ਬਿਜਲੀ ਘੱਟ ਆਉਣ ਕਾਰਨ ਖੇਤਾਂ ’ਚ ਪੇਪੜੀਆਂ ਬਣਨੀਆਂ ਸ਼ੁਰੂ
ਕੋਟਕਪੂਰਾ, 6 ਸਤੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਲਈ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦੇ ਵਾਅਦਿਆਂ ਅਤੇ ਦਾਅਵਿਆਂ ਦੇ ਉਲਟ ਕਿਸਾਨਾਂ ਨੂੰ ਮਹਿਜ਼ ਪੰਜ ਘੰਟੇ ਜਾਂ ਇਸ ਤੋਂ ਵੀ ਘੱਟ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਦੇ ਝੋਨੇ ਦੇ ਖੇਤਾਂ ’ਚ ਪੇਪੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦਾ ਸਿੱਧਾ ਅਸਰ ਫ਼ਸਲ ਦੇ ਝਾੜ ਉਪਰ ਪੈਣ ਦੀ ਪੂਰੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦਿਨਾਂ ’ਚ ਝੋਨੇ ਦੀਆਂ ਕਈ ਕਿਸਮਾਂ ਨਸਾਰੇ ’ਤੇ ਹਨ।
ਕੋਟਕਪੂਰਾ, 6 ਸਤੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਲਈ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦੇ ਵਾਅਦਿਆਂ ਅਤੇ ਦਾਅਵਿਆਂ ਦੇ ਉਲਟ ਕਿਸਾਨਾਂ ਨੂੰ ਮਹਿਜ਼ ਪੰਜ ਘੰਟੇ ਜਾਂ ਇਸ ਤੋਂ ਵੀ ਘੱਟ ਬਿਜਲੀ ਸਪਲਾਈ ਮਿਲਣ ਕਾਰਨ ਕਿਸਾਨਾਂ ਦੇ ਝੋਨੇ ਦੇ ਖੇਤਾਂ ’ਚ ਪੇਪੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦਾ ਸਿੱਧਾ ਅਸਰ ਫ਼ਸਲ ਦੇ ਝਾੜ ਉਪਰ ਪੈਣ ਦੀ ਪੂਰੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦਿਨਾਂ ’ਚ ਝੋਨੇ ਦੀਆਂ ਕਈ ਕਿਸਮਾਂ ਨਸਾਰੇ ’ਤੇ ਹਨ। ਇਨ੍ਹਾਂ ਦਿਨਾਂ ’ਚ ਝੋਨੇ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ। ਪਰ ਬਿਜਲੀ ਘੱਟ ਆਉਣ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਇਲਾਕਿਆ ਵਾਂਗ ਕੋਟਕਪੂਰਾ ’ਚ ਵੀ ਇਸ ਵਾਰ ਬਾਰਸ਼ ਨਾਮਾਤਰ ਹੋਈ ਹੈ। ਖੇਤੀ ਸੈਕਟਰ ’ਚ ਪਾਵਰਕੱਟ ਲੱਗਣ ਕਾਰਨ ਇਨ੍ਹਾਂ ਦਿਨਾਂ ’ਚ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਬੀੜ ਸਿੱਖਾਂ ਵਾਲਾ ਦੇ ਕਿਸਾਨ ਅਤੇ ਸੇਵਾ ਮੁਕਤ ਲੈਕਚਰਾਰ ਚਮਕੌਰ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲਾਂ ਨੂੰ ਧਿਆਨ ’ਚ ਰੱਖਦੇ ਹੋਏ ਖੇਤੀ ਸੈਕਟਰ ਲਈ ਲਗਾਤਾਰ ਪੂਰੀ ਬਿਜਲੀ ਸਪਲਾਈ ਦਿੱਤੀ ਜਾਵੇ।