25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬਾਬਾ ਹਾਜ਼ੀ ਸ਼ਾਹ ਦਾ ਸਾਲਾਨਾ ਮੇਲਾ ਅਤੇ ਕੁਸ਼ਤੀ ਦੰਗਲ ਸੰਪੰਨ, ਪਟਕੇ ਦੀ ਕੁਸ਼ਤੀ ਰਹੀ ਖਿੱਚ ਦਾ ਕੇਂਦਰ

ਚੋਗਾਵਾਂ, 24 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪਿੰਡ ਕੋਟਲੀ ਦੋਸੰਧੀ ਵਿਖੇ ਬਾਬਾ ਹਾਜੀ ਸ਼ਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਅਤੇ ਕੁਸ਼ਤੀ ਦੰਗਲ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੀ ਯੋਗ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ।

ਅਜੀਤ ਡੈਸਕ 25-10-2026
ਚੋਗਾਵਾਂ, 24 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪਿੰਡ ਕੋਟਲੀ ਦੋਸੰਧੀ ਵਿਖੇ ਬਾਬਾ ਹਾਜੀ ਸ਼ਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਅਤੇ ਕੁਸ਼ਤੀ ਦੰਗਲ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੀ ਯੋਗ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ। ਉਪਰੰਤ ਨਾਮਵਰ ਲੋਕ ਗਾਇਕ ਗੁਰਪਾਲ ਗਿੱਲ ਨੇ ਆਪਣੀ ਦਮਦਾਰ ਆਵਾਜ਼ ਅਤੇ ਹਿੱਟ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਿਆਂ ਮੇਲੇ ਦੀ ਰੌਣਕ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਸ਼ਾਮ ਦੇ ਸਮੇਂ ਕਰਵਾਏ ਗਏ ਰੋਮਾਂਚਕ ਕੁਸ਼ਤੀ ਦੰਗਲ ਵਿਚ ਵੱਖ-ਵੱਖ ਨਾਮਵਰ ਅਖਾੜਿਆਂ ਦੇ 20 ਤੋਂ ਵੱਧ ਨਾਮੀ ਪਹਿਲਵਾਨਾਂ ਨੇ ਆਪਣੀ ਤਾਕਤ ਅਤੇ ਖੇਡ ਕਲਾ ਦੇ ਜੌਹਰ ਦਿਖਾਏ। ਦੰਗਲ ਦੀ ਸਭ ਤੋਂ ਮੁੱਖ ‘ਪਟਕੇ ਦੀ ਕੁਸ਼ਤੀ’ ਪਹਿਲਵਾਨ ਪੰਮਾ ਡੇਰਾ ਬਾਬਾ ਨਾਨਕ ਅਤੇ ਸਾਹਿਲ ਕੁਰਾਲੀਆ ਦਰਮਿਆਨ ਹੋਈ। ਦੋਵਾਂ ਚੋਟੀ ਦੇ ਮੱਲ੍ਹਾਂ ਨੇ ਆਪਣੇ ਸ਼ਾਨਦਾਰ ਦਾਅ-ਪੇਚਾਂ ਨਾਲ ਖੇਡ ਪ੍ਰੇਮੀਆਂ ਨੂੰ ਪੂਰੀ ਤਰ੍ਹਾਂ ਕੀਲ ਕੇ ਰੱਖ ਦਿੱਤਾ ਅਤੇ ਦਰਸ਼ਕਾਂ ਨੇ ਇਸ ਮਹਾ-ਮੁਕਾਬਲੇ ਦਾ ਖ਼ੂਬ ਆਨੰਦ ਮਾਨਿਆ। ਸਮਾਗਮ ਦੇ ਅਖੀਰ ਵਿਚ ਪ੍ਰਬੰਧਕਾਂ ਵਲੋਂ ਜੇਤੂ ਪਹਿਲਵਾਨਾਂ ਅਤੇ ਹੋਰਨਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਤਨ ਸਿੰਘ, ਬਲਦੇਵ ਸਿੰਘ, ਸਰਪੰਚ ਤਰਸੇਮ ਸਿੰਘ, ਮੈਂਬਰ ਗੁਰਮੇਜ ਸਿੰਘ, ਮਹਿੰਗਾ ਸਿੰਘ, ਸਾਬਕਾ ਸਰਪੰਚ ਦਿਆਲ ਸਿੰਘ, ਸਾਬਕਾ ਸਰਪੰਚ ਲੱਖਾ ਸਿੰਘ, ਜੋਗਿੰਦਰ ਸਿੰਘ ਅਤੇ ਸ਼ੇਰਾ ਸਿੰਘ ਸਮੇਤ ਸਮੂਹ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਬੈਡ ਮਾਸਟਰ ਈਕੋ ਮਸ਼ੀਨ ਸਬਜ਼ੀਆਂ ਦੀ ਕਾਸ਼ਤ ਲਈ ਇਕ ਯੁੱਗ ਪਲਟਾਊ ਮਸ਼ੀਨ ਹੈ- ਅਜਮੇਰ ਸਿੰਘ ਢੱਟ ਅਗਲੀ ਖ਼ਬਰ ਸਚਿਨ ਪਾਇਲਟ ਦੀ ਪੰਜਾਬ ਫੇਰੀ ਨਾਲ ਕਾਂਗਰਸ ਹੋਵੇਗੀ ਮਜ਼ਬੂਤ -ਰਾਜ ਰਾਏਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।