19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਦੀਆਂ ਮੰਗਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਕੀਤੀਆਂ ਜਾਣਗੀਆਂ ਸ਼ਾਮਿਲ-ਡਾ. ਸੁਨੀਲ ਪੁਆਰ

ਅਜਨਾਲਾ, 18 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਪੱਧਰੀ ਸੰਮੇਲਨ ਅੱਜ ਐੱਮ. ਆਰ.

ਅਜੀਤ ਡੈਸਕ 19-11-2026
ਅਜਨਾਲਾ, 18 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਪੱਧਰੀ ਸੰਮੇਲਨ ਅੱਜ ਐੱਮ.ਆਰ. ਪੈਲੇਸ ਅਜਨਾਲਾ ਵਿਖੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੰਮੇਲਨ ਵਿਚ ਸੰਗਠਨ ਦੇ ਕੌਮੀ ਪ੍ਰਧਾਨ ਡਾ. ਸੁਨੀਲ ਪੁਆਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸੁਨੀਲ ਪੁਆਰ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵਲੋਂ ਸੂਬੇ ਦੇ ਹਰ ਜ਼ਿਲ੍ਹੇ ਵਿਚ ਜਾ ਕੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਸੁਝਾਅ ਇਕੱਠੇ ਕੀਤੇ ਜਾਣਗੇ। ਇਨ੍ਹਾਂ ਸੁਝਾਵਾਂ ਨੂੰ ਕਾਂਗਰਸ ਪਾਰਟੀ ਦੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇਗਾ । ਇਸ ਮੌਕੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਲੋਕਤੰਤਰ ਦੀ ਨੀਂਹ ਹਨ ਅਤੇ ਕਾਂਗਰਸ ਸਰਕਾਰ ਨੇ ਹਮੇਸ਼ਾ ਇਨ੍ਹਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਲੋਕਤੰਤਰ ਦੀ ਮਜ਼ਬੂਤ ਨੀਂਹ ਹੈ ਅਤੇ ਪਿੰਡਾਂ ਦੇ ਵਿਕਾਸ ਵਿੱਚ ਪੰਚਾਇਤਾਂ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕੰਵਰਪ੍ਰਤਾਪ ਸਿੰਘ ਅਜਨਾਲਾ ਅਤੇ ਜ਼ਿਲ੍ਹਾ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ ਵਲੋਂ ਕੌਮੀ ਪ੍ਰਧਾਨ ਡਾ: ਸੁਨੀਲ ਪੁਆਰ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਸਮੇਤ ਹੋਰਨਾ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਵਰਪ੍ਰਤਾਪ ਸਿੰਘ ਅਜਨਾਲਾ, ਐਡਵੋਕੇਟ ਜਸਪ੍ਰੀਤ ਸਿੰਘ ਪੰਜਾਬ ਪ੍ਰਧਾਨ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਬੌਬੀ, ਗੁਰਮੀਤ ਸਿੰਘ ਨਾਗਪਾਲ ਜਰਨਲ ਸਕੱਤਰ ਪੰਜਾਬ, ਰਾਣਾ ਰਣਜੀਤ ਸਿੰਘ ਭੱਖਾ ਜ਼ਿਲ੍ਹਾ ਪ੍ਰਧਾਨ, ਸੋਨੂੰ ਜਾਫ਼ਰ, ਅਹਿਮਦ ਸ਼ਮਸ਼ਾਨ, ਰਜਿੰਦਰ ਕੌਰ ਬੱਲੂਆਣਾ, ਅਮਨਦੀਪ ਕੌਰ ਢੋਲੇਵਾਲ, ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ, ਬਲਾਕ ਪ੍ਰਧਾਨ ਅਰਵਿੰਦਰਪਾਲ ਸਿੰਘ ਜੈਂਟੀ, ਸਾਬਕਾ ਪ੍ਰਧਾਨ ਦੀਪਕ ਅਰੋੜਾ ਇਲੈਕਟਰੋਨਿਕ ਵਾਲੇ, ਸਾਬਕਾ ਚੇਅਰਮੈਨ ਦਲਜੀਤ ਸਿੰਘ ਸੋਨੂੰ, ਸਾਬਕਾ ਚੇਅਰਮੈਨ ਹਰਪਾਲ ਸਿੰਘ ਖਾਨੋਵਾਲ, ਸਾਬਕਾ ਬਲਾਕ ਪ੍ਰਧਾਨ ਰਾਜਬੀਰ ਸਿੰਘ ਮੱਧੂਛਾਂਗਾ, ਸਾਬਕਾ ਕੌਂਸਲਰ ਗੁਰਦੇਵ ਸਿੰਘ ਨਿੱਜਰ, ਯੂਥ ਕਾਂਗਰਸ ਹਲਕਾ ਪ੍ਰਧਾਨ ਸਰਬਜੋਤ ਸਿੰਘ ਮਾਹਲ, ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਅਮਨਦੀਪ ਸਿੰਘ ਮਾਛੀਵਾਹਲਾ, ਸੰਨੀ ਨਿੱਝਰ ਅਜਨਾਲਾ, ਮਨਬੀਰ ਸਿੰਘ ਸੈਂਸਰਾ, ਗੁਰਿੰਦਰਬੀਰ ਸਿੰਘ ਮਾਹਲ, ਸਰਪੰਚ ਕਾਲਾ ਭੂਰੇਗਿੱਲ, ਅਮਨਦੀਪ ਸਿੰਘ ਜੱਸੜ, ਬਲਾਕ ਪ੍ਰਧਾਨ ਐਸ.ਸੀ ਵਿੰਗ ਮਸਤਾਨ ਸਾਰੰਗਦੇਵ, ਬਲਜੀਤ ਸਿੰਘ ਸਲੇਮਪੁਰਾ, ਸੋਨੂੰ ਮਾਕੋਵਾਲ, ਆੜ੍ਹਤੀ ਰਵੀ ਬੱਲ ਹਰੜ, ਮਾਸਟਰ ਬਲਵਿੰਦਰ ਸਿੰਘ ਜਗਦੇਵ ਖੁਰਦ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਗੁੱਝਾਪੀਰ, ਸਾਬਕਾ ਸਰਪੰਚ ਹਰਪਾਲ ਸਿੰਘ ਹਾਸ਼ਮਪੁਰਾ, ਅਮਨਪ੍ਰੀਤ ਸਿੰਘ ਡਿਆਲ ਭੱਟੀ, ਹਰਪ੍ਰੀਤ ਸਿੰਘ ਸੈਸਰਾ, ਸ਼ੁਭ ਸਿਰਸਾ, ਦਿਲਬਾਗ ਸਿਰਸਾ, ਜਗਰੂਪ ਸਿੰਘ ਨੰਗਲ, ਲਵਲੀ ਸ਼ਾਹ ਉਗਰ ਔਲਖ, ਗੋਲਡੀ ਚਮਿਆਰੀ, ਪਰਮਿੰਦਰ ਸਿੰਘ ਭੱਖਾ, ਗੁਰਪਿੰਦਰ ਸਿੰਘ ਮਾਹਲ, ਗੁਰਦੇਵ ਸਿੰਘ ਚਮਿਆਰੀ, ਪਰਮਜੀਤ ਸਿੰਘ ਪੰਮਾ ਸੈਦੋਗਾਜੀ, ਹਰਪਾਲ ਸਿੰਘ ਭਾਲੂ ਸਫੇਵਾਲੀਆ, ਜਸਵੀਰ ਸਿੰਘ ਢਿੱਲੋਂ ਵੰਝਾਵਾਲਾ, ਸਰਪੰਚ ਸਿੰਘ ਰਾਜਪਾਲ ਮਾਕੋਵਾਲ, ਬਲਦੇਵ ਸਿੰਘ ਸਰਾਏ, ਡਾ: ਜੋਗਾ ਗੱਗੋਮਾਹਲ, ਜਸਪਿੰਦਰ ਸਿੰਘ ਘੋਨੇਵਾਲਾ, ਸ਼ਹਿਰੀ ਪ੍ਰਧਾਨ ਰਮਦਾਸ ਦਿਲਬਾਗ ਸਿੰਘ, ਪ੍ਰਧਾਨ ਸਾਹਿਲ ਭੰਡਾਰੀ, ਕੁਲਵੰਤ ਸਿੰਘ ਪਸ਼ੀਆ, ਸੂਬੇਦਾਰ ਸੁਰਜਨ ਸਿੰਘ ਧਾਰੀਵਾਲ, ਸਾਬਕਾ ਸਰਪੰਚ ਗੁਲਜਾਰ ਸਿੰਘ ਨੰਗਲ ਅੰਬ, ਜੋਗਿੰਦਰ ਸਿੰਘ ਜਗਦੇਵ ਖੁਰਦ, ਡਾ: ਸੋਨੂ ਜਗਦੇਵ ਖੁਰਦ, ਸੁਖਚੈਨ ਸਿੰਘ ਡਿਆਲ ਭੜੰਗ, ਨਰਿੰਦਰ ਸਿੰਘ ਰੋਖੇ, ਜੁਗਰਾਜ ਸਿੰਘ ਰੋਖੇ, ਬਲਤੇਜ ਸਿੰਘ ਦਿਆਲਪੁਰਾ, ਨਵਦੀਪ ਸਿੰਘ ਦਿਆਲਪੁਰਾ, ਕੰਵਲਜੀਤ ਦਿਆਲਪੁਰਾ, ਦਲਜੀਤ ਸਿੰਘ ਖਤਰਾਏ ਕਲਾਂ, ਗੁਰਬਚਨ ਸਿੰਘ ਖਤਰਾਏ ਕਲਾਂ, ਪ੍ਰਸ਼ੋਤਮ ਸਿੰਘ ਖਤਰਾਏ ਖੁਰਦ, ਬੇਅੰਤ ਸਿੰਘ ਬੱਲੜਵਾਲ, ਰੇਸ਼ਮ ਸਿੰਘ ਬੱਲੜਵਾਲ ਗੁਰਸ਼ਰਨ ਸਿੰਘ ਫਿਰਵਰੇ, ਨੰਬਰਦਾਰ ਕੁਲਵਿੰਦਰ ਸਿੰਘ ਵਿਛੋਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਰਮਜ਼ ਐਕਟ ਅਤੇ ਐਨ. ਡੀ. ਪੀ. ਐੱਸ. ਐਕਟ ਅਧੀਨ ਵੱਡੀਆਂ ਬਰਾਮਦਗੀਆਂ ਹੋਈਆਂ-ਗੁਰਪ੍ਰੀਤ ਸਿੰਘ ਭੁੱਲਰ ਅਗਲੀ ਖ਼ਬਰ ਯੂਥ ਆਗੂ ਦਰਸ਼ਨ ਸਿੰਘ ਢਿੱਲੋਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਦਾਦੀ ਜੀ ਮਾਤਾ ਚਰਨ ਕੌਰ ਦੇ ਅਕਾਲ ਚਲਾਣੇ ’ਤੇ ਬਾਪੂ ਤਰਸੇਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।