24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡ ਸੰਗਤ ਕਲਾਂ ਵਿਖੇ ਤੀਰਥ ਯਾਤਰਾ ਯੋਜਨਾ ਦੌਰਾਨ ਬੱਸਾਂ ਦੀ ਘਾਟ ਕਾਰਨ ਹੋਇਆ ਵਿਵਾਦ

ਸੰਗਤ ਮੰਡੀ, 23 ਅਗਸਤ (ਅੰਮ੍ਰਿਤਪਾਲ ਸ਼ਰਮਾ)- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਸੰਗਤ ਕਲਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਅੱਜ ਭਾਰੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਗਤ ਮੰਡੀ ਤੋਂ ਸ਼ਰਧਾਲੂਆਂ ਦਾ ਜਥਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਲਈ ਰਵਾਨਾ ਹੋਣਾ ਸੀ ਪ੍ਰੰਤੂ ਯਾਤਰਾ ਲਈ ਬੱਸਾਂ ਘੱਟ ਅਤੇ ਯਾਤਰੀ ਵੱਧ ਹੋਣ ਕਾਰਨ ਮੌਕੇ ‘ਤੇ ਮਾਹੌਲ ਵਿਵਾਦਪੂਰਨ ਬਣ ਗਿਆ, ਜਿਸ ਕਾਰਨ ਕਈ ਯਾਤਰੀ ਯਾਤਰਾ ਤੋਂ ਵਾਂਝੇ ਰਹਿ ਗਏ।

ਤੀਰਥ ਯਾਤਰਾ ਲਈ ਤਿਆਰ ਖੜ੍ਹੇ ਪਿੰਡ ਸੰਗਤ ਕਲਾਂ ਵਾਸੀ। ਤਸਵੀਰ: ਅੰਮ੍ਰਿਤਪਾਲ ਸ਼ਰਮਾ 24-08-2026
ਸੰਗਤ ਮੰਡੀ, 23 ਅਗਸਤ (ਅੰਮ੍ਰਿਤਪਾਲ ਸ਼ਰਮਾ)- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਸੰਗਤ ਕਲਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਅੱਜ ਭਾਰੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਗਤ ਮੰਡੀ ਤੋਂ ਸ਼ਰਧਾਲੂਆਂ ਦਾ ਜਥਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਲਈ ਰਵਾਨਾ ਹੋਣਾ ਸੀ ਪ੍ਰੰਤੂ ਯਾਤਰਾ ਲਈ ਬੱਸਾਂ ਘੱਟ ਅਤੇ ਯਾਤਰੀ ਵੱਧ ਹੋਣ ਕਾਰਨ ਮੌਕੇ ‘ਤੇ ਮਾਹੌਲ ਵਿਵਾਦਪੂਰਨ ਬਣ ਗਿਆ, ਜਿਸ ਕਾਰਨ ਕਈ ਯਾਤਰੀ ਯਾਤਰਾ ਤੋਂ ਵਾਂਝੇ ਰਹਿ ਗਏ। ਪਿੰਡ ਵਾਸੀ ਬਿੱਕਰ ਸਿੰਘ ਖ਼ਾਲਸਾ, ਕਰਮਜੀਤ ਕੌਰ, ਜਗਵੰਤ ਸਿੰਘ, ਸੁਖਜੀਤ ਕੌਰ, ਚਾਨਣ ਸਿੰਘ, ਦਰਬਾਰਾ ਸਿੰਘ ਅਤੇ ਜੱਗਾ ਸਿੰਘ ਸਮੇਤ ਕਈ ਹੋਰਾਂ ਨੇ ਦੱਸਿਆ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਅਤੇ ਸਥਾਨਕ ਪੱਧਰ ‘ਤੇ ਹੋ ਰਹੀ ਪੱਖਪਾਤੀ ਰਾਜਨੀਤੀ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਭਾਈਆਣਾ ਸਾਹਿਬ ਵਿਖੇ ਬਣੀ ਸੂਚੀ ਅਨੁਸਾਰ 51 ਯਾਤਰੀ ਉਥੇ ਪਹੁੰਚੇ ਸਨ ਪ੍ਰੰਤੂ ਦੂਸਰੇ ਗੁਰਦੁਆਰਾ ਸ੍ਰੀ ਦਸਮੇਸ਼ ਮਾਰਗ ਸਾਹਿਬ ਤੋਂ ਜੋ ਦੋ ਬੱਸਾਂ ਰਵਾਨਾ ਕੀਤੀਆਂ ਸਨ, ਉਸ ਤੋਂ ਬਾਕੀ ਰਹਿੰਦੇ 20 ਵਿਅਕਤੀਆਂ ਨੂੰ ਉਨ੍ਹਾਂ ਦੀ ਬੱਸ ‘ਚ ਸਵਾਰ ਕਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਦੀ ਬੱਸ ਦੇ 31 ਯਾਤਰੀਆਂ ਨੂੰ ਬਾਅਦ ‘ਚ ਭੇਜੇ ਜਾਣ ਦਾ ਆਖਿਆ ਗਿਆ ਤਾਂ ਬਾਕੀਆਂ ਨੇ ਵੀ ਜਾਣ ਤੋਂ ਸਾਫ਼ ਇਨਕਾਰ ਕਰਦੇ ਕਿਹਾ ਕਿ ਜੇਕਰ ਸਾਰੇ 51 ਯਾਤਰੀਆਂ ਨੂੰ ਲਿਜਾਣਾ ਹੈ ਤਾਂ ਉਹ ਜਾਣ ਲਈ ਤਿਆਰ ਹਨ ਨਹੀਂ ਤਾਂ ਕੋਈ ਵੀ ਨਹੀਂ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਯਾਤਰੀਆਂ ਦੀ ਗਿਣਤੀ ਅਨੁਸਾਰ ਬੱਸਾਂ ਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਅਤੇ ਸਿਫ਼ਾਰਸ਼ੀ ਲੋਕਾਂ ਨੂੰ ਪਹਿਲ ਦੇ ਕੇ ਕਈ ਯਾਤਰੀਆਂ ਨੂੰ ਦਰਸ਼ਨਾ ਤੋਂ ਵਾਂਝੇ ਕਰ ਦਿੱਤਾ ਹੈ। ਸ਼ਰਧਾਲੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯੋਜਨਾ ਵਿਚ ਪੱਖਪਾਤੀ ਦਖ਼ਲ-ਅੰਦਾਜ਼ੀ ਬੰਦ ਕੀਤੀ ਜਾਵੇ ਤਾਂ ਜੋ ਕੋਈ ਵੀ ਸ਼ਰਧਾਲੂ ਦਰਸ਼ਨਾਂ ਤੋਂ ਵਾਂਝਾ ਨਾ ਰਹੇ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਵਲੋਂ ਝੁਨੀਰ ਥਾਣੇ ਦਾ ਘਿਰਾਓ ਅਗਲੀ ਖ਼ਬਰ ਤੁੰਗਵਾਲੀ ਦੀਆਂ ਜ਼ਿਲ੍ਹਾ ਸਕੂਲ ਖੇਡਾਂ ਵਿਚ ਮੰਡੀ ਫੂਲ, ਮੌੜ, ਤਲਵੰਡੀ ਸਾਬੋ ਤੇ ਸੰਗਤ ਜ਼ੋਨ ਨੇ ਮਾਰੀਆਂ ਬਾਜ਼ੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।