ਸਰਬ ਆਂਗਣਵਾੜੀ ਯੂਨੀਅਨ ਨੂੰ ਛੱਡ ਅਟਾਰੀ ਤੇ ਖਾਸਾ ਦੀਆਂ ਵਰਕਰਾਂ ‘ਆਲ ਪੰਜਾਬ ਮੁਲਾਜ਼ਮ ਯੂਨੀਅਨ’ ’ਚ ਸ਼ਾਮਿਲ
ਚੋਗਾਵਾਂ, 20 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਆਲ ਪੰਜਾਬ ਮੁਲਾਜ਼ਮ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਵਿੰਦਰ ਕੌਰ ਚੋਗਾਵਾਂ ਦੀ ਯੋਗ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਯੂਨੀਅਨ ਨੂੰ ਉਸ ਵੇਲੇ ਵੱਡੀ ਜਥੇਬੰਦਕ ਮਜ਼ਬੂਤੀ ਮਿਲੀ, ਜਦੋਂ ਅਟਾਰੀ ਅਤੇ ਖਾਸਾ ਖੇਤਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ‘ਸਰਬ ਆਂਗਣਵਾੜੀ ਯੂਨੀਅਨ’ ਦਾ ਸਾਥ ਛੱਡ ਕੇ ‘ਆਲ ਪੰਜਾਬ ਮੁਲਾਜ਼ਮ ਆਂਗਣਵਾੜੀ ਯੂਨੀਅਨ’ ਵਿਚ ਸ਼ਾਮਿਲ ਹੋਣ ਦਾ ਅਹਿਮ ਐਲਾਨ ਕਰ ਦਿੱਤਾ।
ਅਜੀਤ ਡੈਸਕ
21-09-2026