ਸੰਯੁਕਤ ਸੰਘਰਸ਼ ਮੋਰਚੇ ਵਲੋਂ ਫਾਸ਼ ਹਮਲੇ ਵਿਰੋਧੀ ਫਰੰਟ ਵਲੋਂ ਦਿੱਤੇ ਪ੍ਰੋਗਰਾਮ ਦੀ ਹਮਾਇਤ ਦਾ ਐਲਾਨ
ਹਰਸਾ ਛੀਨਾ, 14 ਅਕਤੂਬਰ (ਕੜਿਆਲ)-ਸਥਾਨਕ ਅੱਡਾ ਕੁਕੜਾਂਵਾਲਾ ਸਥਿਤ ਕਿਰਤੀ ਕਿਸਾਨ ਯੂਨੀਅਨ ਦੇ ਮੁੱਖ ਦਫਤਰ ਵਿਖੇ ਸੰਯੁਕਤ ਸੰਘਰਸ਼ ਮੋਰਚੇ ਦੀ ਵਿਸ਼ੇਸ਼ ਮੀਟਿੰਗ ਕਨਵੀਨਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਫਾਸੀ ਹਮਲੇ ਵਿਰੋਧੀ ਫਰੰਟ ਵਲੋਂ ਵੋਟ ਚੋਰੀ ਵਿਰੁੱਧ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਅਤੇ 10 ਅਕਤੂਬਰ ਨੂੰ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਨੂੰ ਪੁਲਿਸ ਸ਼ਕਤੀ ਨਾਲ ਰੋਕਣ ਵਿਰੁੱਧ 15 ਅਕਤੂਬਰ ਨੂੰ ਦਿੱਤੇ ਪ੍ਰੋਗਰਾਮ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਕੰਪਨੀ ਬਾਗ ਅੰਮ੍ਤਿਤਸਰ ਵਿਖੇ ਹੋਣ ਵਾਲੇ ਇਕੱਠ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾ.
ਹਰਸਾ ਛੀਨਾ, 14 ਅਕਤੂਬਰ (ਕੜਿਆਲ)-ਸਥਾਨਕ ਅੱਡਾ ਕੁਕੜਾਂਵਾਲਾ ਸਥਿਤ ਕਿਰਤੀ ਕਿਸਾਨ ਯੂਨੀਅਨ ਦੇ ਮੁੱਖ ਦਫਤਰ ਵਿਖੇ ਸੰਯੁਕਤ ਸੰਘਰਸ਼ ਮੋਰਚੇ ਦੀ ਵਿਸ਼ੇਸ਼ ਮੀਟਿੰਗ ਕਨਵੀਨਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਫਾਸੀ ਹਮਲੇ ਵਿਰੋਧੀ ਫਰੰਟ ਵਲੋਂ ਵੋਟ ਚੋਰੀ ਵਿਰੁੱਧ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਅਤੇ 10 ਅਕਤੂਬਰ ਨੂੰ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਨੂੰ ਪੁਲਿਸ ਸ਼ਕਤੀ ਨਾਲ ਰੋਕਣ ਵਿਰੁੱਧ 15 ਅਕਤੂਬਰ ਨੂੰ ਦਿੱਤੇ ਪ੍ਰੋਗਰਾਮ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਕੰਪਨੀ ਬਾਗ ਅੰਮ੍ਤਿਤਸਰ ਵਿਖੇ ਹੋਣ ਵਾਲੇ ਇਕੱਠ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾ. ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਕੇਂਦਰ ਵਿਚ ਰਾਜ ਕਰ ਰਹੀ ਭਾਜਪਾ ਤੇ ਆਰ. ਐੱਸ. ਐੱਸ. ਦਾ ਫਾਸੀ ਕਿਰਦਾਰ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ, ਜੋ ਕਿ ਸੱਤਾ ਵਿਚ ਬਣੇ ਰਹਿਣ ਲਈ ਮੁੱਖ ਚੋਣ ਕਮੀਸ਼ਨਰ ਗਿਆਨੇਸ਼ ਕੁਮਾਰ ਨਾਲ ਮਿਲ ਕੇ ਵੋਟਾ ਵਿਚ ਕੀਤੀ ਹੇਰਾ ਫੇਰੀ ਦਾ ਸੱਚ ਹੁਣ ਜਨਤਾ ਸਾਹਮਣੇ ਆ ਗਿਆ ਹੈ। ਜਿਸ ਤਰੀਕੇ ਨਾਲ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 10 ਅਕਤੂਬਰ ਨੂੰ ਜੰਤਰ ਮੰਤਰ ਵਿਖੇ ਹੋਣ ਵਾਲੇ ਰੋਸ ਪ੍ਦਰਸ਼ਨ ਵਿਚ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਗਿਆ, ਉਹ ਵਿਰੋਧ ਕਰਨ ਦੇ ਜਮਹੂਰੀ ਹੱਕ ਤੇ ਵੱਡਾ ਹਮਲਾ ਹੈ ਜਿਸਦਾ ਦੇਸ਼ ਦੀ ਜਨਤਾ ਮੂੰਹ ਤੋੜ ਜਵਾਬ ਦੇਵੇਗੀ । ਸੰਯੁਕਤ ਸੰਘਰਸ਼ ਮੋਰਚੇ ਵਿਚ ਸ਼ਾਮਿਲ ਸਾਰੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਨੌਜਵਾਨ ਜਥੇਬੰਦੀਆਂ ਵਲੋਂ ਕੀਤੇ ਫੈਸਲੇ ਅਨੁਸਾਰ ਵੱਡੀ ਗਿਣਤੀ ਵਿਚ ਵਰਕਰ ਇਸ ਪੋ੍ਗਰਾਮ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਜੰਤਰ ਮੰਤਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਡੀਨੋਟੀਫਾਈ ਕਰਨ ਅਤੇ ਬਦਲੇ ਵਿਚ ਰਾਮਲੀਲ੍ਹਾ ਮੈਦਾਨ, ਬਰਾੜੀ ਗਰਾਊਂਡ ਵਰਗੀਆਂ ਥਾਵਾਂ ਅਲਾਟ ਕਰਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਕਨਵੀਨਰ ਸੈਮੂਅਲ ਹੰਸ, ਜ਼ਿਲ੍ਹਾ ਪ੍ਧਾਨ ਹਰਪਾਲ ਸਿੰਘ ਛੀਨਾ, ਖਜਾਨਚੀ ਮੇਜ਼ਰ ਸਿੰਘ ਕੜਿਆਲ ਮੀਤ ਪ੍ਰਧਾਨ ਸਤਨਾਮ ਸਿੰਘ ਝੰਡੇਰ, ਵਿਜ਼ੇ ਸਾਹ ਧਾਰੀਵਾਲ ਕਲੇਰ, ਗਰਮੀਤ ਸਿੰਘ ਭਲਾ ਪਿੰਡ, ਬਲਦੇਵ ਸਿੰਘ ਸਹਿੰਸਰਾ ਖੁਰਦ, ਕਾਬਲ ਸਿੰਘ ਛੀਨਾ, ਸੁਖਵਿੰਦਰ ਸਿੰਘ ਕਿਆਮਪੁਰ, ਸੂਬੇਦਾਰ ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਪੰਜ਼ ਗਰਾਈਆ, ਸੁਖਜੀਤ ਸਿੰਘ ਲੱਲਾ , ਸਾਧੂ ਸਿਘ ਸਰਪੰਚ ਹਾਜ਼ਰ ਸਨ।