17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਭਾਈ ਜੁਗਰਾਜ ਸਿੰਘ ਨੂੰ ਦਸ਼ਮੇਸ਼ ਗੁਰਮਤਿ ਸੰਗਤਿ ਅਕੈਡਮੀ ਦੌਲੋ ਨੰਗਲ ਦੀ ਜ਼ਿੰਮੇਵਾਰੀ ਸੌਂਪੀ

ਬਾਬਾ ਬਕਾਲਾ ਸਾਹਿਬ, 16 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਜ਼ਦੀਕੀ ਪਿੰਡ ਦੌਲੋ ਨੰਗਲ ਵਿਖੇ ਸਥਿਤ ਗੁਰਦੁਆਰਾ ਢਾਬਸਰ ਸਾਹਿਬ, ਦੌਲ਼ੋ ਨੰਗਲ ਵਿਖੇ ਬਾਬਾ ਜਸਵੰਤ ਸਿੰਘ (ਮੁੱਖ ਸੇਵਾਦਾਰ ਢਾਬਸਰ ਅਕੈਡਮੀ) ਅਤੇ ਗੁਰਦੁਆਰਾ ਢਾਬਸਰ ਸਾਹਿਬ ਐਜੂਕੇਸ਼ਨਲ ਟਰੱਸਟ ਵਲੋਂ ਗੁਰਦੁਆਰਾ ਸਾਹਿਬ ਵਿਖੇ ਪਿਛਲੇ 25 ਸਾਲਾਂ ਤੋਂ ਚੱਲ ਰਹੀ ਦਸ਼ਮੇਸ਼ ਗੁਰਮਤਿ ਸੰਗਤਿ ਅਕੈਡਮੀ ਦੌਲੋ ਨੰਗਲ ਦੀ ਜ਼ਿੰਮੇਵਾਰੀ ਭਾਈ ਜੁਗਰਾਜ ਸਿੰਘ ਨੂੰ ਸੌਂਪੀ ਗਈ ਅਤੇ ਵੱਖ ਵੱਖ ਨਗਰ ਦੀਆਂ ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵਲੋਂ ਭਾਈ ਜੁਗਰਾਜ ਸਿੰਘ ਨੂੰ ਸ੍ਰੀ ਸਾਹਿਬ, ਦਸਤਾਰਾਂ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਬਾਬਾ ਜਸਵੰਤ ਸਿੰਘ (ਮੁੱਖ ਸੇਵਾਦਾਰ ਢਾਬਸਰ ਅਕੈਡਮੀ) ਨੇ ਕਿਹਾ ਕਿ ਦਸ਼ਮੇਸ਼ ਗੁਰਮਤਿ ਸੰਗਤਿ ਅਕੈਡਮੀ ਦੌਲੋ ਨੰਗਲ ਨੇ ਸਮੇਂ ਸਮੇਂ ’ਤੇ ਬਹੁਤ ਗੁਣੀ ਗਿਆਨੀ, ਵਿਦਿਆਰਥੀ, ਕੀਰਤਨੀਏ, ਕਥਾਵਾਚਕ, ਸਿੰਘ ਸਾਹਿਬਾਨ ਅਤੇ ਉਸਤਾਦ, ਪੰਥ ਦੀ ਝੋਲੀ ਪਾਏ ਹਨ ਅਤੇ ਪਿਛਲੇ 25 ਸਾਲਾਂ ਤੋਂ ਇਹ ਅਕੈਡਮੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹੈ।

ਅਜੀਤ ਡੈਸਕ 17-11-2026
ਬਾਬਾ ਬਕਾਲਾ ਸਾਹਿਬ, 16 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਜ਼ਦੀਕੀ ਪਿੰਡ ਦੌਲੋ ਨੰਗਲ ਵਿਖੇ ਸਥਿਤ ਗੁਰਦੁਆਰਾ ਢਾਬਸਰ ਸਾਹਿਬ, ਦੌਲ਼ੋ ਨੰਗਲ ਵਿਖੇ ਬਾਬਾ ਜਸਵੰਤ ਸਿੰਘ (ਮੁੱਖ ਸੇਵਾਦਾਰ ਢਾਬਸਰ ਅਕੈਡਮੀ) ਅਤੇ ਗੁਰਦੁਆਰਾ ਢਾਬਸਰ ਸਾਹਿਬ ਐਜੂਕੇਸ਼ਨਲ ਟਰੱਸਟ ਵਲੋਂ ਗੁਰਦੁਆਰਾ ਸਾਹਿਬ ਵਿਖੇ ਪਿਛਲੇ 25 ਸਾਲਾਂ ਤੋਂ ਚੱਲ ਰਹੀ ਦਸ਼ਮੇਸ਼ ਗੁਰਮਤਿ ਸੰਗਤਿ ਅਕੈਡਮੀ ਦੌਲੋ ਨੰਗਲ ਦੀ ਜ਼ਿੰਮੇਵਾਰੀ ਭਾਈ ਜੁਗਰਾਜ ਸਿੰਘ ਨੂੰ ਸੌਂਪੀ ਗਈ ਅਤੇ ਵੱਖ ਵੱਖ ਨਗਰ ਦੀਆਂ ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵਲੋਂ ਭਾਈ ਜੁਗਰਾਜ ਸਿੰਘ ਨੂੰ ਸ੍ਰੀ ਸਾਹਿਬ, ਦਸਤਾਰਾਂ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਬਾਬਾ ਜਸਵੰਤ ਸਿੰਘ (ਮੁੱਖ ਸੇਵਾਦਾਰ ਢਾਬਸਰ ਅਕੈਡਮੀ) ਨੇ ਕਿਹਾ ਕਿ ਦਸ਼ਮੇਸ਼ ਗੁਰਮਤਿ ਸੰਗਤਿ ਅਕੈਡਮੀ ਦੌਲੋ ਨੰਗਲ ਨੇ ਸਮੇਂ ਸਮੇਂ ’ਤੇ ਬਹੁਤ ਗੁਣੀ ਗਿਆਨੀ, ਵਿਦਿਆਰਥੀ, ਕੀਰਤਨੀਏ, ਕਥਾਵਾਚਕ, ਸਿੰਘ ਸਾਹਿਬਾਨ ਅਤੇ ਉਸਤਾਦ, ਪੰਥ ਦੀ ਝੋਲੀ ਪਾਏ ਹਨ ਅਤੇ ਪਿਛਲੇ 25 ਸਾਲਾਂ ਤੋਂ ਇਹ ਅਕੈਡਮੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹੈ। ਭਾਈ ਜੁਗਰਾਜ ਸਿੰਘ ਨੇ ਕਿਹਾ ਕਿ ਇਹ ਸਭ ਗੁਰੂ ਘਰ ਤੋਂ ਹੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ, ਉਹ ਦਿੱਤੀ ਹੋਈ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਭਾਈ ਮੁਖਤਾਰ ਸਿੰਘ, ਭਾਈ ਗੁਰਪ੍ਰੀਤ ਸਿੰਘ ਐਮ.ਡੀ, ਭਾਈ ਰਾਮ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਗੀਰ ਸਿੰਘ, ਭਾਈ ਦਿਲਮੋਹਿਤ ਸਿੰਘ, ਡਾ: ਭੁਪਿੰਦਰ ਸਿੰਘ ਕੰਮੋਕੇ, ਭਾਈ ਹਰਵਿੰਦਰ ਸਿੰਘ, ਪ੍ਰਿੰਸੀਪਲ ਕਵਲਜੀਤ ਕੌਰ, ਭਾਈ ਹਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਧਰਮਿੰਦਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਲੋਪੋਕੇ ਵਿਖੇ ‘ਆਪ’ ਦੇ ਵਿਸ਼ਾਲ ਰੋਡ ਮਾਰਚ ਦਾ ਜ਼ੋਰਦਾਰ ਸਵਾਗਤ ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਬੱਚਿਆਂ ਵਿਚ ਰੰਗ-ਤਰੰਗ ਦੇ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।