24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਨਵੀਂ ਚੁਣੀ ਨਗਰ ਪੰਚਾਇਤ ਕੋਟਸ਼ਮੀਰ ਨੇ ਤੀਆਂ ਦਾ ਤਿਉਹਾਰ ਮਨਾਇਆ

ਕੋਟਫੱਤਾ , 23 ਅਗਸਤ ( ਰਣਜੀਤ ਸਿੰਘ ਬੁੱਟਰ )- ਨਵੀਂ ਬਣੀ ਨਗਰ ਪੰਚਾਇਤ ਕੋਟਸ਼ਮੀਰ ਵਲੋਂ ਆਪਣਾ ਪਹਿਲਾ ਫੰਕਸ਼ਨ ਤੀਆਂ ਦੇ ਤਿਉਹਾਰ ਦੇ ਰੂਪ ਵਿਚ ਮਨਾਇਆ ਗਿਆ । ਵਾਰਡ ਨੰਬਰ 12 ਤੋਂ ਕੌਂਸਲਰ ਸੰਦੀਪ ਸਿੰਘ ਸੰਧੂ ਦੀ ਮਿਹਨਤ ਸਦਕਾ ਇਕੱਤਰ ਨਗਰ ਖ਼ਾਸਕਰ ਵਾਰਡ ਨੰਬਰ 12 ਦੀਆਂ ਲੜਕੀਆਂ ਤੇ ਔਰਤਾਂ ਨੇ ਸਾਵਣ ਮਹੀਨੇ ਦੇ ਆਖ਼ਰੀ ਦਿਨ ਤੀਆਂ ਦੇ ਤਿਉਹਾਰ ਨੂੰ ਨਗਰ ਪੰਚਾਇਤ ਪ੍ਰਧਾਨ ਜਸਵਿੰਦਰ ਕੌਰ ( ਮਾਤਾ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ) ਦੀ ਅਗਵਾਈ ‘ ਚ ਪੂਰੇ ਜੋਸ਼ - ਖਰੋਸ਼ ਨਾਲ ਮਨਾਇਆ ।

ਅਜੀਤ ਡੈਸਕ 24-08-2026
ਕੋਟਫੱਤਾ , 23 ਅਗਸਤ ( ਰਣਜੀਤ ਸਿੰਘ ਬੁੱਟਰ )- ਨਵੀਂ ਬਣੀ ਨਗਰ ਪੰਚਾਇਤ ਕੋਟਸ਼ਮੀਰ ਵਲੋਂ ਆਪਣਾ ਪਹਿਲਾ ਫੰਕਸ਼ਨ ਤੀਆਂ ਦੇ ਤਿਉਹਾਰ ਦੇ ਰੂਪ ਵਿਚ ਮਨਾਇਆ ਗਿਆ । ਵਾਰਡ ਨੰਬਰ 12 ਤੋਂ ਕੌਂਸਲਰ ਸੰਦੀਪ ਸਿੰਘ ਸੰਧੂ ਦੀ ਮਿਹਨਤ ਸਦਕਾ ਇਕੱਤਰ ਨਗਰ ਖ਼ਾਸਕਰ ਵਾਰਡ ਨੰਬਰ 12 ਦੀਆਂ ਲੜਕੀਆਂ ਤੇ ਔਰਤਾਂ ਨੇ ਸਾਵਣ ਮਹੀਨੇ ਦੇ ਆਖ਼ਰੀ ਦਿਨ ਤੀਆਂ ਦੇ ਤਿਉਹਾਰ ਨੂੰ ਨਗਰ ਪੰਚਾਇਤ ਪ੍ਰਧਾਨ ਜਸਵਿੰਦਰ ਕੌਰ ( ਮਾਤਾ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ) ਦੀ ਅਗਵਾਈ ‘ ਚ ਪੂਰੇ ਜੋਸ਼ - ਖਰੋਸ਼ ਨਾਲ ਮਨਾਇਆ । ਔਰਤਾਂ ਤੇ ਲੜਕੀਆਂ ਨੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਬੋਲੀਆਂ ਤੇ ਗਿੱਧਾ ਪਾ ਕੇ ਤਿਉਹਾਰ ਨੂੰ ਚਾਰ ਚੰਦ ਲਗਾ ਦਿੱਤੇ । ਨਗਰ ਪੰਚਾਇਤ ਵਲੋਂ ਔਰਤਾਂ ਤੇ ਲੜਕੀਆਂ ਲਈ ਖੀਰ ਤੇ ਮਾਲ ਪੂੜੇ ਤਿਆਰ ਕੀਤੇ ਗਏ । ਨਗਰ ਪੰਚਾਇਤ ਪ੍ਰਧਾਨ ਜਸਵਿੰਦਰ ਕੌਰ , ਮੀਤ ਪ੍ਰਧਾਨ ਸੁਖਵਿੰਦਰ ਕੌਰ , ਕੌਂਸਲਰ ਮਨਜੀਤ ਕੌਰ , ਕੌਂਸਲਰ ਪ੍ਰੀਤੀ ਕੌਰ , ਕੌਂਸਲਰ ਜਸਦੀਪ ਕੌਰ ਅਤੇ ਆਂਗਣਵਾੜੀ ਵਰਕਰ ਕੁਲਵਿੰਦਰ ਕੌਰ ਨੇ ਨਗਰ ਦੀਆਂ ਔਰਤਾਂ ਤੇ ਲੜਕੀਆਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ । ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ , ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ , ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਕੋਟਸ਼ਮੀਰ , ਕੌਂਸਲਰ ਪਰਮਜੀਤ ਸਿੰਘ ਪੰਮਾ , ਕੌਂਸਲਰ ਸੁਖਪਾਲ ਸਿੰਘ ਗ੍ਰੰਥੀ , ਕੌਂਸਲਰ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ , ਕੌਂਸਲਰ ਰਾਮ ਸਿੰਘ ਮਾਨ ਕੌਂਸਲਰ ਗੋਬਿੰਦ ਸਿੰਘ ਤੋਂ ਇਲਾਵਾ ਸਵਰਨ ਸਿੰਘ ਸ਼ਰਨੀ , ਮਨਪ੍ਰੀਤ ਸਿੰਘ ਮਨਾ , ਸਾਬਕਾ ਪੰਚ ਹਰਭਜਨ ਸਿੰਘ , ਡਾਕਟਰ ਗੁਰਨੈਬ ਸਿੰਘ , ਗਰਜੋਤ ਸਿੰਘ ਸੰਧੂ , ਜੱਗਾ ਸਿੰਘ ਫੂਲ ਵਾਲੇ , ਵਿੱਕੀ ਸਿੱਧੂ ਸ਼ਮੀਰਿਆ , ਸਾਬਕਾ ਕੌਂਸਲਰ ਮੁਕੰਦ ਸਿੰਘ ਅਤੇ ਡਾਕਟਰ ਨਿਰਮਲ ਸਿੰਘ ਮਾਨ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਬੂਟਾ ਸਿੰਘ ਜਲਾਲ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਥਾਪੇ ਟਕਸਾਲੀ ਆਪ ਆਗੂਆਂ ‘ ਚ ਖ਼ੁਸ਼ੀ ਦਾ ਮਾਹੌਲ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬੁਢਲਾਡਾ ਨੇ ਬੀ.ਡੀ.ਪੀ.ਓ ਦਫ਼ਤਰ ਵਿਖੇ 200 ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।