ਪ੍ਰਭੂ ਸ੍ਰੀ ਰਾਮ ਦੀਆਂ ਲੀਲ੍ਹਾਵਾਂ ਦਾ ਮਰਮ ਅਧਿਆਤਮਿਕ ਗਿਆਨ ਨਾਲ ਹੀ ਸਮਝਿਆ ਜਾ ਸਕਦਾ –ਸਾਧਵੀ ਵਿਰੇਸ਼ਾ ਭਾਰਤੀ
ਜੰਡਿਆਲਾ ਗੁਰੂ, 18 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਘੂਨਾਥ ਡਾਲਿਆਣਾ ਮੰਦਰ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਰਾਮ ਸੁਮਿਰ ਮੇਂ’ ਪ੍ਰੋਗਰਾਮ ਦੇ ਤੀਜੇ ਦਿਨ ਸ੍ਰੀ ਰਾਮ ਕਥਾਮ੍ਰਿਤ ਦੌਰਾਨ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਵਿਰੇਸ਼ਾ ਭਾਰਤੀ ਨੇ ਕਿਹਾ ਕਿ ਪ੍ਰਭੂ ਦੀਆਂ ਦਿਵਯ ਲੀਲਾਵਾਂ ਦਾ ਮਰਮ ਕੇਵਲ ਬੁੱਧੀ ਅਤੇ ਤਰਕ ਨਾਲ ਨਹੀਂ, ਸਗੋਂ ਅਧਿਆਤਮਿਕ ਗਿਆਨ ਰਾਹੀਂ ਹੀ ਸਮਝਿਆ ਜਾ ਸਕਦਾ ਹੈ। ਇਸ ਮੌਕੇ ਸਵਾਮੀ ਰੰਜੀਤਾਨੰਦ, ਸਾਧਵੀ ਕ੍ਰਿਸ਼ਨਪ੍ਰੀਤਾ ਭਾਰਤੀ, ਸਾਧਵੀ ਨੀਰਜਾ ਭਾਰਤੀ, ਸਵਿੰਦਰ ਸਿੰਘ ਬਬਲਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.
ਸਾਧਵੀ ਵਿਰੇਸ਼ਾ ਭਾਰਤੀ ਪ੍ਰਭੂ ਦੀਆਂ ਦਿਵਯ ਲੀਲਾਵਾਂ ਦਾ ਵਰਨਣ ਕਰਦੇ ਹੋਏ, ਕੈਬਨਿਟ ਮੰਤਰੀ ਅਤੇ ਹੋਰ ਸਤਸੰਗਤ ਵਿਚ ਹਾਜ਼ਰੀ ਭਰਦੇ ਹੋਏ। ਤਸਵੀਰ : ਅੰਮ੍ਰਿਤ ਪਾਲ ਸਿੰਘ
19-10-2026