05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਹੋਲੀ ਹਾਰਟ ਸਕੂਲ ਦੇ ਖਿਡਾਰੀਆ ਦਾ ਜਿਮਨਾਸਟਿਕ ਨੈਸ਼ਨਲ ਪ੍ਰਤੀਯੋਗਿਤਾ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਨੇ ਸੀ. ਆਈ.

ਹੋਲੀ ਹਾਰਟ ਸਕੂਲ ਦੇ ਜੇਤੂ ਖਿਡਾਰੀ ਡਾਇਰੈਕਟਰ ਅੰਜਨਾ ਸੇਠ ਨਾਲ। ਤਸਵੀਰ : ਨਿਰਮਲ ਸਟੂਡੀਓ 05-11-2026
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਨੇ ਸੀ. ਆਈ. ਐੱਸ. ਸੀ. ਈ. ਜਿਮਨਾਸਟਿਕ ਨੈਸ਼ਨਲ ਪ੍ਰਤੀਯੋਗਿਤਾ 2026-27 ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਨਾਮਣਾ ਖੱਟਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਪ੍ਰਿੰਸੀਪਲ ਵਿਕਰਮ ਸੇਠ ਨੇ ਦੱਸਿਆ ਕਿ ਸਕੂਲ ਦੀ ਅੰਡਰ -19 ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ, ਜਿਸ ’ਚ ਸਕੂਲ ਦੇ ਖਿਡਾਰੀ ਸੰਦੀਪ ਸਿੰਘ, ਪ੍ਰਭਦੀਪ ਸਿੰਘ, ਇਕਬਾਲ ਸਿੰਘ ਅਤੇ ਅਭਿਨੂਰ ਸਿੰਘ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਇਕ ਤਾਂਬਾ ਅਤੇ ਇਕ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਸੰਦੀਪ ਸਿੰਘ ਅਤੇ ਪ੍ਰਭਦੀਪ ਸਿੰਘ ਦੀ ਐੱਸ. ਜੀ. ਐੱਫ. ਆਈ. ਲਈ ਚੋਣ ਹੋਈ ਹੈ, ਜਦਕਿ ਇਕਬਾਲ ਸਿੰਘ ਨੇ ਸਟੈਂਡ ਬਾਏ ਸੂਚੀ ’ਚ ਆਪਣਾ ਨਾਮ ਦਰਜ ਕਰਵਾਇਆ। ਇਸ ਦੌਰਾਨ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਸੇਠ, ਡਾਇਰੈਕਟਰ ਵਿਕਰਮ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸਾਡੇ ਬਜ਼ੁਰਗ ਸਾਡਾ ਮਾਣ ਪ੍ਰੋਗਰਾਮ ਤਹਿਤ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਲਾਇਆ ਮੈਡੀਕਲ ਕੈਂਪ ਅਗਲੀ ਖ਼ਬਰ ਡਾ: ਸਿਹਰ ਓਮ ਪ੍ਰਕਾਸ਼ ਨੇ ਸ੍ਰੀਮਤੀ ਯੂਨੀਵਰਸ ਲਈ ਰਨਰ ਅੱਪ ਦਾ ਜਿੱਤਿਆ ਖਿਤਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।