24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜੈਨ ਭਾਰਤੀ ਮਹਾਸਾਧਵੀ ਸ੍ਰੀ ਸੁਸ਼ੀਲ ਕੁਮਾਰੀ ਮਹਾਰਾਜ ਅਤੇ ਉਨ੍ਹਾਂ ਦੀਆਂ ਸੁਸ਼ਿਸ਼ਿਆਵਾਂ। ਰਾਮਾਂ ਵਿਚ ਮਹਾਸਾਧਵੀ ਸ੍ਰੀ ਮਥੁਰਾ ਦੇਵੀ, ਸ੍ਰੀ ਸੁੰਦਰੀ ਮਹਾਰਾਜ ਅਤੇ ਮਹਾਸਾਧਵੀ ਸੁਸ਼ੀਲ ਕੁਮਾਰੀ ਮਹਾਰਾਜ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ

ਰਾਮਾਂ ਮੰਡੀ, 23 ਅਗਸਤ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਖੇ ਅੱਜ ਤ੍ਰਿਵੇਣੀ ਜਨਮ ਉਤਸਵ ਸ਼ਰਧਾ, ਭਗਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਾਸਾਧਵੀ ਸ੍ਰੀ ਮਥੁਰਾ ਦੇਵੀ ਮਹਾਰਾਜ ਦਾ 145ਵਾਂ, ਸ੍ਰੀ ਸੁੰਦਰੀ ਮਹਾਰਾਜ ਦਾ 101ਵਾਂ ਅਤੇ ਜੈਨ ਭਾਰਤੀ ਮਹਾਸਾਧਵੀ ਸ੍ਰੀ ਸੁਸ਼ੀਲ ਕੁਮਾਰੀ ਮਹਾਰਾਜ ਦਾ 76ਵਾਂ ਜਨਮ ਦਿਵਸ ਬੜੀ ਸ਼ਰਧਾ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ।

ਅਜੀਤ ਡੈਸਕ 24-08-2026
ਰਾਮਾਂ ਮੰਡੀ, 23 ਅਗਸਤ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਖੇ ਅੱਜ ਤ੍ਰਿਵੇਣੀ ਜਨਮ ਉਤਸਵ ਸ਼ਰਧਾ, ਭਗਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਾਸਾਧਵੀ ਸ੍ਰੀ ਮਥੁਰਾ ਦੇਵੀ ਮਹਾਰਾਜ ਦਾ 145ਵਾਂ, ਸ੍ਰੀ ਸੁੰਦਰੀ ਮਹਾਰਾਜ ਦਾ 101ਵਾਂ ਅਤੇ ਜੈਨ ਭਾਰਤੀ ਮਹਾਸਾਧਵੀ ਸ੍ਰੀ ਸੁਸ਼ੀਲ ਕੁਮਾਰੀ ਮਹਾਰਾਜ ਦਾ 76ਵਾਂ ਜਨਮ ਦਿਵਸ ਬੜੀ ਸ਼ਰਧਾ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਜੈਨ ਸਥਾਨਕ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਰਿਹਾ। ਪ੍ਰੋਗਰਾਮ ਵਿਚ ਡੀ.ਏ.ਵੀ. ਅਤੇ ਸਟਾਰ ਪਲੱਸ ਸਕੂਲ ਦੇ ਬੱਚਿਆਂ ਨੇ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਧਰਮ, ਸੰਸਕਾਰ ਅਤੇ ਸੱਭਿਆਚਾਰ ਦੀ ਸੁੰਦਰ ਝਲਕ ਪੇਸ਼ ਕੀਤੀ। ਤਰੁਣੀ ਮੰਡਲ ਦੀਆਂ ਮੈਂਬਰਾਂ ਨੇ ਭਾਵਪੂਰਨ ਵਧਾਈ ਗੀਤ ਪੇਸ਼ ਕਰਕੇ ਮਹਾਸਾਧਵੀ ਸੁਸ਼ੀਲ ਕੁਮਾਰੀ ਮਹਾਰਾਜ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸ਼ਰਧਾਲੂਆਂ ਨੇ ਉਨ੍ਹਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਨਿਰੰਤਰ ਧਰਮ ਪ੍ਰਭਾਵਨਾ ਲਈ ਮੰਗਲ ਕਾਮਨਾ ਕੀਤੀ। ਸਮਾਗਮ ਵਿਚ ਰਾਮਾਂ ਤੋਂ ਇਲਾਵਾ ਪਦਮਪੁਰ ਸ੍ਰੀ ਸੰਘ , ਬਾਘਾ ਪੁਰਾਣਾ, ਪੁਰਖਾਸ, ਸਿਰਸਾ, ਬਠਿੰਡਾ, ਸ੍ਰੀ ਗੰਗਾਨਗਰ, ਰੱਤੇਵਾਲਾ ਅਤੇ ਬੁਢਲਾਡਾ ਸਮੇਤ ਵੱਖ-ਵੱਖ ਸਥਾਨਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ। ਇਸ ਦੌਰਾਨ ਮਹਾਸਾਧਵੀ ਸੁਸ਼ੀਲ ਕੁਮਾਰੀ ਮਹਾਰਾਜ ਨੇ ਪਦਮਪੁਰ ਸ੍ਰੀ ਸੰਘ ਦੀ ਬੇਨਤੀ ਸਵੀਕਾਰ ਕਰਦਿਆਂ ਸਾਲ 2027 ਦਾ ਚਾਤੁਰਮਾਸ ਪਦਮਪੁਰ ਸ੍ਰੀ ਸੰਘ ਨੂੰ ਪ੍ਰਦਾਨ ਕੀਤਾ। ਜੈਨ ਸਾਧਵੀ ਅਤੇ ਪ੍ਰਵਚਨ ਪ੍ਰਭਾਵਿਕਾ ਡਾ. ਸ਼ੁਭਿਤਾ ਜੀ ਮਹਾਰਾਜ ਨੇ ਕਿਹਾ ਕਿ ਸੰਤਾਂ ਦਾ ਜੀਵਨ ਸਮਾਜ ਨੂੰ ਸੱਚ, ਅਹਿੰਸਾ, ਸੰਜਮ, ਤਿਆਗ ਅਤੇ ਸਦਾਚਾਰ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸੰਤਾਂ ਦੇ ਉਪਦੇਸ਼ਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਹਲਕਾ ਭੁੱਚੋ ’ਚ ਸਰਗਰਮੀਆਂ ਕੀਤੀਆਂ ਤੇਜ਼ ਘਰਾਂ ’ ਚ ਨਿਰਾਸ਼ ਹੋ ਕੇ ਬੈਠੇ ਪਾਰਟੀ ਵਰਕਰਾਂ ਨ... ਅਗਲੀ ਖ਼ਬਰ ਪਿੰਡਾਂ ’ਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਅਹਿਮ ਯਤਨ ਹੋਣਗੇ-ਬਿੱਟੀ ਸੇਲਬਰਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।