03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਖਿਆਲਾ ਹਸਪਤਾਲ ਨੂੰ ਟਰੋਮਾ ਸੈਂਟਰ ਬਣਾਉਣ ਸੰਬੰਧੀ ਸੰਘਰਸ਼ ਕਮੇਟੀ ਦੀ ਮੀਟਿੰਗ

ਮਾਨਸਾ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਖ਼ਿਆਲਾ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦਉੱਨਤ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਸੀ. ਐੱਚ.

ਅਜੀਤ ਡੈਸਕ 03-10-2026
ਮਾਨਸਾ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਖ਼ਿਆਲਾ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦਉੱਨਤ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਸੀ.ਐੱਚ.ਸੀ. ਖ਼ਿਆਲਾ ਕਲਾਂਅਪਗ੍ਰੇਡ ਕਮੇਟੀ ਦੀ ਮੀਟਿੰਗ ਹੋਈ। ਕਮੇਟੀ ਆਗੂ ਸੁੱਖੀ ਖ਼ਿਆਲਾ ਤੇ ਬਿੱਕਰ ਸਿੰਘ ਖ਼ਿਆਲਾ ਨੇ ਦੱਸਿਆ ਕਿ ਪਿਛਲੇ 4 ਮਹੀਨਿਆਂ ਤੋਂ ਇਲਾਕੇ ਦੀ ਇਸ ਅਹਿਮ ਮੰਗ ਨੂੰ ਲੈ ਕੇ ਪ੍ਰਸ਼ਾਸਨਿਕ ਅਤੇ ਸਰਕਾਰ ਪੱਧਰ ’ਤੇ ਨਿਰੰਤਰ ਪੈਰਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਿਹਤ ਮੰਤਰੀ, ਸਿਹਤ ਸਕੱਤਰ ਤੇ ਸਿਹਤ ਕਾਰਪੋਰੇਸ਼ਨ ਡਾਇਰੈਕਟਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਲਗਭਗ 60 ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਤੇ ਪਾ ਕੇ ਇਸ ਐਮਰਜੈਂਸੀ ਸਹੂਲਤ ਲਈ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ। ਕਾਬਲੇ-ਗ਼ੌਰ ਰਹੇ ਕਿ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਵਲੋਂ ਪੰਜਾਬ ਵਿਧਾਨ ਸਭਾ ਸੈਸ਼ਨ ’ਚ ਖ਼ਿਆਲਾ ਕਲਾਂ ਹਸਪਤਾਲ ਨੂੰ ਪਦਉੱਨਤ ਕਰ ਕੇ ਟਰੋਮਾ ਸੈਂਟਰ ਬਣਾਉਣ ਦੀ ਮੰਗ ਉਠਾਈ ਗਈ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲ ਵੀ ਇਲਾਕਾ ਵਾਸੀਆਂ ਦੀ ਇਹ ਮੰਗ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ 5 ਅਕਤੂਬਰ ਨੂੰ ਮੁੱਖ ਮੰਤਰੀ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਪ੍ਰੋਗਰਾਮ ‘ਸੱਥ’ ਕਰਨ ਆ ਰਹੇ ਹਨ ਤੇ ਲੋਕਾਂ ਨੂੰ ਪੂਰੀ ਆਸ ਹੈ ਕਿ ਫੇਰੀ ਦੌਰਾਨ ਭਗਵੰਤ ਮਾਨ ਖ਼ਿਆਲਾ ਕਲਾਂ ਹਸਪਤਾਲ ਨੂੰ ਅਪਗੇ੍ਰਡ ਕਰ ਕੇ ਟਰੋਮਾ ਸੈਂਟਰ ਬਣਾਉਣ ਦਾ ਐਲਾਨ ਲਾਜ਼ਮੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੰਗ ਕਿਸੇ ਸਿਆਸਤ ਤੋਂ ਪ੍ਰੇਰਿਤ ਨਹੀਂ ਸਗੋਂ ਮਾਨਵਤਾ ਦੀ ਭਲਾਈ ਤੇ ਸੜਕ ਹਾਦਸਿਆਂ ’ਚ ਜਾ ਰਹੀਆਂ ਜਾਨਾਂ ਬਚਾਉਣ ਲਈ ਹੈ। ਇਸ ਮੌਕੇ ਹੰਸ ਰਾਜ ਮੋਫ਼ਰ, ਧੰਨਾ ਮੱਲ ਗੋਇਲ, ਜਗਸੀਰ ਸਿੰਘ ਖ਼ਿਆਲਾ, ਜੀਵਨ ਜਿੰਦਲ, ਰਣਜੀਤ ਸਿੰਘ ਤਾਮਕੋਟ, ਹਰਦੀਪ ਸਿੰਘ ਜਟਾਣਾ, ਲਖਵੀਰ ਸਿੰਘ ਖ਼ਿਆਲਾ, ਕੇਵਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਕਦੀ ਚੋਰੀ ਕਰਨ ਵਾਲੇ 2 ਕਾਬੂ ਅਗਲੀ ਖ਼ਬਰ ਪੰਜਾਬ ਦੇ ਗੁਦਾਮਾਂ ’ਚੋਂ ਚਾਵਲ ਦੀ ਲਿਫ਼ਟਿੰਗ ’ਚ ਦੇਰੀ ਕੇਂਦਰ ਦੀ ਨੀਤੀ ’ਚ ਖੋਟ-ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।