26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਹਰ ਗੁਰੂ ਦੇ ਸਿੱਖ ਨੂੰ ਬਾਬਾ ਬੁੱਢਾ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ- ਬਾਬਾ ਬੰਤਾ ਸਿੰਘ

ਕੱਥੂਨੰਗਲ/ਜੇਠੂਵਾਲ, 24 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)-ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜਾ ਮੇਲਾ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਜਾਏ ਦੋ ਰੋਜਾ ਧਾਰਮਿਕ ਦੀਵਾਨਾਂ ਵਿਚ ਕੀਰਤਨੀ, ਢਾਡੀ ਤੇ ਕਵੀਸ਼ਰੀ ਜਥਿਆਂ ਜਿੰਨਾਂ ਵਿਚ ਭਾਈ ਸਰਵਣ ਸਿੰਘ, ਕਵੀਸਰ ਭਾਈ ਮਨਜੀਤ ਸਿੰਘ ਸੋਹੀ, ਦਲਬੀਰ ਸਿੰਘ ਪਾਰਸ ਢੱਡੇ ਢਾਡੀ, ਸੁਖਪਾਲ ਸਿੰਘ ਢਾਡੀ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ, ਕਥਾਵਾਚਕ ਬਾਬਾ ਬੰਤਾ ਸਿੰਘ ਸਮੇਤ ਹੋਰ ਜਥਿਆਂ ਵਲੋਂ ਕੀਰਤਨ ਤੇ ਵਾਰਾਂ ਰਾਹੀ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨੀ ’ਤੇ ਚਾਨਣਾ ਪਾ ਕੇ ਨਿਹਾਲ ਕੀਤਾ ਅਤੇ ਕਿਹਾ ਹਰੇਕ ਗੁਰ ਸਿੱਖ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ।

ਅਜੀਤ ਡੈਸਕ 26-10-2026
ਕੱਥੂਨੰਗਲ/ਜੇਠੂਵਾਲ, 24 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ)-ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜਾ ਮੇਲਾ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਜਾਏ ਦੋ ਰੋਜਾ ਧਾਰਮਿਕ ਦੀਵਾਨਾਂ ਵਿਚ ਕੀਰਤਨੀ, ਢਾਡੀ ਤੇ ਕਵੀਸ਼ਰੀ ਜਥਿਆਂ ਜਿੰਨਾਂ ਵਿਚ ਭਾਈ ਸਰਵਣ ਸਿੰਘ, ਕਵੀਸਰ ਭਾਈ ਮਨਜੀਤ ਸਿੰਘ ਸੋਹੀ, ਦਲਬੀਰ ਸਿੰਘ ਪਾਰਸ ਢੱਡੇ ਢਾਡੀ, ਸੁਖਪਾਲ ਸਿੰਘ ਢਾਡੀ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ, ਕਥਾਵਾਚਕ ਬਾਬਾ ਬੰਤਾ ਸਿੰਘ ਸਮੇਤ ਹੋਰ ਜਥਿਆਂ ਵਲੋਂ ਕੀਰਤਨ ਤੇ ਵਾਰਾਂ ਰਾਹੀ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨੀ ’ਤੇ ਚਾਨਣਾ ਪਾ ਕੇ ਨਿਹਾਲ ਕੀਤਾ ਅਤੇ ਕਿਹਾ ਹਰੇਕ ਗੁਰ ਸਿੱਖ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ । ਇਨਾਂ ਦੀਵਾਨਾਂ ਦੀ ਸਮਾਪਤੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਕੱਤਰ ਬਲਵਿੰਦਰ ਸਿੰਘ ਕਾਹਲਾਵਾ, ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ ਵਲੋਂ ਪੁੱਜੇ ਸੰਤਾ ਮਹਾਪੁਰਸ਼ਾਂ ਸਮੇਤ ਹੋਰ ਸ਼ਖਸੀਅਤਾਂ ਦਾ ਸਿਰਪਾਉ ਭੇਟ ਕਰਕੇ ਸਨਮਾਨ ਕੀਤਾ ਗਿਆ। ਮੈਨੇਜਰ ਗਿੱਲ ਨੇ ਇਸ ਦੋ ਰੋਜਾ ਮੇਲੇ ਦੌਰਾਨ ਵੱਖ ਵੱਖ ਸਿੱਖ ਸੰਸਥਾਵਾਂ ਦੀਆਂ ਜਥੇਬੰਦੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਸਹਿਯੋਗ ਦੇ ਰਿਣੀ ਰਹਾਂਗੇ । ਇੰਨਾਂ ਸਮਾਮਗਾਂ ਵਿਚ ਪੁੱਜੀਆਂ ਸ਼ਖ਼ਸੀਅਤਾਂ ਵਿਚ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਕੰਵਲਜੀਤ ਸਿੰਘ ਉੱਦੋਕੇ, ਬਾਬਾ ਸਰਦਾਰਾ ਸਿੰਘ ਜੀ ਮੱਖਣਵਿੰਡੀ ਵਾਲੇ, ਸਕੱਤਰ ਤਜਿੰਦਰਪਾਲ ਸਿੰਘ ਪੱਡਾ, ਲਖਬੀਰ ਸਿੰਘ ਗਿੱਲ (ਸਿਆਸੀ ਸਕੱਤਰ ਮਜੀਠੀਆ )ਮੇਲਾ ਇੰਚਾਰਜ ਲਖਬੀਰ ਸਿੰਘ ਕੋਟ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਸਰਪੰਚ ਗੁਰਭੇਜ ਸਿੰਘ ਸੋਨਾ ਭੋਆ, ਪ੍ਰਧਾਨ ਜੋਧਬੀਰ ਸਿੰਘ ਖੁਜਾਲਾ, ਸਰਪੰਚ ਰਵਿੰਦਰ ਸਿੰਘ ਬੱਲੋਵਾਲੀ, ਸਰਪੰਚ ਦਲਜੀਤ ਸਿੰਘ ਗੋਰਾਂ ਮਾਗਾਂ ਸਰਾਏ, ਲਾਭ ਸਿੰਘ ਬੱਗਾ, ਸਰਨਬੀਰ ਸਿੰਘ ਰੂਪੋਵਾਲੀ, ਮਨਜਿੰਦਰ ਸਿੰਘ ਪਤਾਲਪੁਰੀ ( ਟੱਪਰੀਆ), ਸਾਬਕਾ ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਪ੍ਰਧਾਨ ਮਨਪ੍ਰੀਤ ਸਿੰਘ ਉੱਪਲ ਡੱਡੀਆ, ਪ੍ਰਧਾਨ ਗਾਧੀ ਨਿੱਬੜਵਿੰਡ, ਪ੍ਰਭਪਾਲ ਸਿੰਘ ਝੰਡੇ, ਸਰਪੰਚ ਰਘਬੀਰ ਸਿੰਘ ਸੰਧੂ, ਸਰਪੰਚ ਹਰਪਾਲ ਸਿੰਘ ਸੋਹੀ, ਗੁਰਵਿੰਦਰ ਸਿੰਘ ਗਿੰਦਾ, ਕਵੀਸਰ ਮਨਜੀਤ ਸਿੰਘ ਸੋਹੀ, ਅਮਰਪਾਲ ਸਿੰਘ ਪਾਲੀ ਉੱਦੋਕੇ, ਸੰਦੀਪ ਸਿੰਘ ਉਦੋਕੇ ਖੁਰਦ, ਰਣਜੀਤ ਸਿੰਘ ਚੌਗਾਵਾ ਸਾਬਕਾ ਸਰਪੰਚ, ਸਰਪੰਚ ਸੁਖਦੀਪ ਸਿੰਘ ਦੀਪੀ, ਸਾਬਕਾ ਸਰਪੰਚ ਮੱਖਣ ਸਿੰਘ ਹਰੀਆ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਗੁਰਮੁੱਖ ਸਿੰਘ ਬਿੱਲਾ, ਸਾਬਕਾ ਸਰਪੰਚ ਸੁਖਜੀਤ ਸਿੰਘ ਲੁੱਧੜ ਸਮੇਤ , ਹਰਦਿਆਲ ਸਿੰਘ ਭੱਟੀ, ਡਾ ਦੀਦਾਰ ਸਿੰਘ, ਅਜੀਤ ਸਿੰਘ ਸੇਵਾਮੁਕਤ ਅਧਿਕਾਰੀ, ਉਮਰਾਉ ਸਿੰਘ ਪੰਨੂੰ, ਸੰਤੋਖ ਸਿੰਘ ਢੱਡੇ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਸਾਮਿਲ ਸਨ।
ਪਿਛਲੀ ਖ਼ਬਰ ਸ੍ਰੀ ਕਲਗੀਧਰ ਪਬਲਿਕ ਸਕੂਲ ਬੁਤਾਲਾ ਦੇ ਬੱਚਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਗਲੀ ਖ਼ਬਰ ਨਗਰ ਕੀਰਤਨ ਦਾ ਮਜੀਠਾ ਤੇ ਆਸ ਪਾਸ ਦੇ ਇਲਾਕਿਆਂ ’ਚ ਪਹੁੰਚਣ ’ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।