਿੰਦਰ ਸਿੰਘ, ਗੁਰਤੇਜ ਸਿੰਘ ਬਰਾੜ, ਹਰਜਿੰਦਰ ਸਿੰਘ ਬਰਾੜ, ਹਰਦੀਪ ਸਿੰਘ, ਰਾਮਜੀ ਦਾਸ, ਟਹਿਲ ਸਿੰਘ, ਵਿਕਰਮਜੀਤ ਸਿੰਘ ਅਤੇ ਬਲਦੇਵ ਸਿੰਘ ਸਾਹੀ ਹਾਜ਼ਰ ਸਨ।
ਪਿਛਲੀ ਖ਼ਬਰ ਜੈਤੋ ਰੈਲੀ ਅਕਾਲੀ ਵਰਕਰਾਂ ’ਚ ਨਵਾਂ ਜੋਸ਼ ਭਰੇਗੀ : ਬੀਬੀ ਅਮਰਜੀਤ ਕੌਰ ਪੰਜਗਰਾਈਂ ਅਗਲੀ ਖ਼ਬਰ ਭਗਵਾਨ ਅਗਰਸੇਨ ਜਯੰਤੀ ’ਤੇ ਰਾਸ਼ਟਰੀ ਛੁੱਟੀ ਐਲਾਨਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।