03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਾਨੂੰਨੀ ਸੇਵਾਵਾਂ ਸੰਬੰਧੀ ਸੈਮੀਨਾਰ ਕਰਵਾਇਆ

ਮਲੋਟ, 2 ਅਕਤੂਬਰ (ਪਾਟਿਲ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਰਜਿ.) ਮਲੋਟ ਤੇ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਾਨੂੰਨੀ ਸੇਵਾਵਾਂ ਸੰਬੰੰਧੀ ਝਾਂਬ ਗੈਸਟ ਹਾਊਸ ਮਲੋਟ ਵਿਖੇ ਜ਼ਿਲ੍ਹਾ ਕੋਆਰਡੀਨੇਟਰ ਡਾ.

ਅਜੀਤ ਡੈਸਕ 03-10-2026
ਮਲੋਟ, 2 ਅਕਤੂਬਰ (ਪਾਟਿਲ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਰਜਿ.) ਮਲੋਟ ਤੇ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਾਨੂੰਨੀ ਸੇਵਾਵਾਂ ਸੰਬੰੰਧੀ ਝਾਂਬ ਗੈਸਟ ਹਾਊਸ ਮਲੋਟ ਵਿਖੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਸੈਮੀਨਾਰ ਕਰਵਾਇਆ ਗਿਆ। ਸੀਨੀਅਰ ਵਕੀਲ ਮੇਵਾ ਰਾਮ ਤੇ ਸੀਨੀਅਰ ਵਕੀਲ ਰਜਿੰਦਰ ਕੁਮਾਰ ਵਲੋਂ ਕਾਨੂੰਨ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਮੁਫ਼ਤ ਵਕੀਲ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਦੋਵਾਂ ਪਾਰਟੀਆਂ ਦੇ ਆਪਸੀ ਸਹਿਮਤੀ ਨਾਲ ਰਾਜ਼ੀਨਾਮੇ ਕਰਾਏ ਜਾਦੇ ਹਨ। ਡਾ. ਗਿੱਲ ਨੇ ਵਕੀਲਾਂ ਦਾ ਧੰਨਵਾਦ ਕੀਤਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਕਮੇਟੀ ਨੇ ਸੀਨੀਅਰ ਸਿਟੀਜ਼ਨ ਦੀ ਆਨ-ਸ਼ਾਨ ਜਾਂ ਸਮਾਜ ’ਚ ਬੇਇੱਜਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਰਮਪਾਲ ਸਿੰਘ ਪੀ.ਐਲ.ਵੀ., ਹਰਸ਼ਰਨ ਸਿੰਘ ਰਾਜਪਾਲ, ਦੇਸਰਾਜ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ ਮੱਕੜ, ਗੁਰਚਰਨ ਸਿੰਘ ਸੋਨੀ, ਜਸਵਿੰਦਰ ਸਿੰਘ ਵਾਲੀਆ, ਜਗਜੀਤ ਸਿੰਘ ਔਲਖ, ਮਹਾਵੀਰ ਅਤੇ ਅਹੁਦੇਦਾਰ ਮੌਜੂਦ ਸਨ।
ਪਿਛਲੀ ਖ਼ਬਰ ਐਸ.ਡੀ. ਸਕੂਲ ਦੀਆਂ ਐਨ.ਸੀ.ਸੀ. ਕੈਡਿਟਾਂ ਨੇ ਰੱਸਾਕਸ਼ੀ ਮੁਕਾਬਲੇ ’ਚ ਜਿੱਤਿਆ ਸੋਨ ਤਗ਼ਮਾ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਨੈਸ਼ਨਲ ਵਲੰਟੀਅਰ ਖ਼ੂਨਦਾਨ ਦਿਵਸ ਮਨਾਇਆ ਸੜਕ ਕਿਨਾਰੇ ਧੜੱਲੇ ਨਾਲ ਬਿਜਲੀ ਚੋਰੀ ਅਤੇ ਨਾਜਾਇਜ਼ ਕਬਜ਼ੇ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।