03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰੈਸਟੋਰੈਂਟ ’ਤੇ ਗੋਲੀਆਂ ਚੱਲਣ ਦੀ ਵਾਰਦਾਤ ’ਚ ਇਨਸਾਫ਼ ਨਾ ਮਿਲਣ ’ਤੇ ਰੈਸਟੋਰੈਂਟ ਮਾਲਕ ਨੇ ਮਾਂ ਸਮੇਤ ਚੁਰਸਤੇ ’ਚ ਬੈਠ ਕੇ ਕੀਤਾ ਰੋਸ ਪ੍ਰਦਰਸ਼ਨ

ਚੌਂਕ ਮਹਿਤਾ, 2 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਕਸਬਾ ਚੌਂਕ ਮਹਿਤਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ‘ਦਿ ਗ੍ਰੈਂਡ ਬ੍ਰਿਊ ਐਂਡ ਡਾਈਨ’ ਰੈਸਟੋਰੈਂਟ ਉੱਤੇ ਗੋਲੀਆਂ ਚੱਲਣ ਦੀ ਵਾਰਦਾਤ ਵਿਚ ਇਨਸਾਫ ਨਾ ਮਿਲਣ ਨੂੰ ਲੈਕੇ ਰੈਸਟੋਰੈਂਟ ਦੇ ਮਾਲਕ ਨਵਦੀਪ ਸਿੰਘ ਵਲੋਂ ਆਪਣੀ ਮਾਂ ਦੇ ਸਮੇਤ ਚੌਂਕ ਮਹਿਤਾ ਦੇ ਚੁਰਸਤੇ ਵਿਚ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਥੇ ਗੱਲਬਾਤ ਕਰਦਿਆਂ ਪੀੜਤ ਨਵਦੀਪ ਸਿੰਘ ਨੇ ਦੱਸਿਆ ਕਿ ਬੀਤੇ 20 ਅਕਤੂਬਰ ਨੂੰ ਦਿਨ ਵੇਲੇ ਕੁਝ ਵਿਅਕਤੀ ਨੇ ਮਾਮੂਲੀ ਗੱਲ ਨੂੰ ਲੈਕੇ ਮੇਰੇ ਵਰਕਰਾਂ ਨਾਲ ਝਗੜਾ ਕੀਤਾ, ਅਤੇ ਮੈਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਚੌਂਕ ਮਹਿਤਾ ਦੇ ਚੁਰਸਤੇ ’ਚ ਬੈਠੇ ਰੈਸਟੋਰੈਂਟ ਦੇ ਮਾਲਕ ਨਵਦੀਪ ਸਿੰਘ ਤੇ ਉਨ੍ਹਾਂ ਦੇ ਮਾਤਾ ਪੱਤਰਕਾਰਾਂ ਨਾਲ ਗੱਲਬਾਤ ਮੌਕੇ। ਤਸਵੀਰ: ਧਰਮਿੰਦਰ ਸਿੰਘ ਭੰਮਰਾ 03-11-2026
ਚੌਂਕ ਮਹਿਤਾ, 2 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਕਸਬਾ ਚੌਂਕ ਮਹਿਤਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ‘ਦਿ ਗ੍ਰੈਂਡ ਬ੍ਰਿਊ ਐਂਡ ਡਾਈਨ’ ਰੈਸਟੋਰੈਂਟ ਉੱਤੇ ਗੋਲੀਆਂ ਚੱਲਣ ਦੀ ਵਾਰਦਾਤ ਵਿਚ ਇਨਸਾਫ ਨਾ ਮਿਲਣ ਨੂੰ ਲੈਕੇ ਰੈਸਟੋਰੈਂਟ ਦੇ ਮਾਲਕ ਨਵਦੀਪ ਸਿੰਘ ਵਲੋਂ ਆਪਣੀ ਮਾਂ ਦੇ ਸਮੇਤ ਚੌਂਕ ਮਹਿਤਾ ਦੇ ਚੁਰਸਤੇ ਵਿਚ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਥੇ ਗੱਲਬਾਤ ਕਰਦਿਆਂ ਪੀੜਤ ਨਵਦੀਪ ਸਿੰਘ ਨੇ ਦੱਸਿਆ ਕਿ ਬੀਤੇ 20 ਅਕਤੂਬਰ ਨੂੰ ਦਿਨ ਵੇਲੇ ਕੁਝ ਵਿਅਕਤੀ ਨੇ ਮਾਮੂਲੀ ਗੱਲ ਨੂੰ ਲੈਕੇ ਮੇਰੇ ਵਰਕਰਾਂ ਨਾਲ ਝਗੜਾ ਕੀਤਾ, ਅਤੇ ਮੈਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਠੀਕ ਉਸੇ ਰਾਤ 12 ਵਜੇ ਦੇ ਕਰੀਬ ਮੈਂ ਆਪਣੇ ਰੈਸਟੋਰੈਂਟ ਤੇ ਸੁੱਤਾ ਪਿਆ ਸੀ। ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਦ ਮੈਂ ਦੇਖਿਆ ਤਾਂ ਮੇਰੇ ਰੈਸਟੋਰੈਂਟ ਦੇ ਦਰਵਾਜ਼ੇ ਉੱਪਰ ਤਿੰਨ ਗੋਲੀਆਂ ਲੱਗੀਆਂ ਸਨ, ਜੋ ਦਰਵਾਜ਼ਾ ਚੀਰ ਕੇ ਸਿੱਧੀਆਂ ਰੈਸਟੋਰੈਂਟ ਦੇ ਅੰਦਰ ਕੰਧ ਵਿਚ ਜਾ ਲੱਗੀਆਂ। ਇਸ ਵਾਰਦਾਤ ਬਾਰੇ ਮੈਂ ਤੁਰੰਤ ਥਾਣਾ ਮਹਿਤਾ ਦੀ ਪੁਲੀਸ ਨੂੰ ਸੂਚਿਤ ਕੀਤਾ ਅਤੇ ਕਾਰਵਾਈ ਲਈ ਲਿਖਤੀ ਤੌਰ ਤੇ ਇਸ ਵਾਰਦਾਤ ਦੇ ਜਿੰਮੇਵਾਰ ਲੋਕਾਂ ਦੇ ਨਾਂ ਦਿੱਤੇ ਸਨ। ਪਰ ਪੁਲਿਸ ਨੇ ਮੇਰੇ ਵਲੋਂ ਦੱਸੇ ਵਿਅਕਤੀਆਂ ਨੂੰ ਨਾਮਜ਼ਦ ਨਹੀਂ ਕੀਤਾ, ਸਗੋਂ ਅਣਪਛਾਤੇ ਵਿਕਤੀਆਂ ਵਿਰੁੱਧ ਮੁਕਦਮਾਂ ਦਰਜ ਕਰ ਦਿੱਤਾ। ਰੈਸਟੋਰੈਂਟ ਦੇ ਮਾਲਕ ਪੀੜਤ ਨੌਜਵਾਨ ਨਵਦੀਪ ਸਿੰਘ ਨੇ ਦੱਸਿਆ ਕਿ ਮੈਨੂੰ ਅੱਜ ਵੀ ਉਨ੍ਹਾਂ ਲੋਕਾਂ ਤੋਂ ਆਪਣੀ ਜਾਨ ਦਾ ਖਤਰਾ ਹੈ, ਜਿਨ੍ਹਾਂ ਨੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ, ਲੇਕਿਨ ਥਾਣਾ ਮਹਿਤਾ ਦੀ ਪੁਲਿਸ ਪਤਾ ਨਹੀਂ ਕਿਉਂ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਦੁਕਾਨ ਦਾ ਗਾਹਕ ਬਿਲਕੁਲ ਬੰਦ ਹੈ, ਕਿਉਂਕਿ ਗੋਲੀਆਂ ਚੱਲਣ ਦੀ ਵਾਰਦਾਤ ਨੇ ਲੋਕਾਂ ਦੇ ਮਨਾਂ ਵਿਚ ਸਹਿਮ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿਚ ਆਏ ਦਿਨ ਗੋਲੀਆਂ ਚੱਲ ਰਹੀਆਂ ਹਨ, ਲੋਕਾਂ ਦੇ ਲਈ ਕਾਰੋਬਾਰ ਕਰਨਾ ਇਕ ਚਨੌਤੀ ਬਣ ਚੁੱਕਾ ਹੈ। ਪੀੜਤ ਨੌਜਵਾਨ ਨਵਦੀਪ ਸਿੰਘ ਅਤੇ ਉਸ ਦੀ ਮਾਤਾ ਦਲਬੀਰ ਕੌਰ ਨੇ ਪੁਲਿਸ ਦੇ ਆਲਾ ਅਫ਼ਸਰਾਂ ਤੋਂ ਮੰਗ ਕੀਤੀ ਕਿ ਇਸ ਵਾਰਦਾਤ ਦੇ ਜਿੰਮੇਵਾਰ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਲੋਕਾਂ ਦਾ ਪ੍ਰਸ਼ਾਸ਼ਨ ਤੋਂ ਉੱਠ ਰਿਹਾ ਵਿਸ਼ਵਾਸ ਬਰਕਰਾਰ ਰੱਖਿਆ ਜਾਵੇ। ਰੈਸਟੋਰੈਂਟ ਦੇ ਮਾਲਕ ਨਵਦੀਪ ਸਿੰਘ ਨੇ ਕਿਹਾ ਕਿ ਜਦ ਮੈਂ ਲਿਖਤੀ ਸ਼ਿਕਾਇਤ ਵਿਚ ਇਸ ਵਾਰਦਾਤ ਦੇ ਜਿੰਮੇਵਾਰ ਲੋਕਾਂ ਦੇ ਨਾਂ ਪੁਲਿਸ ਨੂੰ ਦਿੱਤੇ, ਤਾਂ ਥਾਣਾ ਮਹਿਤਾ ਦੇ ਐੱਸ.ਐੱਚ.ਓ. ਨੇ ਮੈਨੂੰ ਕਿਹਾ ਕਿ ਤੁਸੀਂ ਪਹਿਲਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸ਼ਿਕਾਇਤ ਦਿਓ, ਕਾਰਵਾਈ ਹੋਣ ਦੇ ਬਾਅਦ ਤੁਹਾਡੇ ਵਲੋਂ ਦੱਸੇ ਗਏ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਜਾਵੇਗਾ। ਪਰ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕਦਮਾਂ ਦਰਜ ਹੋਣ ਤੋਂ ਬਾਅਦ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਧਿਰ ਦੇ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਸਕਾਇਤ ਦਿੱਤੀ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਮਹਿਤਾ ਪੁਲੀਸ ਨੇ ਮੁਕਦਮਾ ਦਰਜ ਕਰ ਲਿਆ ਹੈ। ਤਫਤੀਸ਼ ਦੇ ਦੌਰਾਨ ਅਗਰ ਕੋਈ ਹੋਰ ਵਿਅਕਤੀ ਜਿੰਮੇਵਾਰ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਣਾ ਮਹਿਤਾ ਦੇ ਐੱਸ.ਐੱਚ.ਓ. ਮੈਡੀਕਲ ਲੀਵ ’ਤੇ ਗਏ ਹਨ।
ਪਿਛਲੀ ਖ਼ਬਰ ਸਰਕਾਰੀ ਖ਼ਰੀਦ ਬੰਦ ਹੋਣ ਦੇ ਵਿਰੋਧ ’ਚ ਡੀ. ਸੀ. ਦਫ਼ਤਰ ਅੱਗੇ ਝੋਨਾ ਖਿਲਾਰ ਕੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਮੁਲਤਵੀ ਅਗਲੀ ਖ਼ਬਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁੱਖ ਔਜਲਾ ਦੇ ਉਪਰਾਲੇ ਸਦਕਾ ਅਜਨਾਲਾ ਵਿਖੇ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।